ਵੈਨਕੂਵਰ ਕੌਮਾਂਤਰੀ ਹਵਾਈ ਅੱਡੇ ਦੇ ਸਕਾਈਟਰੇਨ ਟਰੈਕ ’ਤੇ ਨੌਜਵਾਨ ਵੱਲੋਂ ਕੀਤੇ ਹੰਗਾਮੇ ਦੀ ਵੀਡੀਓ ਵਾਇਰਲ
ਵੈਨਕੂਵਰ, 18 ਅਗਸਤ (ਮਲਕੀਤ ਸਿੰਘ)- ਵੈਨਕੂਵਰ ਕੋਮਾਂਤਰੀ ਹਵਾਈ ਅੱਡੇ ’ਤੇ ਇੱਕ ਪੰਜਾਬੀ ਨੌਜਵਾਨ ਵੱਲੋਂ ਅਚਾਨਕ ਰੇਲਵੇ ਟਰੈਕ ’ਤੇ ਬੈਠ ਕੇ ਕੀਤੇ ਗਏ ਹੰਗਾਮੇ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਵਾਇਰਲ ਹੋਈ ਇਸ ਵੀਡੀਓ ਵਿਚ ਸੰਬੰਧਿਤ ਪੰਜਾਬੀ ਨੌਜਵਾਨ ਰਿਚਮੰਡ ਸਥਿਤ ਵੈਨਕੂਵਰ ਕੌਮਾਂਤਰੀ ਹਵਾਈ ਅੱਡੇ ਤੇ ਸਥਿਤ ਸਕਾਈ ਟਰੇਨ ਦੇ ਸਟੇਸ਼ਨ ਦੇ ਟਰੈਕ ’ਤੇ ਬੈਠ ਕੇ ਗੁਣਗੁਣਾਉਂਦਾ ਦਿਖਾਈ ਦੇ ਰਿਹਾ ਹੈ।
ਵੈਨਕੂਵਰ, 18 ਅਗਸਤ (ਮਲਕੀਤ ਸਿੰਘ)- ਵੈਨਕੂਵਰ ਕੋਮਾਂਤਰੀ ਹਵਾਈ ਅੱਡੇ ’ਤੇ ਇੱਕ ਪੰਜਾਬੀ ਨੌਜਵਾਨ ਵੱਲੋਂ ਅਚਾਨਕ ਰੇਲਵੇ ਟਰੈਕ ’ਤੇ ਬੈਠ ਕੇ ਕੀਤੇ ਗਏ ਹੰਗਾਮੇ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਵਾਇਰਲ ਹੋਈ ਇਸ ਵੀਡੀਓ ਵਿਚ ਸੰਬੰਧਿਤ ਪੰਜਾਬੀ ਨੌਜਵਾਨ ਰਿਚਮੰਡ ਸਥਿਤ ਵੈਨਕੂਵਰ ਕੌਮਾਂਤਰੀ ਹਵਾਈ ਅੱਡੇ ਤੇ ਸਥਿਤ ਸਕਾਈ ਟਰੇਨ ਦੇ ਸਟੇਸ਼ਨ ਦੇ ਟਰੈਕ ’ਤੇ ਬੈਠ ਕੇ ਗੁਣਗੁਣਾਉਂਦਾ ਦਿਖਾਈ ਦੇ ਰਿਹਾ ਹੈ। ਜਿਸ ਨੂੰ ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਚਾਨਕ ਵਾਪਰੀ ਇਸ ਘਟਨਾ ਕਾਰਨ ਸਕਾਈ ਟ੍ਰੇਨ ਨੂੰ ਕੁਝ ਮਿੰਟਾਂ ਲਈ ਰੋਕਣਾ ਪਿਆ ਜਿਸ ਕਾਰਨ ਹਵਾਈ ਅੱਡੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।