05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਮੈਸਾਚੁਏਟਸ ਨੇ 15 ਅਗਸਤ ਨੂੰ ‘ਭਾਰਤ ਦਿਵਸ’ ਐਲਾਨਿਆ

ਵਾਸ਼ਿੰਗਟਨ, 5 ਅਗਸਤ (ਏਜੰਸੀ)-ਮੈਸਾਚੁਏਟਸ ਦੀ ਗਵਰਨਰ ਮੌਰਾ ਹੀਲੀ ਨੇ ਰਾਜ ’ਚ ਭਾਰਤੀ ਭਾਈਚਾਰੇ ਦੇ ਯੋਗਦਾਨ ਨੂੰ ਵੇਖਦੇ ਹੋਏ 15 ਅਗਸਤ ਨੂੰ ‘ਭਾਰਤੀ ਦਿਵਸ’ ਐਲਾਨਿਆ ਹੈ ਤੇ ਲੋਕਾਂ ਨੂੰ ਇਸ ਦਿਨ ਨੂੰ ਸਹੀ ਤਰੀਕੇ ਨਾਲ ਮਨਾਉਣ ਦੀ ਅਪੀਲ ਕੀਤੀ ਹੈ। 1 ਅਗਸਤ ਨੂੰ ਜਾਰੀ ਐਲਾਨ ’ਚ ਗਵਰਨਰ ਨੇ ਭਾਈਚਾਰਕ ਸੰਗਠਨਾਂ ਤੇ ਸਮਰਥਕਾਂ ਦੀ ਅਹਿਮ ਭੂਮਿਕਾ ਨੂੰ ਵੀ ਸਰਾਹਿਆ।

Ad Position 21
No active advertisement
ਅਜੀਤ ਡੈਸਕ 06-08-2026
ਵਾਸ਼ਿੰਗਟਨ, 5 ਅਗਸਤ (ਏਜੰਸੀ)-ਮੈਸਾਚੁਏਟਸ ਦੀ ਗਵਰਨਰ ਮੌਰਾ ਹੀਲੀ ਨੇ ਰਾਜ ’ਚ ਭਾਰਤੀ ਭਾਈਚਾਰੇ ਦੇ ਯੋਗਦਾਨ ਨੂੰ ਵੇਖਦੇ ਹੋਏ 15 ਅਗਸਤ ਨੂੰ ‘ਭਾਰਤੀ ਦਿਵਸ’ ਐਲਾਨਿਆ ਹੈ ਤੇ ਲੋਕਾਂ ਨੂੰ ਇਸ ਦਿਨ ਨੂੰ ਸਹੀ ਤਰੀਕੇ ਨਾਲ ਮਨਾਉਣ ਦੀ ਅਪੀਲ ਕੀਤੀ ਹੈ। 1 ਅਗਸਤ ਨੂੰ ਜਾਰੀ ਐਲਾਨ ’ਚ ਗਵਰਨਰ ਨੇ ਭਾਈਚਾਰਕ ਸੰਗਠਨਾਂ ਤੇ ਸਮਰਥਕਾਂ ਦੀ ਅਹਿਮ ਭੂਮਿਕਾ ਨੂੰ ਵੀ ਸਰਾਹਿਆ। ਇਹ ਸੰਗਠਨ ਹਰ ਸਾਲ ਆਜ਼ਾਦੀ ਦਿਵਸ ਸਮਾਰੋਹ ਤੇ ਭਾਈਚਾਰਕ ਸੇਵਾ ਜ਼ਰੀਏ ਨਾਗਰਿਕ ਭਾਗੀਦਾਰੀ, ਸੱਭਿਆਚਾਰਕ ਆਦਾਨ-ਪ੍ਰਦਾਨ ਤੇ ਆਪਸੀ ਸਮਝ ਨੂੰ ਬੜਾਵਾ ਦਿੰਦੇ ਹਨ। ਬੋਸਟਨ ਦੀ ਮੇਅਰ ਮਿਸ਼ੇਲ ਵੂ ਨੇ ਵੀ ਇਸੇ ਤਰ੍ਹਾਂ ਦਾ ਐਲਾਨ ਕਰਦੇ ਹੋਏ 15 ਅਗਸਤ ਨੂੰ ‘ਭਾਰਤੀ ਦਿਵਸ’ ਐਲਾਨਿਆ। ਉਨ੍ਹਾਂ ਬੋਸਟਨ ’ਚ ਨਵੇਂ ਭਾਰਤੀ ਵਣਜ ਦੂਤਘਰ ਦੇ ਖੁੱਲ੍ਹਣ ਦਾ ਸਵਾਗਤ ਕੀਤਾ ਅਤੇ ਸੇਲਬੋਸਟਨ-250 ਪ੍ਰੋਗਰਾਮ ’ਚ ਆਈ. ਐਨ. ਐਸ. ਸੁਦਰਸ਼ਿਨੀ ਦੇ ਆਉਣ ਦਾ ਜਸ਼ਨ ਮਨਾਇਆ। ਮੈਸਾਚੁਏਟਸ ਦੇ ਗਵਰਨਰ ਨੇ ਐਲਾਨ ’ਚ ਕਿਹਾ ਕਿ 15 ਅਗਸਤ, 2026 ਨੂੰ 1947 ’ਚ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਤੋਂ ਭਾਰਤ ਦੀ ਆਜ਼ਾਦੀ ਦੀ 79ਵੀਂ ਵਰ੍ਹੇਗੰਢ ਹੋਵੇਗੀ। ਇਹ ਇਕ ਇਤਿਹਾਸਕ ਪਲ ਸੀ ਜਿਸ ਨੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਨੀਂਹ ਰੱਖੀ।
Ad Position 22
No active advertisement
ਪਿਛਲੀ ਖ਼ਬਰ ਟਰੰਪ ਪ੍ਰਸ਼ਾਸਨ ਦੁਆਰਾ ਗ੍ਰੀਨ ਕਾਰਡ ਅਰਜ਼ੀਆਂ ’ਤੇ ਰੋਕ ਲਗਾਉਣਾ ਗੈਰ-ਕਾਨੂੰਨੀ ਕਰਾਰ ਅਗਲੀ ਖ਼ਬਰ ਐਚ-1ਬੀ ਮੁਲਾਜ਼ਮਾਂ ਦੀ ਬੱਲੇ-ਬੱਲੇ ‘ਸਸਤੀ ਮਜ਼ਦੂਰੀ’ ਕਹਿਣ ਵਾਲਿਆਂ ਦਾ ਅੰਕੜਿਆਂ ਨੇ ਕੱਢਿਆ ਵਹਿਮ
Ad Position 24
No active advertisement