01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸ਼ੁਭਮਨ ਗਿੱਲ ਨੇ ਜੜਿਆ ਇਕ ਦਿਨਾ ’ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ

ਸ਼ੁਭਮਨ ਗਿੱਲ ਨੇ ਜੜਿਆ ਇਕ ਦਿਨਾ ’ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ

Ad Position 21
No active advertisement
ਅਜੀਤ ਡੈਸਕ 01-10-2026

ਗੁਹਾਟੀ, 30 ਸਤੰਬਰ (ਏਜੰਸੀ)-ਭਾਰਤੀ ਕ੍ਰਿਕਟ ਨੇ ਟੀਮ ਗੁਹਾਟੀ ਵਿਖੇ ਖੇਡੇ ਗਏ ‘ਹਾਈ ਸਕੋਰਿੰਗ’ ਮੈਚ ’ਚ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਵੈਸਟ ਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਿਦਆਂ ਜੌਹਨ ਕੈਂਪਬੈਨ (101 ਦੌੜਾਂ) ਅਤੇ ਕਪਤਾਨ ਸ਼ਾਈ ਹੋਪ (104 ਦੌੜਾਂ) ਦੇ ਸੈਂਕੜਿਆਂ ਦੀ ਬਦੌਲਤ 7 ਵਿਕਟਾਂ ਦੇ ਨੁਕਸਾਨ ’ਤੇ 405 ਦੌੜਾਂ ਬਣਾਈਆਂ ਸਨ। ਜਵਾਬ ’ਚ ਭਾਰਤ ਨੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ 35ਵੇਂ ਸੈਂਕੜੇ (ਦੌੜਾਂ: 101, ਗੇਂਦਾਂ: 75, ਚੌਕੇ, 10, ਛੱਕੇ: 6) ਅਤੇ ਕਪਤਾਨ ਸ਼ੁਭਮਨ ਗਿੱਲ ਦੇ ਇਕ ਦਿਨਾ ਕ੍ਰਿਕਟ ’ਚ ਸਭ ਤੋਂ ਤੇਜ਼ ਦੋਹਰੇ ਸੈਂਕੜੇ (ਦੌੜਾਂ: ਅਜੇਤੂ 223, ਗੇਂਦਾਂ: 133, ਚੌਕੇ, 26, ਛੱਕੇ: 8) ਦੀ ਬਦੌਲਤ 2 ਵਿਕਟਾਂ ਦੇ ਨੁਕਸਾਨ ’ਤੇ 43.3 ਓਵਰਾਂ ’ਚ ਟੀਚਾ ਸਰ ਕਰਦਿਆਂ 8 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ਼ ਕੀਤੀ। ਸ਼ੁਭਮਨ ਗਿੱਲ ਨੇ ਆਪਣੇ ਇਕ ਦਿਨਾ ਕਰੀਅਰ ਦਾ ਦੂਜਾ ਦੋਹਰਾ ਸੈਂਕੜਾ ਜੜਿਆ। ਗਿੱਲ ਨੇ 117 ਗੇਂਦਾਂ ’ਤੇ 200 ਦੌੜਾਂ ਪੂਰੀਆਂ ਕੀਤੀਆਂ। ਗਿੱਲ ਦੇ ਸਲਾਮੀ ਜੋੜੀਦਾਰ ਰੋਹਿਤ ਸ਼ਰਮਾ ਦੇ ਨਾਂਅ ਤਿੰਨ ਦੋਹਰੇ ਸੈਂਕੜੇ ਹਨ। ਇਸ ਤੋਂ ਪਹਿਲਾਂ ਗਿੱਲ ਨੇ 2023 ’ਚ ਨਿਊਜ਼ੀਲੈਂਡ ਖ਼ਿਲਾਫ਼ 208 ਦੌੜਾਂ ਦੀ ਪਾਰੀ ਖੇਡੀ ਸੀ। ਉਹ ਇਕ ਦਿਨਾ ਕ੍ਰਿਕਟ ’ਚ ਇਕ ਤੋਂ ਵੱਧ ਦੋਹਰੇ ਸੈਂਕੜੇ ਲਗਾਉਣ ਵਾਲੇ ਸਿਰਫ਼ ਦੂਜੇ ਬੱਲੇਬਾਜ਼ ਹਨ। 
ਟੀਚੇ ਦਾ ਪਿੱਛਾ ਕਰਦਿਆਂ ਦੋਹਰਾ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ
