04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਕੁਸ਼ਤੀ : ਅੰਤਿਮ ਨੂੰ ਚਾਂਦੀ ਦੇ ਤਗਮੇ ਨਾਲ ਕਰਨਾ ਪਿਆ ਸਬਰ

ਨਾਗੋਆ, 3 ਅਕਤੂਬਰ (ਪੀ. ਟੀ.

Ad Position 21
No active advertisement
ਦੀਪਕ ਪੂਨੀਆ ਅੰਤਿਮ ਪੰਘਾਲ 04-10-2026
ਨਾਗੋਆ, 3 ਅਕਤੂਬਰ (ਪੀ. ਟੀ. ਆਈ.)-ਹਰਿਆਣਾ ਦੀ ਪਹਿਲਵਾਨ ਅੰਤਿਮ ਪੰਘਾਲ (23), ਜਿਸ ਨੇ ਹਾਂਗਜ਼ੂ (2023) ਵਿਚ ਵੀ ਕਾਂਸੀ ਦਾ ਤਗਮਾ ਜਿੱਤਿਆ ਸੀ, ਨੂੰ 2024 ਦੀ ਵਿਸ਼ਵ ਚੈਂਪੀਅਨ ਮਿਯੂਕਾ ਤੋਂ 1-9 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜਪਾਨੀ ਪਹਿਲਵਾਨ ਨੇ ਅੰਤਿਮ ਪੰਘਾਲ ਨੂੰ ਇਕ ਵੀ ਠੋਸ ਹਮਲਾਵਰ ਚਾਲ ਨਹੀਂ ਚੱਲਣ ਦਿੱਤੀ। ਭਾਰਤੀ ਖਿਡਾਰਨ ਨੇ ਦੂਜੇ ਪੀਰੀਅਡ ਵਿਚ ਸੱਜੇ ਪੈਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਮਿਯੂਕਾ ਨੇ ਤੇਜ਼ ਜਵਾਬੀ ਹਮਲਿਆਂ ਨਾਲ ਜਵਾਬ ਦਿੱਤਾ ਅਤੇ 5-1 ‘ਤੇ ਚਾਰ-ਪੁਆਇੰਟਰ ਨੂੰ ਬਦਲ ਕੇ 9-1 ਦੀ ਅਜੇਤੂ ਲੀਡ ਹਾਸਲ ਕੀਤੀ। ਇਸ ਤੋਂ ਪਹਿਲਾਂ ਸਿਰਫ਼ ਵਿਨੇਸ਼ ਫੋਗਾਟ ਨੇ ਭਾਰਤ ਲਈ ਮਹਿਲਾ ਕੁਸ਼ਤੀ ਵਿਚ ਏਸ਼ਿਆਈ ਖੇਡਾਂ ਦਾ ਸੋਨ ਤਗਮਾ ਜਿੱਤਿਆ ਸੀ, ਜਦੋਂ ਉਸ ਨੇ 2018 ਦੀਆਂ ਜਕਾਰਤਾ ਖੇਡਾਂ ਵਿਚ 50 ਕਿੱਲੋਗ੍ਰਾਮ ਦਾ ਖ਼ਿਤਾਬ ਜਿੱਤਿਆ ਸੀ। ਦੂਜੇ ਪਾਸੇ, ਦੀਪਕ ਪੂਨੀਆ ਨੇ ਮੰਗੋਲੀਆ ਦੇ ਗਨਖਯੁਆਂਗ ਗਨਬਾਟਾਰ ਨੂੰ 2-1 ਨਾਲ ਹਰਾ ਕੇ ਪੁਰਸ਼ਾਂ ਦੇ 97 ਕਿੱਲੋਗ੍ਰਾਮ ਵਰਗ ਵਿਚ ਕਾਂਸੀ ਦਾ ਤਗਮਾ ਜੋੜਿਆ। 27 ਸਾਲਾ ਖਿਡਾਰੀ, ਜਿਸ ਨੇ ਹਾਂਗਜ਼ੂ ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ, ਇਸ ਤੋਂ ਪਹਿਲਾਂ ਚੀਨ ਦੇ ਜੁਨਪੇਂਗ ਝੌ ‘ਤੇ 12-2 ਦੀ ਤਕਨੀਕੀ ਉੱਤਮਤਾ ਦੀ ਜਿੱਤ ਅਤੇ ਹਾਂਗਕਾਂਗ ਦੇ ਵਿਨਸੈਂਟ ਫੰਗ ਵੂਈ ਲੀ ਤੋਂ ਵਾਕਓਵਰ ਦੇ ਨਾਲ ਸੈਮੀਫਾਈਨਲ ਵਿਚ ਪਹੁੰਚਿਆ ਸੀ। ਇਸ ਤੋਂ ਪਹਿਲਾਂ ਉਹ ਉਜ਼ਬੇਕਿਸਤਾਨ ਦੇ ਸ਼ੇਰਜ਼ੋਦ ਪੋਯੋਨੋਵ ਤੋਂ 8-9 ਨਾਲ ਹਾਰ ਗਿਆ ਸੀ।
Ad Position 22
No active advertisement
ਪਿਛਲੀ ਖ਼ਬਰ ਬ੍ਰਾਜ਼ੀਲ ਨੇ ਭਾਰਤ ਨੂੰ 4-0 ਨਾਲ ਹਰਾਇਆ ਅਗਲੀ ਖ਼ਬਰ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ’ ਤੇ ਵਧਾਈਆਂ
Ad Position 24