ਜੀ-20 : ਭਾਰਤ ਵਲੋਂ ਆਰਥਿਕ ਅਸੰਤੁਲਨ ਦੂਰ ਕਰਨ ਦਾ ਸਮਰਥਨ - ਚੀਨ ਨੇ ਜਤਾਇਆ ਵਿਰੋਧ
ਨਿਊਯਾਰਕ, 2 ਸਤੰਬਰ (ਰਾਜੂ ਸਾਹਿਬਾਜ਼ਪੁਰਾ)-ਭਾਰਤ ਨੇ ਜੀ-20 ਮੀਟਿੰਗ ਦੌਰਾਨ ਆਰਥਿਕ ਵਿਕਾਸ ਨੂੰ ਤੇਜ਼ ਕਰਨ, ਆਲਮੀ ਵਪਾਰਕ ਅਸੰਤੁਲਨ ਦੂਰ ਕਰਨ ਤੇ ਲੋਕਾਂ ’ਚ ਵਿੱਤੀ ਜਾਗਰੂਕਤਾ ਵਧਾਉਣ ਦੀ ਅਮਰੀਕੀ ਪਹਿਲ ਦਾ ਸਮਰਥਨ ਕੀਤਾ ਹੈ। ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੁਨੀਆ ਸਾਹਮਣੇ ਖੜ੍ਹੀਆਂ ਆਰਥਿਕ ਚੁਣੌਤੀਆਂ ਬਾਰੇ ਖੁੱਲ੍ਹੀ ਤੇ ਨਿਰਪੱਖ ਚਰਚਾ ਜ਼ਰੂਰੀ ਹੈ।
ਐ
ਐਸ਼ਵਿਲ ’ਚ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਮੁਲਾਕਾਤ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ।
03-09-2026
ਨਿਊਯਾਰਕ, 2 ਸਤੰਬਰ (ਰਾਜੂ ਸਾਹਿਬਾਜ਼ਪੁਰਾ)-ਭਾਰਤ ਨੇ ਜੀ-20 ਮੀਟਿੰਗ ਦੌਰਾਨ ਆਰਥਿਕ ਵਿਕਾਸ ਨੂੰ ਤੇਜ਼ ਕਰਨ, ਆਲਮੀ ਵਪਾਰਕ ਅਸੰਤੁਲਨ ਦੂਰ ਕਰਨ ਤੇ ਲੋਕਾਂ ’ਚ ਵਿੱਤੀ ਜਾਗਰੂਕਤਾ ਵਧਾਉਣ ਦੀ ਅਮਰੀਕੀ ਪਹਿਲ ਦਾ ਸਮਰਥਨ ਕੀਤਾ ਹੈ। ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੁਨੀਆ ਸਾਹਮਣੇ ਖੜ੍ਹੀਆਂ ਆਰਥਿਕ ਚੁਣੌਤੀਆਂ ਬਾਰੇ ਖੁੱਲ੍ਹੀ ਤੇ ਨਿਰਪੱਖ ਚਰਚਾ ਜ਼ਰੂਰੀ ਹੈ। ਉੱਤਰੀ ਕੈਰੋਲੀਨਾ ਦੇ ਐਸ਼ਵਿਲ ’ਚ ਹੋਈ ਮੀਟਿੰਗ ਦੌਰਾਨ ਸੀਤਾਰਮਨ ਨੇ ਅਮਰੀਕੀ ਵਿੱਤ ਮੰਤਰੀ ਸਕਾਟ ਬੈਸੈਂਟ ਨਾਲ ਆਰਥਿਕ ਤੇ ਵਿੱਤੀ ਮੁੱਦਿਆਂ ਉੱਤੇ ਗੱਲਬਾਤ ਕੀਤੀ। ਬੈਸੈਂਟ ਮੁਤਾਬਕ ਜੀ-20 ਦੇ 19 ਮੈਂਬਰਾਂ ਨੇ ਸਰਕਾਰੀ ਸਹਾਇਤਾ ਨਾਲ ਦੁਨੀਆ ਦੇ ਬਾਜ਼ਾਰਾਂ ’ਚ ਭੇਜੇ ਜਾ ਰਹੇ ਸਸਤੇ ਮਾਲ ਨੂੰ ਸਥਾਨਕ ਉਦਯੋਗਾਂ ਤੇ ਰੁਜ਼ਗਾਰ ਲਈ ਨੁਕਸਾਨਦਾਇਕ ਮੰਨਿਆ, ਜਦਕਿ ਚੀਨ ਨੇ ਇਸ ਸਾਂਝੀ ਰਾਇ ਦਾ ਵਿਰੋਧ ਕੀਤਾ। ਚੀਨ ਦਾ ਵਪਾਰਕ ਸਰਪਲੱਸ 2025 ’ਚ ਰਿਕਾਰਡ 1.2 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਿਆ ਸੀ। ਟਰੰਪ ਪ੍ਰਸ਼ਾਸਨ ਚੀਨੀ ਦਰਾਮਦਾਂ ਉੱਤੇ 7.5 ਫ਼ੀਸਦੀ ਵਾਧੂ ਟੈਰਿਫ਼ ਲਾਉਣ ਬਾਰੇ ਵੀ ਵਿਚਾਰ ਕਰ ਰਿਹਾ ਹੈ। ਇਸ ਦੌਰਾਨ ਕੌਮਾਂਤਰੀ ਮੁਦਰਾ ਫੰਡ ਦੀ ਮੁਖੀ ਕ੍ਰਿਸਟਾਲੀਨਾ ਜਾਰਜੀਵਾ ਨੇ ਭਾਰਤ ਦੀ ਮਜ਼ਬੂਤ ਆਰਥਿਕ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਭਾਰਤ ਨੇ 2026-27 ਦੀ ਪਹਿਲੀ ਤਿਮਾਹੀ ’ਚ 7.8 ਫ਼ੀਸਦੀ ਵਿਕਾਸ ਦਰ ਦਰਜ ਕੀਤੀ ਹੈ। ਭਾਰਤੀ ਵਿੱਤ ਮੰਤਰੀ ਨੇ ਯੂਰਪੀ ਸੰਘ ਨਾਲ ਮੁਕਤ ਵਪਾਰ ਸਮਝੌਤੇ ਅਤੇ ਪੋਲੈਂਡ, ਕਤਰ, ਦੱਖਣੀ ਕੋਰੀਆ ਤੇ ਰੂਸ ਨਾਲ ਵਪਾਰ, ਨਿਵੇਸ਼, ਊਰਜਾ ਤੇ ਤਕਨਾਲੋਜੀ ਸਹਿਯੋਗ ਵਧਾਉਣ ਬਾਰੇ ਵੀ ਗੱਲਬਾਤ ਕੀਤੀ। ਅਮਰੀਕਾ ਵਲੋਂ ਰੂਸੀ ਵਿੱਤ ਮੰਤਰੀ ਨੂੰ ਸੱਦਾ ਦੇਣ ’ਤੇ ਜੀ-20 ’ਚ ਤਣਾਅ ਜੀ-20 ਬੈਠਕ ਦੌਰਾਨ ਰੂਸ ਦੇ ਵਿੱਤ ਮੰਤਰੀ ਐਂਟਨ ਸਿਲੁਆਨੋਵ ਦੀ ਹਾਜ਼ਰੀ ਨੂੰ ਲੈ ਕੇ ਯੂਰਪੀ ਦੇਸ਼ਾਂ ਤੇ ਅਮਰੀਕਾ ਵਿਚਾਲੇ ਅਸਹਿਮਤੀ ਸਾਹਮਣੇ ਆਈ ਹੈ। ਯੂਕਰੇਨ ਦੇ ਕਈ ਸਹਿਯੋਗੀ ਦੇਸ਼ਾਂ ਨੇ ਪਾਬੰਦੀਆਂ ਹੇਠ ਆਏ ਰੂਸੀ ਮੰਤਰੀ ਨੂੰ ਬੈਠਕ ’ਚ ਸੱਦਣ ਉੱਪਰ ਇਤਰਾਜ਼ ਜਤਾਇਆ। ਅਮਰੀਕਾ ਨੇ ਸਿਲੁਆਨੋਵ ਉੱਪਰ ਅਪ੍ਰੈਲ 2022 ’ ਚ ਪਾਬੰਦੀਆਂ ਲਗਾਈਆਂ ਸਨ। ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਉਨ੍ਹਾਂ ਦੀ ਅਮਰੀਕੀ ਧਰਤੀ ਉੱਪਰ ਪਹਿਲੀ ਜੀ-20 ਬੈਠਕ ਸੀ। ਯੂਰਪੀ ਦੇਸ਼ਾਂ ਦੀ ਨਾਰਾਜ਼ਗੀ ਤੋਂ ਬਾਅਦ ਸਿਲੁਆਨੋਵ ਨੂੰ ਬੈਠਕ ’ਚ ਸ਼ਾਮਲ ਵਿੱਤ ਮੰਤਰੀਆਂ ਦੀ ਸਾਂਝੀ ਤਸਵੀਰ ਤੋਂ ਬਾਹਰ ਰੱਖਿਆ ਗਿਆ। ਇਸ ਦੇ ਬਾਵਜੂਦ ਰੂਸੀ ਮੰਤਰੀ ਨੇ ਬੈਠਕ ਨੂੰ ਸੰਬੋਧਨ ਕੀਤਾ ਤੇ ਅਮਰੀਕੀ ਖ਼ਜ਼ਾਨਾ ਮੰਤਰੀ ਸਕਾਟ ਬੈਸੈਂਟ ਨਾਲ ਵੱਖਰੀ ਮੁਲਾਕਾਤ ਵੀ ਕੀਤੀ।