03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਟਾਈਮਜ਼ ਸਕੁਏਰ ’ ਚ ਚਾਕੂ ਮਾਰ ਕੇ ਕਤਲ ਕੀਤੀ ਔਰਤ ਦੀ ਪਛਾਣ ਹੋਈ

ਨਿਊਯਾਰਕ, 2 ਸਤੰਬਰ (ਰਾਜੂ ਸਾਹਿਬਾਜ਼ਪੁਰਾ)-ਟਾਈਮਜ਼ ਸਕੁਏਰ ਵਿਚ ਬੀਤੇ ਦਿਨ ਚਾਕੂ ਮਾਰ ਕੇ ਕਤਲ ਕੀਤੀ ਗਈ 32 ਸਾਲਾ ਔਰਤ ਦੀ ਪਛਾਣ ਐਰਿਨ ਪਿਆਚੈਂਟੀ ਵਜੋਂ ਜਨਤਕ ਕੀਤੀ ਗਈ ਹੈ। ਨਿਊਜਰਸੀ ਦੇ ਚੈਸਟਰ ਦੀ ਰਹਿਣ ਵਾਲੀ ਐਰਿਨ ਬੈਂਕ ਆਫ਼ ਅਮਰੀਕਾ ਵਿਚ ਉਪ ਪ੍ਰਧਾਨ ਵਜੋਂ ਕੰਮ ਕਰਦੀ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਨਿਊਯਾਰਕ, 2 ਸਤੰਬਰ (ਰਾਜੂ ਸਾਹਿਬਾਜ਼ਪੁਰਾ)-ਟਾਈਮਜ਼ ਸਕੁਏਰ ਵਿਚ ਬੀਤੇ ਦਿਨ ਚਾਕੂ ਮਾਰ ਕੇ ਕਤਲ ਕੀਤੀ ਗਈ 32 ਸਾਲਾ ਔਰਤ ਦੀ ਪਛਾਣ ਐਰਿਨ ਪਿਆਚੈਂਟੀ ਵਜੋਂ ਜਨਤਕ ਕੀਤੀ ਗਈ ਹੈ। ਨਿਊਜਰਸੀ ਦੇ ਚੈਸਟਰ ਦੀ ਰਹਿਣ ਵਾਲੀ ਐਰਿਨ ਬੈਂਕ ਆਫ਼ ਅਮਰੀਕਾ ਵਿਚ ਉਪ ਪ੍ਰਧਾਨ ਵਜੋਂ ਕੰਮ ਕਰਦੀ ਸੀ।ਬੈਂਕ ਆਫ਼ ਅਮਰੀਕਾ ਨੇ ਐਰਿਨ ਦੀ ਮੌਤ ਉੱਪਰ ਡੂੰਘਾ ਦੁੱਖ ਪ੍ਰਗਟ ਕਰਦਿਆਂ ਉਸ ਨੂੰ ਸੰਸਥਾ ਦੀ ਕੀਮਤੀ ਸਹਿਯੋਗੀ ਦੱਸਿਆ ਹੈ। ਬੈਂਕ ਨੇ ਕਿਹਾ ਕਿ ਐਰਿਨ ਦੀ ਘਾਟ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ ਅਤੇ ਇਸ ਦੁੱਖ ਦੀ ਘੜੀ ਵਿਚ ਸੰਸਥਾ ਦੀਆਂ ਹਮਦਰਦੀਆਂ ਉਸ ਦੇ ਪਰਿਵਾਰ ਅਤੇ ਨਜ਼ਦੀਕੀਆਂ ਨਾਲ ਹਨ।ਐਰਿਨ ਟਾਈਮਜ਼ ਸਕੁਏਰ ਵਿਚ ਹੋਏ ਅਚਾਨਕ ਹਮਲੇ ਦੌਰਾਨ ਗੰਭੀਰ ਜ਼ਖ਼ਮੀ ਹੋ ਗਈ ਸੀ। ਉਸ ਨੂੰ ਬੈਲਵਿਊ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਇਸੇ ਘਟਨਾ ਵਿਚ ਚਾਕੂ ਲੱਗਣ ਕਾਰਨ ਜ਼ਖ਼ਮੀ ਹੋਏ 68 ਸਾਲਾ ਵਿਅਕਤੀ ਦੀ ਹਾਲਤ ਸਥਿਰ ਦੱਸੀ ਗਈ ਹੈ।ਪੁਲਿਸ ਨੇ ਹਮਲਾਵਰ ਦੀ ਪਛਾਣ ਕੁਈਨਜ਼ ਦੀ 49 ਸਾਲਾ ਪਾਮੇਲਾ ਸਿਸਨੇਰੋਸ ਵਜੋਂ ਕੀਤੀ ਸੀ। ਅਧਿਕਾਰੀਆਂ ਵਲੋਂ ਵਾਰ-ਵਾਰ ਚਾਕੂ ਸੁੱਟਣ ਦੇ ਹੁਕਮ ਅਤੇ ਟੇਜ਼ਰ ਦੀ ਵਰਤੋਂ ਵੀ ਉਸ ਨੂੰ ਰੋਕ ਨਹੀਂ ਸਕੀ। ਜਦੋਂ ਉਹ ਚਾਕੂ ਲੈ ਕੇ ਪੁਲਿਸ ਵੱਲ ਵਧੀ ਤਾਂ ਅਧਿਕਾਰੀਆਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਬਾਅਦ ਵਿਚ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਦੋਵਾਂ ਪੀੜਤਾਂ ਨੂੰ ਬਿਨਾਂ ਕਿਸੇ ਉਕਸਾਵੇ ਦੇ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਘਟਨਾ ਦਾ ਅੱਤਵਾਦ ਨਾਲ ਕੋਈ ਸੰਬੰਧ ਨਹੀਂ ਮਿਲਿਆ। ਹਮਲੇ ਅਤੇ ਪੁਲਿਸ ਗੋਲੀਬਾਰੀ ਨਾਲ ਜੁੜੇ ਸਾਰੇ ਹਾਲਾਤ ਦੀ ਜਾਂਚ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਿਕਾਗੋ ਪਾਰਕ ਵਿਚ ਗੋਲੀਬਾਰੀ ਦੌਰਾਨ ਇਕ ਦੀ ਮੌਤ , 14 ਜ਼ਖ਼ਮੀ ਅਗਲੀ ਖ਼ਬਰ ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਕਲੈਮਵੇਲ ਵਲੋਂ ਫੁੱਟਬਾਲ ਟੂਰਨਾਮੈਂਟ 3 ਅਕਤੂਬਰ ਤੋਂ
Ad Position 24