06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸਿੱਖਿਆ ਅਤੇ ਉਮਰ

ਸਿੱਖਿਆ ਅਤੇ ਉਮਰ

Ad Position 21
repet_subhas-goyals [Copy P29]
ਅਜੀਤ ਡੈਸਕ 06-09-2026

ਅੱਜ ਦਾ ਮਨੁੱਖ ਬਹੁਤ ਹੀ ਮੁਕਾਬਲੇ ਭਰੇ ਸਮੇਂ ਵਿਚੋਂ ਗੁਜ਼ਰ ਰਿਹਾ ਹੈ | ਮਨੁੱਖ ਦੀ ਸਭ ਤੋਂ ਵੱਡੀ ਚਿੰਤਾ ਆਪਣੀ ਅਗਲੀ ਪੀੜ੍ਹੀ ਨੂੰ  ਸੈਟਲ ਕਰਨ 'ਤੇ ਲੱਗੀ ਹੋਈ ਹੈ | ਦੌਰ ਕੁਝ ਇਸ ਤਰ੍ਹਾਂ ਦਾ ਹੈ ਕਿ ਮਾਪੇ ਚਾਹੁੰਦੇ ਹਨ ਕਿ ਸਾਡਾ ਬੱਚਾ ਥੋੜ੍ਹੇ ਸਮੇਂ ਵਿਚ ਹੀ ਬਹੁਤ ਕੁਝ ਸਿੱਖ ਜਾਵੇ | ਸਿਸਟਮ ਨੇ ਵੀ ਅਜਿਹਾ ਕੁਝ ਪਰੋਸ ਦਿੱਤਾ ਹੈ ਕਿ ਮਾਪਿਆਂ ਨੂੰ  ਆਪਣਾ ਬੱਚਾ ਦੋ ਤੋਂ ਢਾਈ ਸਾਲ ਦੀ ਉਮਰ ਵਿਚ ਹੀ ਕਰੈਚ, ਕਿੰਡਰ ਗਾਰਟਨ ਵਰਗੀਆਂ ਥਾਵਾਂ 'ਤੇ ਭੇਜਣਾ ਪੈਂਦਾ ਹੈ |

ਜੇਕਰ ਅੱਜ ਤੋਂ 40-50 ਸਾਲ ਪਿੱਛੇ ਵੱਲ ਝਾਤ ਮਾਰੀਏ ਤਾਂ ਸਕੂਲਾਂ ਵਿਚ ਬੱਚਾ ਛੇ ਸਾਲ ਦੀ ਉਮਰ ਦਾ ਲਿਆ ਜਾਂਦਾ ਸੀ | ਛੇ ਸਾਲ ਤੋਂ ਪਹਿਲਾਂ ਉਹ ਘਰ ਵਿਚ ਹੀ ਰਹਿੰਦਾ ਸੀ ਅਤੇ ਗ਼ੈਰ-ਰਸਮੀ ਵਿੱਦਿਆ ਹਾਸਲ ਕਰਦਾ ਰਹਿੰਦਾ ਸੀ | ਉਸ ਕੋਲ ਖੇਡਣ ਲਈ ਬਹੁਤ ਸਮਾਂ ਹੁੰਦਾ ਸੀ | ਉਹ ਆਂਢ-ਗੁਆਂਢ ਦੇ ਬੱਚਿਆਂ ਨਾਲ ਖੇਡ ਕੇ ਵੱਡਾ ਹੁੰਦਾ ਸੀ | ਮੁਢਲੀ ਵਿੱਦਿਆ ਉਸ ਦੀ ਮਾਂ ਬੋਲੀ ਵਿਚ ਹੁੰਦੀ ਸੀ ਜਿਸ ਨੂੰ  ਸਿੱਖਣ ਵਿਚ ਉਸ ਨੂੰ  ਕੋਈ ਮੁਸ਼ਕਿਲ ਨਹੀਂ ਸੀ ਆਉਂਦੀ | ਪਰ ਹੁਣ ਸਥਿਤੀ ਕੁਝ ਇਸ ਤਰ੍ਹਾਂ ਦੀ ਬਣੀ ਹੈ ਕਿ ਬੱਚਾ ਛੋਟੀ ਉਮਰ ਵਿਚ ਹੀ ਸਿੱਖਣ ਵਾਸਤੇ ਭੇਜ ਦਿੱਤਾ ਜਾਂਦਾ ਹੈ | ਮਾਤ ਭਾਸ਼ਾ ਦੀ ਤਾਂ ਉਹ ਅੰਗਰੇਜ਼ੀ ਦੇ ਸ਼ਬਦ ਸਿੱਖਦਾ ਹੈ | ਮਾਤਾ-ਪਿਤਾ ਵੀ ਬਹੁਤ ਖ਼ੁਸ਼ ਹੁੰਦੇ ਹਨ ਕਿ ਸਾਡਾ ਬੱਚਾ ਅੰਗਰੇਜ਼ੀ ਸਿੱਖ ਰਿਹਾ ਹੈ | ਪਰ ਉਹ ਮਾਤ ਭਾਸ਼ਾ ਵਿਚ ਪੂਰਨ ਗਿਆਨ ਲੈਣ ਵਿਚ ਅਸਮਰੱਥ ਹੋ ਜਾਂਦਾ ਹੈ |
ਸਿੱਖਿਆ ਦਾ ਅਸਲ ਮਕਸਦ ਆਪਣੇ ਜੀਵਨ ਨੂੰ  ਸੁਖਾਲੇ ਢੰਗ ਨਾਲ ਬਤੀਤ ਕਰਨਾ ਹੋਣਾ ਚਾਹੀਦਾ ਹੈ | ਮੁਕਾਬਲੇ ਦੀ ਭਾਵਨਾ ਵਿਚ ਅਸੀਂ ਸੁੱਖ-ਚੈਨ-ਆਰਾਮ ਸਾਰਾ ਕੁਝ ਗਵਾ ਦਿੰਦੇ ਹਾਂ | ਬੱਚਾ ਆਪਣੀ ਉਮਰ ਦੇ ਹਿਸਾਬ ਨਾਲ ਸਾਰਾ ਕੁਝ ਸਿੱਖਦਾ ਹੈ | ਜੇਕਰ ਉਸ ਦੇ ਦਿਮਾਗ ਉਤੇ ਪ੍ਰੈਸ਼ਰ ਪਾਇਆ ਜਾਂਦਾ ਹੈ ਤਾਂ ਇਸ ਦਾ ਉਸ ਦੀ ਸਿੱਖਣ ਸਮਰੱਥਾ 'ਤੇ ਅਸਰ ਪੈਂਦਾ ਹੈ |
ਅੱਜ ਦੇ ਬੱਚੇ ਕੋਲੋਂ ਬਚਪਨ ਖੋਹ ਲਿਆ ਗਿਆ ਹੈ | ਉਹ ਸਵੇਰੇ 7.30 ਵਜੇ ਸਕੂਲ ਬੱਸ ਵਿਚ ਬੈਠ ਜਾਂਦਾ ਹੈ ਤੇ ਸ਼ਾਮ ਸਾਢੇ ਚਾਰ ਵਜੇ ਘਰ ਆਉਂਦਾ ਹੈ | ਰੋਟੀ ਤੋਂ ਬਾਅਦ ਉਸ ਦੀ ਟਿਊਸ਼ਨ ਦਾ ਇੰਤਜ਼ਾਮ ਹੁੰਦਾ ਹੈ | ਟਿਊਸ਼ਨ ਪੜ੍ਹਨ ਤੋਂ ਬਾਅਦ ਉਹ ਥੱਕ ਚੁੱਕਾ ਹੁੰਦਾ ਹੈ | ਉਸ ਦੀ ਇਸ ਥਕਾਵਟ ਨੂੰ  ਮੋਬਾਈਲ ਫੋਨ ਦੂਰ ਕਰਦਾ ਹੈ | ਇਕ ਸਰਦੇ-ਪੁੱਜਦੇ ਪਰਿਵਾਰ ਦਾ ਬੱਚਾ ਇਸ ਘੁੰਮਣ-ਘੇਰੀ ਵਿਚ ਫਸਿਆ ਹੋਇਆ ਹੈ | ਚਾਹੀਦਾ ਤਾਂ ਇਹ ਹੈ ਕਿ ਬੱਚਾ ਛੇ ਸਾਲ ਦੀ ਉਮਰ ਤੱਕ ਬਿਨਾਂ ਕਿਸੇ ਦਬਾਓ ਦੇ ਰਹੇ | ਉਸ ਵਿਚ ਸਿਰਜਣਾਤਮਿਕ ਗੁਣ ਵਿਕਸਿਤ ਹੋਣ | ਉਹ ਨਿੱਕੀਆਂ-ਮੋਟੀਆਂ ਘਰੇਲੂ ਗਤੀਵਿਧੀਆਂ ਵਿਚ ਹਿੱਸਾ ਲਵੇ | ਉਹ ਆਪਣੇ-ਆਪ ਟਾਇਲਟ, ਵਾਸ਼ਰੂਮ ਜਾ ਸਕੇ | ਉਹ ਖੁਦ ਤਿਆਰ ਹੋ ਸਕੇ | ਉਹ ਖੁਦ ਆਪਣਾ ਟਿਫਨ ਖੋਲ੍ਹ ਕੇ ਰੋਟੀ ਖਾ ਸਕੇ ਤਾਂ ਜੋ ਜਦੋਂ ਉਸ ਨੇ ਸਕੂਲ ਜਾਣਾ ਹੁੰਦਾ ਹੈ ਤਾਂ ਉਹ ਪੂਰਨ ਤੌਰ 'ਤੇ ਆਤਮ-ਨਿਰਭਰ ਹੋਵੇ |
ਕਈ ਮਾਤਾ-ਪਿਤਾ ਲਾਡ ਪਿਆਰ ਵਿਚ ਬੱਚੇ ਨੂੰ  ਘਰ ਦੇ ਕੰਮਾਂ ਵਿਚ ਸ਼ਾਮਿਲ ਨਹੀਂ ਕਰਦੇ, ਜਿਸ ਨਾਲ ਬੱਚਾ ਆਲਸੀ ਹੋ ਜਾਂਦਾ ਹੈ | ਬੱਚੇ ਨੂੰ  ਉਹ ਕੰਮ ਕਰਨ ਦੇਣੇ ਚਾਹੀਦੇ ਹਨ ਜੋ ਆਪਣੀ ਉਮਰ ਦੇ ਹਿਸਾਬ ਨਾਲ ਉਹ ਠੀਕ ਢੰਗ ਨਾਲ ਕਰ ਸਕਦਾ ਹੋਵੇ | ਜੇ ਘਰ ਵਿਚ ਭੈਣ ਤੇ ਭਰਾ ਹਨ ਤਾਂ ਭੈਣ ਦੀ ਇਹ ਡਿਊਟੀ ਲਗਾ ਦਿੱਤੀ ਜਾਂਦੀ ਹੈ ਕਿ ਤੂੰ ਆਪਣੇ ਭਰਾ ਨੂੰ  ਰਸੋਈ ਵਿਚੋਂ ਰੋਟੀ ਪਾ ਕੇ ਦੇਣੀ ਹੈ | ਹੋਣਾ ਇਹ ਚਾਹੀਦਾ ਹੈ ਕਿ ਭਰਾ ਵੀ ਭੁੱਖ ਲੱਗਣ 'ਤੇ ਖੁਦ ਰੋਟੀ ਪਾ ਕੇ ਖਾ ਸਕੇ |
ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੱਚਾ ਵਿਕਾਸ ਕਰੇ ਤਾਂ ਉਸ ਨੂੰ  ਉਮਰ ਦੇ ਹਿਸਾਬ ਨਾਲ ਘਰੇਲੂ ਕੰਮਾਂ ਵਿਚ ਸ਼ਾਮਿਲ ਕਰੀਏ | ਇਹ ਸਮਾਂ ਉਸ ਦੀ ਟ੍ਰੇਨਿੰਗ ਪੀਰੀਅਡ ਵਜੋਂ ਜਾਣੀਏ | ਉਸ ਨੂੰ  ਖੇਡਣ ਦਾ ਵੱਧ ਤੋਂ ਵੱਧ ਮੌਕਾ ਦਈਏ | ਉਹ ਮੈਦਾਨ ਵਿਚ ਦੌੜੇ-ਭੱਜੇ | ਤੰਦਰੁਸਤ ਰਹੇ ਤੇ ਬਿਨਾਂ ਕਿਸੇ ਸਹਾਰੇ ਦੇ ਉਹ ਜ਼ਿੰਦਗੀ ਵਿਚ ਕਾਮਯਾਬ ਹੋਵੇ |

-ਮੋਬਾਈਲ : 62800-17607

Ad Position 22
No active advertisement
ਪਿਛਲੀ ਖ਼ਬਰ ਰੱਬ ਹੈ ਕਿ ਨਹੀਂ ਅਗਲੀ ਖ਼ਬਰ 06-09-2026
Ad Position 24