ਸੇਲ ਤੋਂ 1 ਪੌਂਡ ਦਾ ਖਰੀਦਿਆ ਪੱਥਰ ਦਾ ਕੁੱਤਾ 5200 ਪੌਂਡ ’ ਚ ਵਿਕਿਆ
600 ਸਾਲ ਤੋਂ ਵੱਧ ਪੁਰਾਣੀ ਹੈ ਦੁਰਲੱਭ ਚੀਨੀ ਕਲਾਕ੍ਰਿਤੀ
ਲੰਡਨ, 2 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਇਕ ਕਾਰ ਬੂਟ ਸੇਲ ਤੋਂ ਮਹਿਜ਼ ਇਕ ਪੌਂਡ ਵਿਚ ਖਰੀਦੀ ਗਈ ਚੀਨੀ ਜੇਡ ਪੱਥਰ ਦੀ ਕੁੱਤੇ ਦੀ ਛੋਟੀ ਮੂਰਤੀ 5200 ਪੌਂਡ ਦੀ ਨਿਲਾਮ ਹੋਈ ਹੈ। ਮਾਹਿਰਾਂ ਮੁਤਾਬਕ ਇਹ ਦੁਰਲੱਭ ਕਲਾਕ੍ਰਿਤੀ 600 ਸਾਲ ਤੋਂ ਵੀ ਵੱਧ ਪੁਰਾਣੀ ਹੈ।
ਲੰਡਨ, 2 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਇਕ ਕਾਰ ਬੂਟ ਸੇਲ ਤੋਂ ਮਹਿਜ਼ ਇਕ ਪੌਂਡ ਵਿਚ ਖਰੀਦੀ ਗਈ ਚੀਨੀ ਜੇਡ ਪੱਥਰ ਦੀ ਕੁੱਤੇ ਦੀ ਛੋਟੀ ਮੂਰਤੀ 5200 ਪੌਂਡ ਦੀ ਨਿਲਾਮ ਹੋਈ ਹੈ। ਮਾਹਿਰਾਂ ਮੁਤਾਬਕ ਇਹ ਦੁਰਲੱਭ ਕਲਾਕ੍ਰਿਤੀ 600 ਸਾਲ ਤੋਂ ਵੀ ਵੱਧ ਪੁਰਾਣੀ ਹੈ। ਕਾਲੇ ਅਤੇ ਹਰੇ ਰੰਗ ਦੇ ਜੇਡ ਪੱਥਰ ਨਾਲ ਬਣੀ ਇਹ ਮੂਰਤੀ ਕਰੀਬ 8.5 ਸੈਂਟੀਮੀਟਰ ਲੰਬੀ ਹੈ। ਇਸ ਵਿਚ ਕੁੱਤੇ ਨੂੰ ਬੈਠੇ ਹੋਏ ਦਿਖਾਇਆ ਗਿਆ ਹੈ, ਜਿਸ ਦਾ ਸਿਰ ਪਿੱਛੇ ਵੱਲ ਮੁੜਿਆ ਹੋਇਆ ਹੈ ਅਤੇ ਲੱਤਾਂ ਤੇ ਪੂਛ ਸਰੀਰ ਵੱਲ ਮੁੜੀਆਂ ਹੋਈਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਚੀਨ ਦੇ ਮਿੰਗ ਰਾਜਵੰਸ਼ ਦੇ ਸ਼ੁਰੂਆਤੀ ਦੌਰ ਦੀ ਲਗਭਗ 1380 ਤੋਂ 1420 ਈ: ਦੀ ਹੋ ਸਕਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੌਜੂਦਾ ਮਾਲਕ ਨੇ ਇਸ ਨੂੰ ਕਰੀਬ ਦੋ ਮਹੀਨੇ ਪਹਿਲਾਂ ਇਕ ਕਾਰ ਬੂਟ ਸੇਲ ਵਿਚ ਪਏ ਸਾਮਾਨ ਵਿਚੋਂ ਸਿਰਫ਼ ਇਕ ਪੌਂਡ ਵਿਚ ਖਰੀਦਿਆ ਸੀ। ਨਿਲਾਮੀਕਾਰ ਚਾਰਲਸ ਹੈਨਸਨ ਅਨੁਸਾਰ ਇਹ ਮਹੱਤਵਪੂਰਨ ਚੀਨੀ ਜੇਡ ਕਲਾਕ੍ਰਿਤੀ ਹੈ।