05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਐਚ-1ਬੀ ਮੁਲਾਜ਼ਮਾਂ ਦੀ ਬੱਲੇ-ਬੱਲੇ ‘ਸਸਤੀ ਮਜ਼ਦੂਰੀ’ ਕਹਿਣ ਵਾਲਿਆਂ ਦਾ ਅੰਕੜਿਆਂ ਨੇ ਕੱਢਿਆ ਵਹਿਮ

ਨਿਊਯਾਰਕ, 5 ਅਗਸਤ (ਰਾਜੂ ਸਾਹਿਬਾਜਪੁਰਾ)-ਅਮਰੀਕਾ ਵਿਚ ਐਚ-1ਬੀ ਵੀਜ਼ੇ ’ਤੇ ਕੰਮ ਕਰਨ ਵਾਲੇ ਵਿਦੇਸ਼ੀ ਮੁਲਾਜ਼ਮਾਂ ਨੂੰ ਸਸਤੀ ਮਜ਼ਦੂਰੀ ਕਹਿਣ ਵਾਲੀ ਧਾਰਨਾ ਦਾ ਨਵੇਂ ਅੰਕੜਿਆਂ ਨੇ ਵਹਿਮ ਦੂਰ ਕੀਤਾ ਹੈ। ਅਮਰੀਕੀ ਲੇਬਰ ਵਿਭਾਗ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਮੁਤਾਬਕ ਸੱਤ ਵੱਡੀਆਂ ਕੰਪਨੀਆਂ ਅਤੇ ਸੰਸਥਾਵਾਂ ਐਚ-1ਬੀ ਮੁਲਾਜ਼ਮਾਂ ਨੂੰ ਕੌਮੀ ਦਰਮਿਆਨੀ ਤਨਖਾਹ ਨਾਲੋਂ ਘੱਟੋ-ਘੱਟ 50 ਫੀਸਦੀ ਵੱਧ ਤਨਖਾਹ ਦੇ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 06-08-2026
ਨਿਊਯਾਰਕ, 5 ਅਗਸਤ (ਰਾਜੂ ਸਾਹਿਬਾਜਪੁਰਾ)-ਅਮਰੀਕਾ ਵਿਚ ਐਚ-1ਬੀ ਵੀਜ਼ੇ ’ਤੇ ਕੰਮ ਕਰਨ ਵਾਲੇ ਵਿਦੇਸ਼ੀ ਮੁਲਾਜ਼ਮਾਂ ਨੂੰ ਸਸਤੀ ਮਜ਼ਦੂਰੀ ਕਹਿਣ ਵਾਲੀ ਧਾਰਨਾ ਦਾ ਨਵੇਂ ਅੰਕੜਿਆਂ ਨੇ ਵਹਿਮ ਦੂਰ ਕੀਤਾ ਹੈ। ਅਮਰੀਕੀ ਲੇਬਰ ਵਿਭਾਗ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਮੁਤਾਬਕ ਸੱਤ ਵੱਡੀਆਂ ਕੰਪਨੀਆਂ ਅਤੇ ਸੰਸਥਾਵਾਂ ਐਚ-1ਬੀ ਮੁਲਾਜ਼ਮਾਂ ਨੂੰ ਕੌਮੀ ਦਰਮਿਆਨੀ ਤਨਖਾਹ ਨਾਲੋਂ ਘੱਟੋ-ਘੱਟ 50 ਫੀਸਦੀ ਵੱਧ ਤਨਖਾਹ ਦੇ ਰਹੀਆਂ ਹਨ। ਇਸ ਵਿਸ਼ਲੇਸ਼ਣ ਵਿਚ ਸਿਰਫ਼ ਉਨ੍ਹਾਂ ਮਾਲਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਦੀਆਂ ਘੱਟੋ-ਘੱਟ 500 ਲੇਬਰ ਕੰਡੀਸ਼ਨ ਐਪਲੀਕੇਸ਼ਨਾਂ ਪ੍ਰਮਾਣਿਤ ਹੋਈਆਂ ਹਨ। ਅੰਕੜਿਆਂ ਮੁਤਾਬਕ ਐਚ-1ਬੀ ਅਹੁਦਿਆਂ ਦੀ ਦਰਮਿਆਨੀ ਸਾਲਾਨਾ ਤਨਖਾਹ 1 ਲੱਖ 30 ਹਜ਼ਾਰ 707 ਡਾਲਰ ਰਹੀ। ਇਸ ਤੋਂ 50 ਫੀਸਦੀ ਵੱਧ ਤਨਖਾਹ ਲਗਭਗ 2 ਲੱਖ 96 ਹਜ਼ਾਰ ਡਾਲਰ ਬਣਦੀ ਹੈ। ਸੂਚੀ ਵਿਚ ਯੂਨੀਵਰਸਿਟੀ ਆਫ ਪਿਟਸਬਰਗ ਫਿਜ਼ੀਸ਼ੀਅਨਜ਼ ਸਭ ਤੋਂ ਅੱਗੇ ਰਹੀ ਜਿੱਥੇ ਦਰਮਿਆਨੀ ਤਨਖਾਹ 2 ਲੱਖ 55 ਹਜ਼ਾਰ 725 ਡਾਲਰ ਦਰਜ ਕੀਤੀ ਗਈ। ਰੋਬਲੌਕਸ ਵਿਚ ਇਹ ਤਨਖਾਹ 2 ਲੱਖ 45 ਹਜ਼ਾਰ 690 ਡਾਲਰ, ਸਿਟਾਡੇਲ ਸਿਕਿਉਰਿਟੀਜ਼ ਅਮੈਰਿਕਾਜ਼ ਸਰਵਿਸਿਜ਼ ਵਿਚ 2 ਲੱਖ 35 ਹਜ਼ਾਰ ਡਾਲਰ ਅਤੇ ਨੈੱਟਫਲਿਕਸ ਵਿਚ 2 ਲੱਖ 26 ਹਜ਼ਾਰ 158 ਡਾਲਰ ਰਹੀ। ਕ੍ਰੈਡਿਟ ਕਰਮਾ ਟੂ ਸਿਗਮਾ ਇਨਵੈਸਟਮੈਂਟਸ ਅਤੇ ਟੀਟੀ ਕਾਮਰਸ ਐਂਡ ਗਲੋਬਲ ਸਰਵਿਸਿਜ਼ ਵੀ ਇਸ ਸੂਚੀ ਵਿਚ ਸ਼ਾਮਿਲ ਹਨ। ਇਹ ਅੰਕੜੇ ਪੂਰੇ ਵਿੱਤੀ ਸਾਲ 2026 ਦੇ ਨਹੀਂ ਹਨ। ਸਰਕਾਰੀ ਰਿਕਾਰਡ ਵਿਚ 1 ਅਕਤੂਬਰ 2025 ਤੋਂ 31 ਮਾਰਚ 2026 ਤੱਕ ਹੋਏ ਫੈਸਲੇ ਸ਼ਾਮਿਲ ਹਨ। ਇਸ ਲਈ ਇਹ ਸਾਲ ਦੇ ਪਹਿਲੇ ਛੇ ਮਹੀਨਿਆਂ ਦੀ ਤਸਵੀਰ ਪੇਸ਼ ਕਰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਮੈਸਾਚੁਏਟਸ ਨੇ 15 ਅਗਸਤ ਨੂੰ ‘ਭਾਰਤ ਦਿਵਸ’ ਐਲਾਨਿਆ ਅਗਲੀ ਖ਼ਬਰ ਜੰਗਲੀ ਅੱਗਾਂ ਦਾ ਕਹਿਰ ਜਾਰੀ, ਕਈ ਇਮਾਰਤਾਂ ਸੜ ਕੇ ਸੁਆਹ ** ਵੈਨਕੂਵਰ ਦੇ ਪਹਾੜਾਂ ਦੀਆਂ ਟੀਸੀਆਂ ਧੂੰਏਂ ‘ਚ ਗੁਆਚੀਆਂ
Ad Position 24
No active advertisement