22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਟੇਬਲ ਟੈਨਿਸ : ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਨੇ ਪਾਕਿਸਤਾਨ ਨੂੰ 3-0 ਨਾਲ ਹਰਾਇਆ

ਟੋਯੋਟਾ, 21 ਸਤੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 22-09-2026
ਟੋਯੋਟਾ, 21 ਸਤੰਬਰ (ਪੀ.ਟੀ.ਆਈ.)-ਭਾਰਤ ਦੀਆਂ ਮਹਿਲਾ ਤੇ ਪੁਰਸ਼ ਟੇਬਲ ਟੈਨਿਸ ਟੀਮਾਂ ਨੇ ਸੋਮਵਾਰ ਨੂੰ ਏਸ਼ੀਆਈ ਖੇਡਾਂ ਦੇ ਕੁਆਰਟਰ ਫਾਈਨਲ ’ਚ ਆਪਣੀ ਜਗ੍ਹਾ ਪੱਕੀ ਕਰ ਲਈ। ਦੋਵਾਂ ਟੀਮਾਂ ਨੇ ਆਪੋ-ਆਪਣੇ ਮੁਕਾਬਲਿਆਂ ’ਚ ਪਾਕਿਸਤਾਨੀ ਟੀਮਾਂ ਨੂੰ 3-0 ਨਾਲ ਹਰਾਇਆ। ਸਕਾਈ ਹਾਲ ਵਿਖੇ, ਭਾਰਤੀ ਮਹਿਲਾ ਟੀਮ ਨੇ ਆਪਣੀ ਲਗਾਤਾਰ ਤੀਜੀ ਜਿੱਤ ਦਰਜ ਕਰਕੇ ਗਰੁੱਪ-ਐੱਫ ’ਚ ਚੋਟੀ ਦਾ ਸਥਾਨ ਹਾਸਲ ਕੀਤਾ। ਸੁਤੀਰਥਾ ਮੁਖਰਜੀ ਨੇ ਅਲੀਨਾ ਖਾਨ ਨੂੰ ਸਿਰਫ਼ 10 ਮਿੰਟਾਂ ’ਚ 11-3, 11-3, 11-4 ਨਾਲ ਹਰਾ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਇਸ ਤੋਂ ਬਾਅਦ, 17 ਸਾਲਾ ਸਿੰਡਰੇਲਾ ਦਾਸ ਨੇ ਕਲਸੂਮ ਖਾਨ ਨੂੰ 11-6, 11-7, 11- 5 ਨਾਲ ਹਰਾ ਕੇ ਭਾਰਤ ਦੀ ਬੜ੍ਹਤ ਨੂੰ 2-0 ਕਰ ਦਿੱਤਾ। ਸ੍ਰੀਜਾ ਅਕੁਲਾ ਨੇ ਫਾਤਿਮਾ ਖਾਨ ਨੂੰ ਸਿਰਫ਼ 11 ਮਿੰਟਾਂ ’ਚ 11-4, 11-4, 11-5 ਨਾਲ ਹਰਾ ਕੇ ਭਾਰਤ ਲਈ ਮੈਚ ਜਿੱਤਿਆ ਤੇ ਟੀਮ ਨੂੰ ਆਖਰੀ ਅੱਠ (ਕੁਆਰਟਰ ਫਾਈਨਲ) ’ਚ ਪਹੁੰਚਾਇਆ। ਬਾਅਦ ਵਿਚ ਭਾਰਤੀ ਪੁਰਸ਼ ਟੀਮ ਨੇ ਪਾਕਿਸਤਾਨ ਨੂੰ 3-0 ਨਾਲ ਕਰਾਰੀ ਹਾਰ ਦਿੱਤੀ। ਹਰਮੀਤ ਦੇਸਾਈ ਨੇ ਪਹਿਲੇ ਮੈਚ ਵਿਚ ਪਾਕਿਸਤਾਨ ਦੇ ਮੁਹੰਮਦ ਖਾਨ ਨੂੰ 3-0 (11-4, 11-3, 11-5) ਨਾਲ ਹਰਾ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ, ਜਦਕਿ 82ਵੇਂ ਨੰਬਰ ਦੇ ਕਪਤਾਨ ਜੀ. ਸਥਿਯਾਨ ਨੇ ਅੱਬਾਸ ਖਾਨ ’ਤੇ 3-0 (11-1, 11-8, 11-9) ਨਾਲ ਆਸਾਨ ਜਿੱਤ ਦਰਜ ਕੀਤੀ। ਤੀਜੇ ਮੈਚ ’ਚ, ਪਾਇਸ ਜੈਨ ਨੇ ਮੁਹੰਮਦ ਖਾਨ ਨੂੰ 3-0 (11-2, 11-5, 11-7) ਨਾਲ ਹਰਾ ਕੇ ਭਾਰਤੀ ਟੀਮ ਨੂੰ ਜਿੱਤ ਦਿਵਾਈ।
Ad Position 22
No active advertisement
ਪਿਛਲੀ ਖ਼ਬਰ ਬੈਡਮਿੰਟਨ - ਭਾਰਤੀ ਪੁਰਸ਼ ਟੀਮ ਕੁਆਰਟਰ ਫਾਈਨਲ ’ ਚ ਅਗਲੀ ਖ਼ਬਰ ਭਾਰਤ ਦੀਆਂ ਕਬੱਡੀ ਟੀਮਾਂ ਵਲੋਂ ਜੇਤੂ ਸ਼ੁਰੂਆਤ
Ad Position 24