ਮੈਰਾਥਨ : ਸਾਵਨ ਬਰਵਾਲ ਨੇ 44 ਸਾਲ ਦਾ ਸੋਕਾ ਕੀਤਾ ਖ਼ਤਮ
ਨਾਗੋਆ, 26 ਸਤੰਬਰ (ਏਜੰਸੀ)-ਨਾਗੋਆ ’ਚ ਭਾਰਤ ਦੇ ਸਾਵਨ ਬਰਵਾਲ (28) ਨੇ ਜੋ ਕਰ ਦਿਖਾਇਆ, ਉਸ ਦਾ ਇੰਤਜ਼ਾਰ ਪੂਰਾ ਦੇਸ਼ 44 ਸਾਲ ਤੋਂ ਕਰ ਰਿਹਾ ਸੀ। ਸਾਵਨ ਨੇ ਏਸ਼ਿਆਈ ਖੇਡਾਂ ਦੀ ਪੁਰਸ਼ ਮੈਰਾਥਨ ’ਚ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ।
ਨਾਗੋਆ, 26 ਸਤੰਬਰ (ਏਜੰਸੀ)-ਨਾਗੋਆ ’ਚ ਭਾਰਤ ਦੇ ਸਾਵਨ ਬਰਵਾਲ (28) ਨੇ ਜੋ ਕਰ ਦਿਖਾਇਆ, ਉਸ ਦਾ ਇੰਤਜ਼ਾਰ ਪੂਰਾ ਦੇਸ਼ 44 ਸਾਲ ਤੋਂ ਕਰ ਰਿਹਾ ਸੀ। ਸਾਵਨ ਨੇ ਏਸ਼ਿਆਈ ਖੇਡਾਂ ਦੀ ਪੁਰਸ਼ ਮੈਰਾਥਨ ’ਚ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਹਿਮਾਚਲ ਪ੍ਰਦੇਸ਼ ਦੇ ਇਸ ਲੰਬੀ ਦੂਰੀ ਦੇ ਦੌੜਾਕ ਨੇ 2 ਘੰਟੇ 11 ਮਿੰਟ 37 ਸਕਿੰਟ ਦਾ ਸਮਾਂ ਕੱਢਿਆ, ਜੋ ਉਸ ਦਾ ਵਿਅਕਤੀਗਤ ਸਰਬੋਤਮ ਵੀ ਹੈ।ਇਸ ਪ੍ਰਦਰਸ਼ਨ ਦੇ ਨਾਲ ਭਾਰਤ ਨੂੰ 1982 ਤੋਂ ਬਾਅਦ ਪਹਿਲੀ ਵਾਰ ਏਸ਼ਿਆਈ ਖੇਡਾਂ ’ਚ ‘ਪੋਡੀਅਮ ਫਿਨਿਸ਼’ ਮਿਲੀ। ਸਾਵਨ ਨੇ ਦੌੜ ਦੀ ਸ਼ੁਰੂਆਤ ਤੋਂ ਹੀ ਦਮ ਦਿਖਾਇਆ। 5 ਕਿਲੋਮੀਟਰ ਤੱਕ ਉਹ 15.28 ਦੇ ਸਮੇਂ ਨਾਲ ਦੂਜੇ ਸਥਾਨ ’ਤੇ ਰਹੇ ਪਰ 10 ਕਿਲੋਮੀਟਰ ਤੱਕ ਪਹੁੰਚਦੇ-ਪਹੁੰਚਦੇ ਉਸ ਨੇ ਬੜਤ ਹਾਸਲ ਕਰ ਲਈ।15 ਕਿਲੋਮੀਟਰ ਤੱਕ ਉਸ ਦਾ ਸਮਾਂ 47:35 ਰਿਹਾ ਅਤੇ ਉਹ ਉਸ ਸਮੇਂ ਵੀ ਲੀਡ ਕਰ ਰਹੇ ਸਨ।20 ਕਿਲੋਮੀਟਰ ਤੱਕ ਉਹ 1:20:35 ਦੇ ਸਮੇਂ ਨਾਲ ਲੀਡ ਕਰ ਰਿਹਾ ਸੀ। ‘ਹਾਫਵੇਅ’ ਯਾਨੀ 21.1 ਕਿਲੋਮੀਅਰ ਤੱਕ ਉਸ ਨੇ 1:05:54 ਦਾ ਸਮਾਂ ਕੱਢਿਆ ਅਤੇ ਉਸ ਸਮੇਂ ਵੀ ਉਹ ਸਭ ਤੋਂ ਅੱਗੇ ਸਨ। 25 ਕਿਲੋਮੀਟਰ ਤੱਕ ਵੀ ਸਾਵਨ ਦੀ ਬੜਤ ਕਾਇਮ ਰਹੀ ਅਤੇ ਉਸ ਨੇ 1:18:19 ਦਾ ਸਮਾਂ ਲਿਆ। 30 ਕਿਲੋਮੀਟਰ ਤੱਕ ਜਪਾਨ ਦਾ ਯਾਮਾਸ਼ਿਤਾ ਉਸ ਤੋਂ ਸਿਰਫ ਇਕ ਸਕਿੰਟ ਪਿੱਛੇ ਰਹਿ ਕੇ ਦੂਜੇ ਸਥਾਨ ’ਤੇ ਆ ਗਿਆ। ਇਸ ਤੋਂ ਬਾਅਦ 35 ਕਿਲੋਮੀਟਰ ਤੱਕ ਸਾਵਨ ਨੇ ਫਿਰ ਬੜਤ ਹਾਸਲ ਕਰ ਲਈ। ਹਾਲਾਂਕਿ, 40 ਕਿਲੋਮੀਟਰ ਉਪਰੰਤ ਯਾਮਾਸ਼ਿਤਾ ਨੇ ਫੈਸਲਾਕੁਨ ਹਮਲਾ ਕੀਤਾ ਅਤੇ ਸਾਵਨ ਬਰਵਾਲ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ।