ਹਾਕੀ : ਪਾਕਿਸਤਾਨ ਨੂੰ ਆਖਰੀ ਸਕਿੰਟਾਂ ’ਚ ਹਰਾ ਕੇ ਭਾਰਤ ਫਾਈਨਲ ’ਚ
ਕਾਕਾਮਿਗਾਹਾਰਾ, 1 ਅਕਤੂਬਰ (ਪੀ. ਟੀ.
ਕਾਕਾਮਿਗਾਹਾਰਾ, 1 ਅਕਤੂਬਰ (ਪੀ. ਟੀ. ਆਈ.)-ਮੌਜੂਦਾ ਚੈਂਪੀਅਨ ਭਾਰਤ, ਪਾਕਿਸਤਾਨ ਵਲੋਂ ਮਿਲੀ ਸਖ਼ਤ ਚੁਣੌਤੀ ਨੂੰ ਪਾਰ ਕਰਕੇ ਏਸ਼ੀਆਈ ਖੇਡਾਂ ਦੇ ਹਾਕੀ ਦੇ ਫਾਈਨਲ ਵਿਚ ਪਹੁੰਚ ਗਿਆ ਹੈ। ਅਭਿਸ਼ੇਕ ਨੇ ਖੇਡ ਖਤਮ ਹੋਣ ਤੋਂ ਸਿਰਫ਼ 45 ਸਕਿੰਟ ਪਹਿਲਾਂ ਗੋਲ ਦਾਗ ਕੇ ਰਵਾਇਤੀ ਵਿਰੋਧੀ ਪਾਕਿਸਤਾਨ ‘ਤੇ ਭਾਰਤ ਨੂੰ 4-3 ਦੀ ਰੋਮਾਂਚਕ ਜਿੱਤ ਦਿਵਾਈ।ਹਰਮਨਪ੍ਰੀਤ ਨੇ 5ਵੇਂ ਅਤੇ 13ਵੇਂ ਮਿੰਟ ਵਿਚ ਦੋ ਸ਼ਾਨਦਾਰ ਪੈਨਲਟੀ ਕਾਰਨਰਾਂ ਨੂੰ ਗੋਲ ਵਿਚ ਬਦਲਿਆ, ਜਦਕਿ ਸੁਖਜੀਤ ਸਿੰਘ ਨੇ 23ਵੇਂ ਮਿੰਟ ਵਿਚ ਮੈਦਾਨੀ ਗੋਲ ਕੀਤਾ।ਪਾਕਿਸਤਾਨ ਲਈ ਗੋਲ ਅਬੂ ਮਹਿਮੂਦ (30ਵਾਂ ਮਿੰਟ), ਹਨਨ ਸ਼ਾਹਿਦ (45ਵਾਂ) ਅਤੇ ਵਹੀਦ ਰਾਣਾ (49ਵਾਂ) ਨੇ ਕੀਤੇ।ਕਪਤਾਨ ਹਰਮਨਪ੍ਰੀਤ ਦੇ ਦੋ ਗੋਲਾਂ ਅਤੇ ਸੁਖਜੀਤ ਸਿੰਘ ਦੇ ਮੈਦਾਨੀ ਗੋਲ ਨਾਲ ਮਜ਼ਬੂਤ ਸਥਿਤੀ ਵਿਚ ਪਹੁੰਚਣ ਤੋਂ ਬਾਅਦ ਮੌਜੂਦਾ ਚੈਂਪੀਅਨ ਭਾਰਤ ਸੈਮੀਫਾਈਨਲ ਵਿਚ ਆਸਾਨ ਜਿੱਤ ਵੱਲ ਵਧਦਾ ਦਿਖਾਈ ਦੇ ਰਿਹਾ ਸੀ ਪਰ ਦੂਜੇ ਅੱਧ ਵਿਚ ਪਾਕਿਸਤਾਨ ਨੇ ਸ਼ਾਨਦਾਰ ਵਾਪਸੀ ਕਰਦਿਆਂ ਲਗਾਤਾਰ ਗੋਲ ਕਰਕੇ ਸਕੋਰ 3-3 ਕਰ ਦਿੱਤਾ ਪਰ ਖੇਡ ਸਮਾਪਤ ਹੋਣ ਤੋਂ ਕੁਝ ਪਲ ਪਹਿਲਾਂ ਅਭਿਸ਼ੇਕ ਨੇ ਗੋਲ ਕਰਕੇ ਭਾਰਤ ਦੀ ਝੋਲੀ ’ਚ ਰੋਮਾਂਚਕ ਜਿੱਤ ਪਾਈ।ਖ਼ਾਸ ਗੱਲ ਇਹ ਰਹੀ ਕਿ ਮੈਚ ਤੋਂ ਬਾਅਦ ਦੋਵਾਂ ਟੀਮਾਂ ਦੇ ਖਿਡਾਰੀਆ ਨੇ ਆਪਸ ’ਚ ਹੱਥ ਵੀ ਮਿਲਾਏ।