417 ਕੌਮਾਂਤਰੀ ਮੈਚਾਂ ਦੇ ਇਤਿਹਾਸ ਨਾਲ ਮਨਪ੍ਰੀਤ ਸਿੰਘ ਨੇ ਭਾਰਤੀ ਹਾਕੀ ਨੂੰ ਦਿੱਤਾ ਮਾਣ
ਜਲੰਧਰ, 11 ਅਗਸਤ (ਡਾ. ਜਤਿੰਦਰ ਸਾਬੀ) ਭਾਰਤੀ ਹਾਕੀ ਦੇ ਇਤਿਹਾਸ ਵਿਚ ਮਨਪ੍ਰੀਤ ਸਿੰਘ ਦਾ ਨਾਂਅ ਹੁਣ ਸੁਨਹਿਰੀ ਅੱਖਰਾਂ ਨਾਲ ਦਰਜ ਹੋ ਗਿਆ ਹੈ ।
ਜਲੰਧਰ, 11 ਅਗਸਤ (ਡਾ. ਜਤਿੰਦਰ ਸਾਬੀ) ਭਾਰਤੀ ਹਾਕੀ ਦੇ ਇਤਿਹਾਸ ਵਿਚ ਮਨਪ੍ਰੀਤ ਸਿੰਘ ਦਾ ਨਾਂਅ ਹੁਣ ਸੁਨਹਿਰੀ ਅੱਖਰਾਂ ਨਾਲ ਦਰਜ ਹੋ ਗਿਆ ਹੈ । 2026 ਪੁਰਸ਼ ਹਾਕੀ ਵਿਸ਼ਵ ਕੱਪ ਵਿਚ ਹਿੱਸਾ ਲੈ ਰਹੇ 320 ਖਿਡਾਰੀਆਂ ਵਿਚ ਮਿੱਠਾਪੁਰੀਆ ਮਨਪ੍ਰੀਤ ਸਿੰਘ (ਕੋਰੀਅਨ) 417 ਕੌਮਾਂਤਰੀ ਮੈਚਾਂ ਨਾਲ ਸਭ ਤੋਂ ਵੱਧ ਮੈਚ ਹਾਸਲ ਕਰਨ ਵਾਲੇ ਖਿਡਾਰੀ ਹਨ (ਇਸ ਵੇਲੇ ਟਾਮ ਬੂਮ ਬੈਲਜੀਅਮ 391, ਜਲੈਲ ਮਰਾਹਨ ਮਲੇਸ਼ੀਆ 356, ਥੇਰੀ ਬਰਿੰਕਮੈਨ ਨੀਦਰਲੈਡ 260 ਤੇ ਮਾਤਿਸ਼ ਰੇਅ ਅਰਜਨਟੀਨਾ ਨੇ ਹੁਣ ਤੱਕ 325 ਕੌਮਾਂਤਰੀ ਮੈਚ ਖੇਡੇ ਹਨ)। ਮਨਪ੍ਰੀਤ ਨੇ 2011 ਵਿਚ ਅੰਤਰਰਾਸ਼ਟਰੀ ਹਾਕੀ ਵਿਚ ਕਦਮ ਰੱਖਿਆ ਅਤੇ ਪਿਛਲੇ ਡੇਢ ਦਹਾਕੇ ਤੋਂ ਵੱਧ ਸਮੇਂ ਦੌਰਾਨ ਭਾਰਤੀ ਟੀਮ ਦਾ ਅਹਿਮ ਹਿੱਸਾ ਬਣੇ ਰਹੇ। ਉਨ੍ਹਾਂ ਨੇ ਲੰਡਨ, ਰੀੳ, ਟੋਕੀਓ ਅਤੇ ਪੈਰਿਸ ਓਲੰਪਿਕ ਤੱਕ ਭਾਰਤ ਦੀ ਨੁਮਾਇੰਦਗੀ ਕੀਤੀ। ਟੋਕੀਓ ਅਤੇ ਪੈਰਿਸ ਉਲੰਪਿਕ ਵਿਚ ਭਾਰਤ ਦੀਆਂ ਕਾਂਸੀ ਤਮਗਾ ਜਿੱਤਾਂ ਵਿੱਚ ਵੀ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ। ਜੂਨ 2026 ਵਿਚ ਜਰਮਨੀ ਖ਼ਿਲਾਫ਼ ਖੇਡਦਿਆਂ ਮਨਪ੍ਰੀਤ ਨੇ 413ਵਾਂ ਮੈਚ ਪੂਰਾ ਕਰਕੇ ਸਾਬਕਾ ਭਾਰਤੀ ਕਪਤਾਨ ਦਿਲੀਪ ਟਿਰਕੀ ਦੇ 412 ਕੌਮਾਂਤਰੀ ਮੈਚਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਸੀ। ਇਸ ਇਤਿਹਾਸਕ ਪ੍ਰਾਪਤੀ ’ਤੇ ਹਾਕੀ ਇੰਡੀਆ ਵੱਲੋਂ ਉਨ੍ਹਾਂ ਨੂੰ 10 ਲੱਖ ਰੁਪਏ ਦਾ ਨਕਦ ਇਨਾਮ ਵੀ ਦਿੱਤਾ ਗਿਆ। ਅੰਤਰਰਾਸ਼ਟਰੀ ਹਾਕੀ ਵਿਚ ਇੰਨੇ ਲੰਬੇ ਸਮੇਂ ਤੱਕ ਟਿਕੇ ਰਹਿਣ ਲਈ ਪ੍ਰਤਿਭਾ ਦੇ ਨਾਲ ਫਿਟਨੈੱਸ, ਅਨੁਸ਼ਾਸਨ, ਮਾਨਸਿਕ ਮਜ਼ਬੂਤੀ ਅਤੇ ਲਗਾਤਾਰ ਪ੍ਰਦਰਸ਼ਨ ਦੀ ਲੋੜ ਹੁੰਦੀ ਹੈ। ਇਸੇ ਕਰਕੇ ਮਨਪ੍ਰੀਤ ਦੀ 417 ਮੈਚਾਂ ਵਾਲੀ ਪ੍ਰਾਪਤੀ ਭਾਰਤ ਦੇ ਹਰ ਉਭਰਦੇ ਹਾਕੀ ਖਿਡਾਰੀ ਲਈ ਇੱਕ ਵੱਡਾ ਸਬਕ ਹੈ।