03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸ਼ਿਕਾਗੋ ਪਾਰਕ ਵਿਚ ਗੋਲੀਬਾਰੀ ਦੌਰਾਨ ਇਕ ਦੀ ਮੌਤ , 14 ਜ਼ਖ਼ਮੀ

ਸੈਕਰਾਮੈਂਟੋ, 2 ਸਤੰਬਰ (ਹੁਸਨ ਲੜੋਆ ਬੰਗਾ)-ਸ਼ਿਕਾਗੋ ਦੇ ਦੱਖਣੀ ਹਿੱਸੇ ਵਿਚ ਇਕ ਪਾਰਕ ’ਚ ਹੋਏ ਇਕੱਠ ਦੌਰਾਨ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ, ਜਦੋਂਕਿ 14 ਹੋਰਾਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ। ਗੋਲੀਬਾਰੀ ਲੰਘੀ ਰਾਤ ਸਥਾਨਕ ਸਮੇਂ ਅਨੁਸਾਰ 11:37 ਵਜੇ ਵਾਸ਼ਿੰਗਟਨ ਪਾਰਕ ਵਿਚ ਹੋਈ, ਜਿਥੇ ਢਹਿ-ਢੇਰੀ ਹੋਏ ਰਾਬਰਟ ਟੇਲਰ ਹੋਮਜ਼ ਪਬਲਿਕ ਹਾਊਸਿੰਗ ਕੰਪਲੈਕਸ ਦੇ ਸਾਬਕਾ ਨਿਵਾਸੀਆਂ ਨਾਲ ਇਕ ਪੁਨਰ-ਮਿਲਣ ਸਮਾਰੋਹ ਰੱਖਿਆ ਗਿਆ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਸੈਕਰਾਮੈਂਟੋ, 2 ਸਤੰਬਰ (ਹੁਸਨ ਲੜੋਆ ਬੰਗਾ)-ਸ਼ਿਕਾਗੋ ਦੇ ਦੱਖਣੀ ਹਿੱਸੇ ਵਿਚ ਇਕ ਪਾਰਕ ’ਚ ਹੋਏ ਇਕੱਠ ਦੌਰਾਨ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ, ਜਦੋਂਕਿ 14 ਹੋਰਾਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ।ਗੋਲੀਬਾਰੀ ਲੰਘੀ ਰਾਤ ਸਥਾਨਕ ਸਮੇਂ ਅਨੁਸਾਰ 11:37 ਵਜੇ ਵਾਸ਼ਿੰਗਟਨ ਪਾਰਕ ਵਿਚ ਹੋਈ, ਜਿਥੇ ਢਹਿ-ਢੇਰੀ ਹੋਏ ਰਾਬਰਟ ਟੇਲਰ ਹੋਮਜ਼ ਪਬਲਿਕ ਹਾਊਸਿੰਗ ਕੰਪਲੈਕਸ ਦੇ ਸਾਬਕਾ ਨਿਵਾਸੀਆਂ ਨਾਲ ਇਕ ਪੁਨਰ-ਮਿਲਣ ਸਮਾਰੋਹ ਰੱਖਿਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਇਕ 35 ਸਾਲਾ ਵਿਅਕਤੀ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਹੈ। ਉਸ ਨੂੰ ਜ਼ਖ਼ਮੀ ਹਾਲਤ ਵਿਚ ਯੂਨੀਵਰਸਿਟੀ ਆਫ਼ ਸ਼ਿਕਾਗੋ ਹਸਪਤਾਲ ਲਿਜਾਇਆ ਗਿਆ, ਜਿਥੇ ਉਹ ਦਮ ਤੋੜ ਗਿਆ। ਜ਼ਖ਼ਮੀਆਂ ਵਿਚ 21 ਤੋਂ 47 ਸਾਲ ਦੀ ਉਮਰ ਦੇ ਲੋਕ ਸ਼ਾਮਿਲ ਹਨ। ਪੁਲਿਸ ਅਨੁਸਾਰ ਇਕ ਔਰਤ ਗੰਭੀਰ ਹਾਲਤ ਵਿਚ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਮਾਮਲਾ ਜਾਂਚ ਅਧੀਨ ਹੈ ਤੇ ਅਜੇ ਤੱਕ ਇਸ ਘਟਨਾ ਸੰਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।ਪੁਲਿਸ ਨੇ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਵਿਚ ਮਦਦ ਬਦਲੇ 10,000 ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ‘ ਤੂੰ ਹੀ ਤੂੰ ਆਰਟਸ ’ ਵਲੋਂ ਦੱਖਣੀ ਏਸ਼ੀਆਈ ਸੰਗੀਤ ਤੇ ਕਵਿਤਾ ਨੂੰ ਉਤਸ਼ਾਹਿਤ ਕਰਨ ਦੀ ਪਹਿਲ ਅਗਲੀ ਖ਼ਬਰ ਟਾਈਮਜ਼ ਸਕੁਏਰ ’ ਚ ਚਾਕੂ ਮਾਰ ਕੇ ਕਤਲ ਕੀਤੀ ਔਰਤ ਦੀ ਪਛਾਣ ਹੋਈ
Ad Position 24