24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

5,200 ਭਾਰਤੀਆਂ ਦੀ ਵਾਪਸੀ ਦਾ ਦਾਅਵਾ ਵਾਇਰਲ

ਨਿਊਯਾਰਕ, 23 ਅਗਸਤ (ਰਾਜੂ ਸਾਹਿਬਾਜ਼ਪੁਰਾ)- ਅਮਰੀਕਾ ਵਲੋਂ ਅਗਸਤ ਦੇ ਪਹਿਲੇ 15 ਦਿਨਾਂ ਵਿਚ 5,200 ਤੋਂ ਵੱਧ ਭਾਰਤੀਆਂ ਨੂੰ ਵਾਪਸ (ਡਿਪੋਰਟ) ਕਰਨ ਦਾ ਦਾਅਵਾ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਖ਼ਬਰ ਯੂਟਿਊਬ, ਫੇਸਬੁਕ, ਇੰਸਟਾਗ੍ਰਾਮ ਅਤੇ ਐਕਸ ਸਮੇਤ 70 ਤੋਂ ਵੱਧ ਜਨਤਕ ਪੋਸਟਾਂ ਤੇ ਵੈੱਬ ਪੰਨਿਆਂ ਉੱਤੇ ਮਿਲੀ ਹੈ, ਪਰ ਅਮਰੀਕਾ ਜਾਂ ਭਾਰਤ ਦੀ ਕਿਸੇ ਅਧਿਕਾਰਤ ਏਜੰਸੀ ਨੇ ਇਸ ਅੰਕੜੇ ਦੀ ਪੁਸ਼ਟੀ ਨਹੀਂ ਕੀਤੀ।

