03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

10 ਲੱਖ ਪੇਸ਼ੇਵਰ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ‘ਬੈਕਲਾਗ’ ਵਿਚ ਫਸੇ

ਸੈਕਰਾਮੈਂਟੋ, 2 ਸਤੰਬਰ (ਹੁਸਨ ਲੜੋਆ ਬੰਗਾ)-ਲਗਭਗ 10 ਲੱਖ ਪੇਸ਼ੇਵਰ ਇਸ ਸਮੇਂ ਅਮਰੀਕਾ ਦੇ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਬੈਕਲਾਗ ਵਿਚ ਫਸੇ ਹੋਏ ਹਨ, ਜਿਨਾਂ ਵਿਚ ਦੇਸ਼ ਦੇ ਮੁੱਖ ਹੁਨਰਮੰਦ ਇਮੀਗ੍ਰੇਸ਼ਨ ਚੈਨਲਾਂ ਰਾਹੀਂ ਸਥਾਈ ਨਿਵਾਸ ਦੀ ਉਡੀਕ ਕਰ ਰਹੇ ਸਾਰੇ ਬਿਨੈਕਾਰਾਂ ਵਿਚੋਂ ਲਗਭਗ 80 ਫ਼ੀਸਦੀ ਭਾਰਤੀ ਹਨ। ਜਨਤਕ ਨੀਤੀ ਖੋਜ ਸੰਗਠਨ ਨੈਸ਼ਨਲ ਫਾਊਂਡੇਸ਼ਨ ਫਾਰ ਅਮੈਰੀਕਨ ਪਾਲਿਸੀ (ਐਨ.

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਸੈਕਰਾਮੈਂਟੋ, 2 ਸਤੰਬਰ (ਹੁਸਨ ਲੜੋਆ ਬੰਗਾ)-ਲਗਭਗ 10 ਲੱਖ ਪੇਸ਼ੇਵਰ ਇਸ ਸਮੇਂ ਅਮਰੀਕਾ ਦੇ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਬੈਕਲਾਗ ਵਿਚ ਫਸੇ ਹੋਏ ਹਨ, ਜਿਨਾਂ ਵਿਚ ਦੇਸ਼ ਦੇ ਮੁੱਖ ਹੁਨਰਮੰਦ ਇਮੀਗ੍ਰੇਸ਼ਨ ਚੈਨਲਾਂ ਰਾਹੀਂ ਸਥਾਈ ਨਿਵਾਸ ਦੀ ਉਡੀਕ ਕਰ ਰਹੇ ਸਾਰੇ ਬਿਨੈਕਾਰਾਂ ਵਿਚੋਂ ਲਗਭਗ 80 ਫ਼ੀਸਦੀ ਭਾਰਤੀ ਹਨ। ਜਨਤਕ ਨੀਤੀ ਖੋਜ ਸੰਗਠਨ ਨੈਸ਼ਨਲ ਫਾਊਂਡੇਸ਼ਨ ਫਾਰ ਅਮੈਰੀਕਨ ਪਾਲਿਸੀ (ਐਨ.ਐਫ.ਏ.ਪੀ.) ਵਲੋਂ ਜਾਰੀ ਕੀਤੇ ਗਏ ਇਕ ਨਵੇਂ ਵਿਸ਼ਲੇਸ਼ਣ ਅਨੁਸਾਰ ਅਰਜ਼ੀਆਂ ਦੀ ਭਾਰੀ ਗਿਣਤੀ ਕਾਰਨ ਨਵੇਂ ਭਾਰਤੀ ਬਿਨੈਕਾਰਾਂ ਨੂੰ ਸਥਾਈ ਨਿਵਾਸ ਲਈ ਕਈ ਸਾਲਾਂ ਤੱਕ ਦੀ ਉਡੀਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸੰਕਟ ਕਾਰਨ ਮੁੱਖ ਤੌਰ ’ਤੇ ਈ.ਬੀ-ਬੀ ਸ਼੍ਰੇਣੀ ਜਿਸ ਵਿਚ ਉੱਚ ਡਿਗਰੀਆਂ ਜਾਂ ਅਸਧਾਰਨ ਯੋਗਤਾ ਵਾਲੇ ਪੇਸ਼ੇਵਰ ਸ਼ਾਮਿਲ ਹਨ ਅਤੇ ਹੁਨਰਮੰਦ ਕਾਮਿਆਂ ਤੇ ਹੋਰ ਪੇਸ਼ੇਵਰਾਂ ਲਈ ਈ ਬੀ-ਸੀ ਸ਼੍ਰੇਣੀ ਰਾਹੀਂ ਕਾਨੂੰਨੀ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਐਚ.ਆਈ-ਬੀ ਵੀਜ਼ਾ ਅਤੇ ਉੱਚ-ਹੁਨਰਮੰਦ ਕਾਮੇ ਪ੍ਰਭਾਵਿਤ ਹੋਏ ਹਨ। ਐਨ.ਐਫ.ਏ.ਪੀ. ਦਾ ਅੰਦਾਜ਼ਾ ਹੈ ਕਿ ਦਸੰਬਰ 2025 ਤੱਕ ਈ.ਬੀ-1, ਈ.ਬੀ-2, ਅਤੇ ਈ.ਬੀ-3 ਤਰਜੀਹੀ ਸ਼੍ਰੇਣੀਆਂ ਵਿਚ ਕੁੱਲ 12.6 ਲੱਖ ਲੋਕਾਂ ਦੇ ਦੇਸ਼ ਵਿਆਪੀ ਰੁਜ਼ਗਾਰ-ਅਧਾਰਿਤ ਬੈਕਲਾਗ ਵਿਚੋਂ ਭਾਰਤੀ ਨਾਗਰਿਕਾਂ ਦੀ ਗਿਣਤੀ 9,96,599 ਹੈ। ਈ.ਬੀ-2 ਸ਼੍ਰੇਣੀ ਵਿਚ ਸਭ ਤੋਂ ਵਧ 7,31,566 ਭਾਰਤੀ ਫਸੇ ਹੋਏ ਹਨ। ਕੁੱਲ ਮਿਲਾ ਕੇ ਅਪ੍ਰੈਲ 2020 ਅਤੇ ਦਸੰਬਰ 2025 ਵਿਚਕਾਰ ਕੁੱਲ ਅਮਰੀਕੀ ਰੁਜ਼ਗਾਰ-ਅਧਾਰਿਤ ਬੈਕਲਾਗ 20.6 ਫ਼ੀਸਦੀ ਵਧਿਆ ਹੈ। ਖੋਜਕਰਤਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਸੰਘੀ ਕਾਨੂੰਨ ਵਿਚ ਢਾਂਚਾਗਤ ਤਬਦੀਲੀਆਂ ਤੋਂ ਬਿਨਾਂ 2040 ਤੱਕ ਇਹ ਗਿਣਤੀ ਵਧ ਕੇ 20 ਲੱਖ ਤੋਂ ਵੱਧ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਸੀਤਾਰਮਨ ਵਲੋਂ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਮੁਲਾਕਾਤ ਅਗਲੀ ਖ਼ਬਰ ‘ ਆਈਸ ’ ਵਲੋਂ ਪੰਜਾਬੀ ਸਮੇਤ 2,197 ਗ੍ਰਿਫ਼ਤਾਰ
Ad Position 24