ਨਵੀਂ ਗੱਲ ਆਲੀਆ ਭੱਟ ਨੇ ਆਪਣੀ ਸ਼ਾਦੀ ਦੇ ਸੰਬੰਧ ਵਿਚ ਹੁਣ ਜਾ ਕੇ ਦੱਸੀ ਹੈ ਕਿ ਸਾਰੇ ਵਿਆਹੁਤਾ ਜੋੜਿਆਂ ਨੂੰ ਇਹ ਆਲੀਆ ਦੀ ਗੱਲ ਅਜੀਬੋ-ਗ਼ਰੀਬ ਲੱਗੇਗੀ | ਆਲੀਆ ਨੇ ਕਿਹਾ ਕਿ ਕੀਨੀਆ ਉਹ ਗਈ ਸੀ ਤੇ ਰਣਬੀਰ ਕਪੂਰ ਯਾਨੀ ਉਸ ਦੇ ਪਤੀ ਪਰਮੇਸ਼ਵਰ ਵੀ ਪਹਿਲਾਂ ਹੀ ਕੀਨੀਆ 'ਚ ਸਨ ਤੇ ਮਸਾਈਮਾਰਾ ਦੇ ਜੰਗਲ 'ਚ ਦੋਵੇਂ ਘੁੰਮ ਰਹੇ ਸਨ, ਉਥੇ ਉਨ੍ਹਾਂ ਨੇ ਤਿੰਨ ਸ਼ੇਰ ਦੇਖੇ ਤੇ ਇਨ੍ਹਾਂ ਤਿੰਨ ਸ਼ੇਰਾਂ ਦੇ ਦਰਮਿਆਨ ਆਲੀਆ ਨੂੰ ਰਣਬੀਰ ਕਪੂਰ ਨੇ ਕਿਹਾ ਸੀ ਕਿ ਤੁਸੀਂ ਮੇਰੇ ਨਾਲ ਵਿਆਹ ਕਰੋਗੇ, ਹੈ ਕਿ ਨਹੀਂ ਤੁਹਾਨੂੰ ਲੱਗਦੀ ਇਹ ਨਿਰੀ ਗੱਪ |

ਸ਼ੇਰਾਂ 'ਚ ਤਾਂ ਇਨਸਾਨ ਨੂੰ ਆਪਣੀ ਜਾਨ ਜਾਂਦੀ ਦਿਖਾਈ ਦਿੰਦੀ ਹੈ ਤੇ ਆਲੀਆ ਦਾ ਹੱਥ ਇਸ ਸਥਿਤੀ ਵਿਚ ਰਣਬੀਰ ਕਿਵੇਂ ਮੰਗ ਰਿਹਾ ਸੀ? ਮਿਲਾਨ ਫੈਸ਼ਨ ਹਫ਼ਤਾ ਪਿਛਲੇ ਦਿਨੀਂ ਮੁੰਬਈ 'ਚ ਹੋਇਆ ਤੇ ਇਸ 'ਚ ਪੂਰੀ ਚਮਕ-ਦਮਕ ਦਾ ਦਿਖਾਵਾ ਕਰਕੇ ਆਲੀਆ ਭੱਟ ਨੇ ਮੁੰਬਈ ਫ਼ਿਲਮ ਸੰਸਾਰ ਨੂੰ ਪ੍ਰਭਾਵ ਦਿੱਤਾ ਕਿ ਉਸ ਤੋਂ ਵੱਧ 'ਗਲੈਮਰ ਗਰਲ' ਇਥੇ ਹੋਰ ਕੋਈ ਨਹੀਂ ਹੈ | 'ਲਵ ਐਂਡ ਵਾਰ' ਫ਼ਿਲਮ ਦੇ 'ਬੌਸ ਲੇਡੀ ਵਾਈਬ' ਤੇ ਥਾਈਸਿਲਟ ਦੇ ਗਾਊਨ ਨਾਲ ਆਲੀਆ ਭੱਟ ਨੇ ਸਭ ਨੂੰ ਹੈਰਾਨ ਕੀਤਾ ਤੇ ਸਾਰੇ ਆਖਣ ਕਿ ਸੱਚ ਹੀ ਕਹਿ ਰਹੀ ਹੈ ਆਲੀਆ ਇਸ ਦੇ ਗਲੈਮਰ ਅੱਗੇ ਬਾਕੀ ਅਭਿਨੇਤਰੀਆਂ ਫਿੱਕੀਆਂ ਮਹਿਸੂਸ ਹੋ ਰਹੀਆਂ ਹਨ | ਇਸ ਵਾਰ ਆਲੀਆ ਨੇ 'ਗਣੇਸ਼ ਪੂਜਾ' ਆਪਣੇ ਨਵੇਂ ਘਰ 'ਕ੍ਰਿਸ਼ਨ ਰਾਜ' ਬੰਗਲੇ 'ਚ ਕੀਤੀ ਹੈ | ਆਲੀਆ ਨੇ ਅਭਿਨੇਤਰੀ ਰਾਧਿਕਾ ਆਪਟੇ ਦੀ ਖੂਬ ਸ਼ਲਾਘਾ ਕੀਤੀ ਹੈ ਜਿਸ ਨੇ ਕਿਹਾ ਹੈ ਕਿ ਚਾਹੇ ਉਹ ਕਿੰਨੀ ਵਧੀਆ ਅਭਿਨੇਤਰੀ ਹੈ ਪਰ ਸਿਨੇਮਾ ਘਰਾਂ 'ਚ ਆਲੀਆ ਭੱਟ ਜਿਹੀਆਂ ਸਟਾਰ ਹੀਰੋਇਨਾਂ ਲਈ ਹੀ ਭੀੜ ਆਉਂਦੀ ਹੈ ਤੇ ਇਹ ਸੁਣ ਕੇ ਆਲੀਆ ਭੱਟ ਬਹੁਤ ਖੁਸ਼ ਨਜ਼ਰ ਆ ਰਹੀ ਹੈ ਕਿ ਉਹ ਵੀ ਆਖਿਰ ਕੁਝ ਹੈ | ਅਕਾਂਕਸ਼ਾ ਰੰਜਨ ਆਲੀਆ ਦੀ ਪੱਕੀ ਸਹੇਲੀ ਹੈ ਤੇ ਉਸ ਨਾਲ ਪਿਛਲੇ ਹਫ਼ਤੇ ਆਲੀਆ ਸਪੇਨ ਘੁੰਮ ਰਹੀ ਸੀ | ਆਲੀਆ ਲਈ ਵੱਡੀ ਖੁਸ਼ੀ ਇਹ ਹੈ ਕਿ ਉਸ ਦੇ ਪਤੀ ਨਾਲ ਉਸ ਦੀ ਫ਼ਿਲਮ 'ਲਵ ਐਂਡ ਵਾਰ' ਨੇ ਰਿਲੀਜ਼ ਤੋਂ ਪਹਿਲਾਂ ਹੀ ਥੀਏਟਰਾਂ ਦੇ ਅਧਿਕਾਰ ਤੋਂ ਤਿੰਨ ਸੌ ਕਰੋੜ ਕਮਾ ਲਏ ਹਨ, ਜਦ ਕਿ ਫ਼ਿਲਮ ਸਾਢੇ ਤਿੰਨ ਸੌ ਕਰੋੜ ਨਾਲ ਬਣੀ ਹੈ | ਮਤਲਬ ਕਿ ਪੰਜਾਹ ਕਰੋੜ ਹੀ ਬਾਕੀ ਬਜਟ ਦਾ ਰਹਿ ਗਿਆ ਹੈ ਤੇ ਅਜੇ ਪੰਜਾਹ ਦੇ ਕਰੀਬ ਅਧਿਕਾਰ ਤੇ ਰਿਲੀਜ਼ ਤੋਂ ਬਾਅਦ ਸਿਨੇਮਾ ਦੀ ਕਮਾਈ ਹੋਣੀ ਬਾਕੀ ਹੋਵੇਗੀ | ਇਧਰ ਰਣਬੀਰ ਕਪੂਰ ਇਸ ਗੱਲ ਤੋਂ ਥੋੜ੍ਹਾ ਨਾਰਾਜ਼ ਹੈ ਕਿ ਉਹ ਤੇ ਸ਼ੇਰਾਂ ਵਿਚਕਾਰ ਆਲੀਆ ਨੂੰ ਵਿਆਹ ਦਾ ਪ੍ਰਸਤਾਵ ਤਾਂ ਬਹਾਦਰੀ ਦਾ ਪ੍ਰਤੀਕ ਬਣਿਆ ਹੈ ਪਰ ਆਲੀਆ ਟੀ.ਵੀ. ਦੇ 'ਟਾਕ ਸ਼ੋਅਜ਼' 'ਚ ਆਖ ਰਹੀ ਹੈ ਕਿ ਛੇਵੀਂ ਜਮਾਤ ਤੋਂ ਉਹ ਦੋ-ਦੋ ਸਾਲ ਤੱਕ ਲੜਕੇ ਮਿੱਤਰ ਬਣਾਉਂਦੀ ਰਹੀ ਹੈ ਤੇ ਇਹ ਪਿਆਰ ਸਿਲਸਿਲੇ ਖੂਬ ਚਲਦੇ ਰਹੇ ਹਨ | ਕਿਹੜਾ ਪਤੀ ਆਪਣੀ ਪਤਨੀ ਤੋਂ ਭੂਤਕਾਲ ਦੇ ਪਿਆਰ ਸੰਬੰਧਾਂ ਦੁਨੀਆ ਨੂੰ ਦੱਸਣ ਦੇ ਹੱਕ 'ਚ ਹੋਊ, ਕੋਈ ਵੀ ਨਹੀਂ ਪਰ ਆਲੀਆ ਇਸ ਨੂੰ ਹੀ ਬਹਾਦਰੀ ਦੱਸ ਰਹੀ ਹੈ |
ਦੀਵਾਲੀ ਮੌਕੇ ਆਲੀਆ ਭੱਟ ਨੂੰ ਅਕਸਰ ਚੇਤੇ ਆ ਜਾਂਦੀ ਹੈ, ਉਹ ਘਟਨਾ ਜਦੋਂ ਉਹ 8 ਸਾਲ ਦੀ ਸੀ ਤੇ ਦੀਵਾਲੀ ਮੌਕੇ ਫੁਲਝੜੀ ਚਲਾਉਂਦਿਆਂ ਉਸ ਦੇ ਅੰਗੂਠੇ ਨੂੰ ਫੁਲਝੜੀ ਦਾ ਸੇਕ ਲਗ ਗਿਆ ਸੀ | ਉਸ ਤੋਂ ਬਾਅਦ ਤੋਂ ਹੀ ਉਹ ਹਰ ਦੀਵਾਲੀ ਮੌਕੇ ਪਟਾਕੇ ਚਲਾਉਣ ਸਮੇਂ ਬੜੀ ਸਾਵਧਾਨੀ ਵਰਤਦੀ ਹੈ | ਇਸ ਵਾਰ ਤਾਂ ਆਪਣੀ ਧੀ ਰਾਹਾ ਦਾ ਵੀ ਪੂਰਾ ਖਿਆਲ ਰੱਖੇਗੀ ਦੀਵਾਲੀ ਮਨਾਉਣ ਸਮੇਂ | ਭਾਵੇਂ ਰਣਬੀਰ ਕਪੂਰ ਉਹਦੇ ਨਾਲ ਹੋਏਗਾ ਪਰ ਫਿਰ ਵੀ ਇਹ ਅਖਾਣ ਉਸ ਨੂੰ ਯਾਦ ਆਏਗਾ ਕਿ 'ਦੁੱਧ ਦਾ ਜਲਿਆ ਲੱਸੀ ਵੀ ਫੂਕਾਂ ਮਾਰ -ਮਾਰ ਕੇ ਪੀਂਦਾ ਹੈ |