Ad Position 21
No active advertisement
ਅਜੀਤ ਡੈਸਕ 24-08-2026
ਨਿਊਯਾਰਕ, 23 ਅਗਸਤ (ਰਾਜੂ ਸਾਹਿਬਾਜ਼ਪੁਰਾ)- ਅਮਰੀਕਾ ਵਲੋਂ ਅਗਸਤ ਦੇ ਪਹਿਲੇ 15 ਦਿਨਾਂ ਵਿਚ 5,200 ਤੋਂ ਵੱਧ ਭਾਰਤੀਆਂ ਨੂੰ ਵਾਪਸ (ਡਿਪੋਰਟ) ਕਰਨ ਦਾ ਦਾਅਵਾ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਖ਼ਬਰ ਯੂਟਿਊਬ, ਫੇਸਬੁਕ, ਇੰਸਟਾਗ੍ਰਾਮ ਅਤੇ ਐਕਸ ਸਮੇਤ 70 ਤੋਂ ਵੱਧ ਜਨਤਕ ਪੋਸਟਾਂ ਤੇ ਵੈੱਬ ਪੰਨਿਆਂ ਉੱਤੇ ਮਿਲੀ ਹੈ, ਪਰ ਅਮਰੀਕਾ ਜਾਂ ਭਾਰਤ ਦੀ ਕਿਸੇ ਅਧਿਕਾਰਤ ਏਜੰਸੀ ਨੇ ਇਸ ਅੰਕੜੇ ਦੀ ਪੁਸ਼ਟੀ ਨਹੀਂ ਕੀਤੀ। ਜੇ 15 ਦਿਨਾਂ ਵਿੱਚ 5,200 ਲੋਕ ਡਿਪੋਰਟ ਕੀਤੇ ਗਏ ਹਨ ਤਾਂ ਇਹ ਰੋਜ਼ਾਨਾ ਲਗਭਗ 347 ਵਿਅਕਤੀ ਬਣਦੇ ਹਨ। ਇਸ ਨਾਲ ਸਵਾਲ ਉੱਠਦਾ ਹੈ ਕਿ ਕੀ ਹਰ ਰੋਜ਼ ਸੈਂਕੜੇ ਲੋਕਾਂ ਨਾਲ ਭਰਿਆ ਇਕ ਜਹਾਜ਼ ਭਾਰਤ ਭੇਜਿਆ ਗਿਆ? ਇਹ ਉਡਾਣਾਂ ਕਿਹੜੇ ਹਵਾਈ ਅੱਡਿਆਂ ਤੋਂ ਚੱਲੀਆਂ ਅਤੇ ਕਿੱਥੇ ਉਤਰੀਆਂ? ਕੀ ਕੁਝ ਲੋਕ ਕਿਸੇ ਤੀਜੇ ਦੇਸ਼ ਵਿਚ ਭੇਜੇ ਗਏ? ਦਾਅਵਾ ਕਰਨ ਵਾਲੀਆਂ ਰਿਪੋਰਟਾਂ ਵਿਚ ਇਸ ਬਾਰੇ ਕੋਈ ਉਡਾਣ ਰਿਕਾਰਡ ਜਾਂ ਯਾਤਰੀ ਸੂਚੀ ਨਹੀਂ ਦਿੱਤੀ ਗਈ। ਰਿਪੋਰਟਾਂ ਵਿਚ ਐੱਚ-1ਬੀ, ਓ-1 ਅਤੇ ਵਿਦਿਆਰਥੀ ਵੀਜ਼ਿਆਂ ਉੱਤੇ ਅਮਰੀਕਾ ਪਹੁੰਚੇ ਲੋਕਾਂ ਦੇ ਵੀ ਸ਼ਾਮਲ ਹੋਣ ਦੀ ਗੱਲ ਕਹੀ ਗਈ ਹੈ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਕਿੰਨੇ ਲੋਕਾਂ ਕੋਲ ਵੈਧ ਇਮੀਗ੍ਰੇਸ਼ਨ ਦਸਤਾਵੇਜ਼ ਨਹੀਂ ਸਨ, ਕਿੰਨਿਆਂ ਵਿਰੁੱਧ ਅਦਾਲਤੀ ਹੁਕਮ ਜਾਰੀ ਹੋਏ ਅਤੇ ਵੈਧ ਵੀਜ਼ਾ ਧਾਰਕਾਂ ਉੱਤੇ ਕਿਹੜੀਆਂ ਉਲੰਘਣਾਵਾਂ ਦੇ ਦੋਸ਼ ਲੱਗੇ ਸਨ। ਅਮਰੀਕੀ ਏਜੰਸੀਆਂ ਦੇ ਜਨਤਕ ਰਿਕਾਰਡ ਵਿਚ 1 ਤੋਂ 15 ਅਗਸਤ ਦੌਰਾਨ 5,200 ਭਾਰਤੀਆਂ ਦੀ ਵਾਪਸੀ ਦੀ ਕੋਈ ਪੁਸ਼ਟੀ ਨਹੀਂ ਮਿਲੀ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ 5 ਜੂਨ 2026 ਤੱਕ 1,076 ਭਾਰਤੀਆਂ ਦੀ ਵਾਪਸੀ ਦੀ ਜਾਣਕਾਰੀ ਦਿੱਤੀ ਸੀ, ਜਦਕਿ ਪੂਰੇ 2025 ਦੌਰਾਨ 3,567 ਭਾਰਤੀ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਸਨ। ਇਸ ਅਪੁਸ਼ਟ ਦਾਅਵੇ ਨੇ ਅਮਰੀਕਾ ਵਿਚ ਰਹਿੰਦੇ ਭਾਰਤੀਆਂ ਦੇ ਨਾਲ-ਨਾਲ ਭਾਰਤ ਵਿਚ ਬੈਠੇ ਉਨ੍ਹਾਂ ਦੇ ਪਰਿਵਾਰਾਂ ਦੀ ਚਿੰਤਾ ਵੀ ਵਧਾ ਦਿੱਤੀ ਹੈ। ਖ਼ਾਸ ਕਰਕੇ ਉਨ੍ਹਾਂ ਮਾਪਿਆਂ ਅਤੇ ਪਰਿਵਾਰਾਂ ਵਿਚ ਬੇਚੈਨੀ ਹੈ, ਜਿਨ੍ਹਾਂ ਦੇ ਆਪਣੇ ਅਮਰੀਕਾ ਵਿਚ ਪੱਕੇ ਇਮੀਗ੍ਰੇਸ਼ਨ ਦਸਤਾਵੇਜ਼ਾਂ ਤੋਂ ਬਿਨਾਂ ਰਹਿ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਨੂੰ ਆਪਣੇ ਭਵਿੱਖ ਦੇ ਫੈਸਲੇ ਲੈਣ ਦਾ ਹੱਕ ਹੈ - ਮੇਅਰ ਬਰੈਂਡਾ ਲੌਕ ਅਗਲੀ ਖ਼ਬਰ ਵਿਸ਼ਵ ਕੱਪ ਦੇ ਨਾਂਅ ’ਤੇ ਨਕਲੀ ਸਾਮਾਨ ਦਾ ਵੱਡਾ ਕਾਰੋਬਾਰ
Ad Position 24