ਸ਼ੁਭਮਨ ਗਿੱਲ ਇਕ ਦਿਨਾ ਕ੍ਰਿਕਟ ’ਚ ਟੀਚੇ ਦਾ ਪਿੱਛਾ ਕਰਦਿਆਂ ਦੋਹਰਾ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਅਜੇ ਤੱਕ ਭਾਰਤ ਵਲੋਂ ਲੱਗੇ ਸਾਰੇ ਦੋਹਰੇ ਸੈਂਕੜੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਏ ਹਨ। ਇਕ ਦਿਨਾ ’ਚ ਟੀਚੇ ਦਾ ਪਿੱਛਾ ਕਰਦਿਆਂ ਸਿਰਫ ਗਲੈਨ ਮੈਕਸਵੈੱਲ ਦੇ ਬੱਲੇ ਤੋਂ ਹੀ ਦੋਹਰਾ ਸੈਂਕੜਾ ਨਿਕਲਿਆ ਹੈ। ਉਸ ਨੇ 2023 ਵਿਸ਼ਵ ਕੱਪ ’ਚ ਅਫ਼ਗਾਨਿਤਾਨ ਖ਼ਿਲਾਫ਼ 201 ਦੌੜਾਂ ਬਣਾਈਆਂ ਸਨ।ਹੁਣ, ਇਸ ਸੂਚੀ ’ਚ ਗਿੱਲ ਦਾ ਨਾਂਅ ਵੀ ਸ਼ਾਮਿਲ ਹੋ ਗਿਆ ਹੈ। 
ਰੋਹਿਤ ਸਭ ਤੋਂ ਤੇਜ਼ 12,000 ਦੌੜਾਂ ਬਣਾਉਣਾ ਵਾਲਾ ਦੂਜਾ ਬੱਲੇਬਾਜ
ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਸਭ ਤੋਂ ਤੇਜ਼ 12,000 ਇਕ ਦਿਨਾ ਦੌੜਾਂ ਪੂਰੀਆਂ ਕਰਨ ਵਾਲੇ ਦੂਜੇ ਬੱਲੇਬਾਜ਼ ਬਣ ਗਏ ਹਨ। ਇਸ ਦੇ ਨਾਲ ਹੀ ਉਹ ਇਸ ਅੰਕੜੇ ਤੱਕ ਪਹੁੰਚਣ ਵਾਲਾ ਸਿਰਫ਼ ਤੀਜਾ ਭਾਰਤੀ ਬੱਲੇਬਾਜ਼ ਹੈ। ਰੋਹਿਤ ਨੇ ਆਪਣੀ 282ਵੀਂ ਇਕ ਦਿਨਾ ਪਾਰੀ ਵਿਚ 12,000 ਦੌੜਾਂ ਦਾ ਅੰਕੜਾ ਹਾਸਲ ਕੀਤਾ। ਇਸ ਪ੍ਰਾਪਤੀ ਨੇ ਰੋਹਿਤ ਨੂੰ ਵਿਰਾਟ ਕੋਹਲੀ ਅਤੇ ਸਚਿਨ ਤੇਂਦੁਲਕਰ ਤੋਂ ਬਾਅਦ 12,000 ਇਕ ਦਿਨਾ ਦੌੜਾਂ ਪੂਰੀਆਂ ਕਰਨ ਵਾਲਾ ਸਿਰਫ਼ ਤੀਜਾ ਭਾਰਤੀ ਬਣਾ ਦਿੱਤਾ। ਕੋਹਲੀ ਦੇ ਨਾਂਅ ਸਭ ਤੋਂ ਤੇਜ਼ 12000 ਦੌੜਾਂ ਪੂਰੀਆਂ ਕਰਨ ਦਾ ਰਿਕਾਰਡ ਹੈ, ਉਸ ਨੇ 242 ਪਾਰੀਆਂ ਵਿਚ 12,000 ਦੌੜਾਂ ਪੂਰੀਆਂ ਕੀਤੀਆਂ ਹਨ। ਤੇਂਦੁਲਕਰ ਨੂੰ 300 ਪਾਰੀਆਂ ਦੀ ਲੋੜ ਪਈ, ਜਦੋਂਕਿ ਰਿੱਕੀ ਪੋਂਟਿੰਗ ਨੇ (314) ਅਤੇ ਕੁਮਾਰ ਸੰਗਾਕਾਰਾ (336) ਪਾਰੀਆਂ ’ਚ ਇਹ ਅੰਕੜਾਂ ਪੂਰਾ ਕੀਤਾ।

Ad Position 22
No active advertisement
ਪਿਛਲੀ ਖ਼ਬਰ ਮੁੱਕੇਬਾਜ਼ੀ : ਪ੍ਰਿਆ ਘੰਘਾਸ ਤੇ ਕਪਿਲ ਪੋਖਰੀਆ ਨੇ ਕਾਂਸੀ ਦੇ ਤਗਮੇ ਜਿੱਤੇ ਅਗਲੀ ਖ਼ਬਰ ਬਰਮਿੰਘਮ ਦੇ ਸਕੂਲ ਆਫ਼ ਕੋਡਿੰਗ ਐਂਡ ਏ . ਆਈ . ਨੂੰ ਵਿਸ਼ਵ ਪੱਧਰ ’ ਤੇ ਲੈ ਕੇ ਜਾਵਾਂਗੇ - ਅਠਵਾਲ , ਨਿੱਝਰ
Ad Position 24