ਇਸਰੋ ਦਾ ਅਤਿ-ਆਧੁਨਿਕ ਇਮੇਜਿੰਗ ਸੈਟੇਲਾਈਟ ਲਾਂਚ ਲਈ ਤਿਆਰ
ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 3 ਸਤੰਬਰ (ਪੀ. ਟੀ.
ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 3 ਸਤੰਬਰ (ਪੀ.ਟੀ.ਆਈ.)-ਇਸਰੋ ਨੇ ਸ਼ੁੱਕਰਵਾਰ ਨੂੰ ਇਕ ਅਤਿ-ਆਧੁਨਿਕ ਧਰਤੀ ਨਿਰੀਖਣ ਪੁਲਾੜ ਵਾਹਨ ਦੇ ਲਾਂਚ ਲਈ ਉਲਟੀ ਗਿਣਤੀ ਸ਼ੁਰੂ ਕਰ ਦਿੱਤੀ ਹੈ। ਇਹ ਭਾਰਤ ਦਾ ਪਹਿਲਾ ਜੀਓਸਿੰਕ੍ਰੋਨਸ ਪੰਧ ’ਚ ਇਮੇਜਿੰਗ ਉਪਗ੍ਰਹਿ ਹੋਵੇਗਾ। ਜੀ.ਐਸ.ਐਲ.ਵੀ.-ਐਫ਼17/ਈ.ਓ.ਐਸ.-05 ਮਿਸ਼ਨ ਲਈ 27 ਘੰਟੇ ਦੀ ਉਲਟੀ ਗਿਣਤੀ ਬੁੱਧਵਾਰ ਨੂੰ 23:30 ਵਜੇ ਸ਼ੁਰੂ ਹੋਈ ਤੇ 51.7-ਮੀਟਰ-ਲੰਬਾ ਰਾਕੇਟ 4 ਸਤੰਬਰ ਨੂੰ ਸਵੇਰੇ 2:55 ਵਜੇ ਚੇਨਈ ਤੋਂ ਲਗਭਗ 135 ਕਿਲੋਮੀਟਰ ਦੂਰ ਸਤੀਸ਼ ਧਵਨ ਸਪੇਸ ਸੈਂਟਰ ਦੇ ਦੂਜੇ ਲਾਂਚ ਪੈਡ ਤੋਂ ਨਿਰਧਾਰਤ ਸਮੇਂ ਅਨੁਸਾਰ ਉਡਾਣ ਭਰਨ ਲਈ ਤਿਆਰ ਹੈ। ਇਸਰੋ ਨੇ ਕਿਹਾ ਕਿ ਜੀ.ਐਸ.ਐਲ.ਵੀ.-ਐਫ਼.17 ਭਾਰਤ ਦੇ ਜੀਓਸਿੰਕ੍ਰੋਨਸ ਸੈਟੇਲਾਈਟ ਲਾਂਚ ਵਹੀਕਲ ਦੀ 19ਵੀਂ ਉਡਾਣ ਹੈ।