20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਗੁਰੂ ਨਾਨਕ ਗੁਰਦੁਆਰਾ ਈਰਥ ਅਤੇ ਬੈਲਵਡੀਅਰ ਤੇ ਸੰਗਤਾਂ ਵਲੋਂ ਸਿੱਖ ਯੋਧਿਆਂ ਨੂੰ ਸਮਰਪਿਤ ਸ਼ਹੀਦੀ ਜੋੜ ਮੇਲਾ ਅਤੇ ਖੇਡ ਮੇਲਾ ਕਰਵਾਇਆ

ਲੰਡਨ, 19 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਗੁਰੂ ਨਾਨਕ ਗੁਰਦੁਆਰਾ ਈਰਥ ਅਤੇ ਬੈਲਵਡੀਅਰ, ਗੁਰੂ ਹਰਗੋਬਿੰਦ ਸਪੋਰਟਸ ਕਲੱਬ, ਈਰਥ ਵੂਲਿਚ ਕਬੱਡੀ ਕਲੱਬ ਅਤੇ ਸੰਗਤਾਂ ਵਲੋਂ ਸਿੱਖ ਯੋਧਿਆਂ ਨੂੰ ਸਮਰਪਿਤ ਸ਼ਹੀਦੀ ਜੋੜ ਮੇਲਾ ਅਤੇ ਖੇਡ ਮੇਲਾ ਓਕਵੁੱਡ ਪਵੀਲੀਅਨ, ਓਲਡ ਰੋਡ ਕਰੇਫੋਰਡ, ਬੇਕਸਲੀ ਵਿਖੇ ਕਰਵਾਇਆ ਗਿਆ। ਇਸ ਮੌਕੇ ਕਬੱਡੀ, ਭਾਰ ਤੋਲਕ, ਕੁਸ਼ਤੀਆਂ ਅਤੇ ਹੋਰ ਮੁਕਾਬਲੇ ਕਰਵਾਏ ਗਏ।

Ad Position 21
No active advertisement
ਅਜੀਤ ਡੈਸਕ 20-08-2026
ਲੰਡਨ, 19 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਗੁਰੂ ਨਾਨਕ ਗੁਰਦੁਆਰਾ ਈਰਥ ਅਤੇ ਬੈਲਵਡੀਅਰ, ਗੁਰੂ ਹਰਗੋਬਿੰਦ ਸਪੋਰਟਸ ਕਲੱਬ, ਈਰਥ ਵੂਲਿਚ ਕਬੱਡੀ ਕਲੱਬ ਅਤੇ ਸੰਗਤਾਂ ਵਲੋਂ ਸਿੱਖ ਯੋਧਿਆਂ ਨੂੰ ਸਮਰਪਿਤ ਸ਼ਹੀਦੀ ਜੋੜ ਮੇਲਾ ਅਤੇ ਖੇਡ ਮੇਲਾ ਓਕਵੁੱਡ ਪਵੀਲੀਅਨ, ਓਲਡ ਰੋਡ ਕਰੇਫੋਰਡ, ਬੇਕਸਲੀ ਵਿਖੇ ਕਰਵਾਇਆ ਗਿਆ। ਇਸ ਮੌਕੇ ਕਬੱਡੀ, ਭਾਰ ਤੋਲਕ, ਕੁਸ਼ਤੀਆਂ ਅਤੇ ਹੋਰ ਮੁਕਾਬਲੇ ਕਰਵਾਏ ਗਏ। ਪੰਜਾਬੀ ਸੱਭਿਆਚਾਰ ਦੀਆਂ ਝਲਕੀਆਂ ਪੇਸ਼ ਕਰਦਿਆਂ ਭੰਗੜਾ ਪੇਸ਼ ਕੀਤਾ। ਇਸ ਮੌਕੇ ਭਾਈ ਸੁਲੱਖਣ ਸਿੰਘ ਕਵਿਸ਼ਰੀ ਜੱਥੇ ਨੇ ਯੋਧਿਆਂ ਦੀਆਂ ਵਾਰਾਂ ਗਾਇਨ ਕੀਤੀਆਂ। ਸੁਖਵਿੰਦਰ ਪੰਛੀ ਨੇ ਸੱਭਿਆਚਾਰਕ ਗੀਤਾਂ ਨਾਲ ਮਨੋਰੰਜਨ ਕੀਤਾ। ਈਰਥ ਵੂਲਿਚ ਕਬੱਡੀ ਕਲੱਬ, ਮੌੜ ਕਲੱਬ, ਮਿਡਲੈਂਡ ਟਾਈਗਰ, ਜੀ ਐਨ ਡੀ ਈਰਥ, ਬਾਬਾ ਦੀਪ ਸਿੰਘ ਅਤੇ ਸਲੋਹ ਦੀਆਂ ਕਬੱਡੀ ਟੀਮਾਂ ਵਿਚੋਂ ਈਰਥ ਵੂਲਿਚ ਜੇਤੂ ਅਤੇ ਬਾਬਾ ਦੀਪ ਸਿੰਘ ਬ੍ਰਮਿੰਘਮ ਦੀ ਟੀਮ ਉੱਪ ਜੇਤੂ ਰਹੀ। ਗੁਰਨੂਰ ਕਾਂਜ਼ਲੀ ਅਤੇ ਚਮਕੌਰ ਸਿੰਘ ਵਿਚਕਾਰ ਰੌਚਕ ਕੁਸ਼ਤੀ ਮੁਕਾਬਲਾ ਹੋਇਆ। ਹਰਜੋਤ ਸਿੰਘ ਹੈਰੀ ਭਾਰਤ ਤੋਲਕ ਮੁਕਾਬਲਾ ਜਿੱਤਿਆ। ਕਬੱਡੀ ਖਿਡਾਰੀ ਗਗਨ ਜੋਗੇਵਾਲ ਦਾ ਸੁਰਿੰਦਰ ਸਿੰਘ ਮਾਣਕ ਅਤੇ ਈਰਥ ਵੂਲਿਚ ਕਬੱਡੀ ਕਲੱਬ ਅਤੇ ਕਰਮਜੀਤ ਸਿੰਘ ਕੰਮਾ ਔਜਲਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਜੇਤੂਆਂ ਨੂੰ ਪਿਆਰਾ ਸਿੰਘ ਅਟਵਾਲ, ਤਰਸੇਮ ਸਿੰਘ, ਸੁਰਿੰਦਰ ਸਿੰਘ ਮਾਣਕ, ਹਰਜਿੰਦਰ ਸਿੰਘ ਮੱਲੀ, ਬਖਸ਼ੀਸ਼ ਸਿੰਘ , ਬਲਬੀਰ ਸਿੰਘ ਜੌਹਲ, ਕੁਲਦੀਪ ਸਿੰਘ, ਸ਼ਮਸ਼ੇਰ ਸਿੰਘ, ਇੰਦਰਪਾਲ ਸਿੰਘ ਆਦਿ ਨੇ ਇਨਾਮ ਤਕਸੀਮ ਕੀਤੇ। ਇਸ ਮੌਕੇ ਡਾਰਟਫੋਰਡ ਮੇਅਰ ਅਵਤਾਰ ਸਿੰਘ ਸੰਧੂ, ਲੀਸਾ ਜੈਨ ਮੋਰ ਮੇਅਰ ਬੈਕਸਲੇ, ਮਿ: ਜਸਟਨ ਮੋਰ, ਕੌਂਸਲਰ ਬਰਾਇਨ ਬਿਸ਼ਪ ਅਤੇ ਹੋਰ ਸ਼ਹਿਰਾਂ ਦੇ ਮੇਅਰਾਂ ਤੋਂ ਇਲਾਵਾ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਕੰਮਾ ਔਜਲਾ, ਕੁਲਵਿੰਦਰ ਸਿੰਘ ਕਿੰਦਾ, ਸੀਤਾ, ਰਸ਼ਪਾਲ ਸਿੰਘ ਸ਼ੀਰਾ ਸੰਮੀਪੁਰ, ਇੰਦਰਜੀਤ ਸਿੰਘ ਮਿੱਠੀ, ਗੁਰਦੀਪ ਸਿੰਘ ਦੀਪਾ, ਸੁਰਿੰਦਰ ਸਿੰਘ ਭਾਊ, ਬਲਜੀਤ ਸਿੰਘ ਗਿੱਲ, ਹਰਮਿੰਦਰ ਸਿੰਘ ਗਿੱਲ, ਗਿਆਨ ਸਿੰਘ ਚੀਮਾ, ਮੇਜਰ ਸਿੰਘ ਬਾਸੀ, ਪਿੰਦਰ ਸਿੰਘ, ਮਨਦੀਪ ਸਿੰਘ, ਅਜੈਬ ਸਿੰਘ ਗਰਚਾ, ਬਲਜਿੰਦਰ ਭਿੰਡਰ, ਸ਼ੀਰਾ, ਮੋਹਣ ਸਿੰਘ ਕਾਲੇ ਸੰਘਾ, ਅਮਰੀਕ ਸਿੰਘ ਘੁੱਦਾ, ਸਾਬੀ ਸੰਧੂ, ਰਾਜਵਿੰਦਰ ਸਿੰਘ, ਡੀ ਐਸ ਪੀ ਮਨਜੀਤ ਸਿੰਘ ਆਦਿ ਹਾਜ਼ਰ ਸਨ। ਨੰਬਰਾਂ ਦੀ ਸੇਵਾ ਕੇਸਰ ਸਿੰਘ ਧਾਲੀਵਾਲ, ਰੈਫਰੀ ਮਨੀ ਧੂੜ, ਸਵਰਨਾ, ਜ਼ੈਲਾ ਹੁਸਿ਼ਆਰਪੁਰੀਆ, ਅਖਤਰ ਆਦਿ ਨੇ ਨਿਭਾਈ। ਕੁਮੈਂਟਰੀ ਦਾ ਸੋਖਾ ਢੇਸੀ, ਦਵਿੰਦਰ ਚੜਿੱਕ, ਤੇਲੂ ਭੱਟੀ, ਮਿੱਠਾ ਦੁਰਗਾਪੁਰੀਆ, ਸਤਨਾਮ ਜੈਂਗੋ ਨੇ ਰੰਗ ਬੰਨਿਆ, ਦਵਿੰਦਰ ਸਿੰਘ ਪਤਾਰਾ ਕਬੱਡੀ ਮੈਚਾਂ ਦੀ ਜਾਣਕਾਰੀ ਦਿੰਦੇ ਰਹੇ ਅਤੇ ਸ਼ੀਰਾ ਕਵੈਂਟਰੀ ਆਪਣਾ ਰੰਗ ਵਿਖਾਉਂਦੇ ਰਹੇ।
Ad Position 22
No active advertisement
ਪਿਛਲੀ ਖ਼ਬਰ ਗੁ: ਖਾਲਸਾ ਦੀਵਾਨ ਸੁਸਾਇਟੀ ਸਰੀ ‘ਚ ਨਿਸ਼ਾਨ ਸਾਹਿਬ ਦੀ ਸਥਾਪਨਾ ਅਗਲੀ ਖ਼ਬਰ ਭਾਈ ਮਾਝੀ ਵੱਲੋਂ ਇੰਗਲੈਂਡ ਦੇ 7 ਸ਼ਹਿਰਾਂ ਵਿਚ ਗੁਰਮਤਿ ਪ੍ਰਚਾਰ ਸਮਾਗਮਾਂ ਨੂੰ ਭਰਵਾਂ ਹੁੰਗਾਰਾ
Ad Position 24