03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਮੈਂ ਤਾਂ ਦੀਵਾਲੀ ਪਰਿਵਾਰ ਨਾਲ ਹੀ ਮਨਾਉਂਦਾ ਹਾਂ-ਸ਼ਾਹਿਦ ਕਪੂਰ

ਮੈਂ ਤਾਂ ਦੀਵਾਲੀ ਪਰਿਵਾਰ ਨਾਲ ਹੀ ਮਨਾਉਂਦਾ ਹਾਂ-ਸ਼ਾਹਿਦ ਕਪੂਰ

Ad Position 21
No active advertisement
ਅਜੀਤ ਡੈਸਕ 04-11-2026

ਬਾਲੀਵੁੱਡ ਦੇ ਨਾਮਵਰ ਅਭਿਨੇਤਾ ਪੰਕਜ ਕਪੂਰ ਅਤੇ ਅਦਾਕਾਰਾ ਨੀਲਿਮਾ ਅਜ਼ੀਮ ਦੇ ਖ਼ੂਬਸੂਰਤ ਅਤੇ ਹੋਣਹਾਰ ਬੇਟੇ ਸ਼ਾਹਿਦ ਕਪੂਰ ਦਾ ਮੰਨਣਾ ਹੈ ਕਿ ਦੀਵਾਲੀ ਦੇ ਤਿਉਹਾਰ ਦਾ ਕੇਂਦਰ ਬਿੰਦੂ ਪਰਿਵਾਰ ਹੋਣਾ ਚਾਹੀਦਾ ਹੈ | ਉਸਦਾ ਕਹਿਣਾ ਹੈ, ''ਮੈਂ ਚਾਹੇ ਦੇਸ਼ ਵਿਚ ਸ਼ੂਟਿੰਗ ਕਰ ਰਿਹਾ ਹੋਵਾਂ ਜਾਂ ਵਿਦੇਸ਼ ਵਿਚ, ਦੀਵਾਲੀ ਦੇ ਦਿਨ ਮੈਂ ਘਰ ਪੁੱਜ ਹੀ ਜਾਂਦਾ ਹਾਂ ਤੇ ਆਪਣੇ ਮਾਪਿਆਂ, ਆਪਣੀ ਪਤਨੀ  ਮੀਰਾ ਰਾਜਪੂਤ ਅਤੇ ਆਪਣੇ ਬੱਚਿਆਂ ਮੀਸ਼ਾ ਅਤੇ ਜ਼ੈੱਨ ਨਾਲ ਮਿਲ ਕੇ ਖ਼ੂਬ ਦੀਵਾਲੀ ਮਨਾਉਂਦਾ ਹਾਂ | ਮੇਰਾ ਮੰਨਣਾ ਹੈ ਕਿ ਦੀਵਾਲੀ ਜਿਹੇ ਤਿਉਹਾਰ ਮੌਕੇ ਹਰੇਕ ਸ਼ਖ਼ਸ ਨੂੰ  ਆਪਣੇ ਪਰਿਵਾਰ ਨਾਲ ਹੋਣਾ ਚਾਹੀਦਾ ਹੈ ਤੇ ਰੰਗਾਂ ਅਤੇ ਰੌਸ਼ਨੀਆਂ ਤੋਂ ਜੀਵਨ ਦਾ ਸਬਕ ਲੈਣਾ ਚਾਹੀਦਾ ਹੈ | ਰੰਗੋਲੀ ਦੇ ਰੰਗ ਜਿੱਥੇ ਜੀਵਨ ਵਿਚਲੇ ਦੁੱਖ-ਸੁੱਖ ਰੂਪੀ ਰੰਗਾਂ ਨੂੰ  ਇਕਸਾਰ ਮਾਨਣ ਦਾ ਸੁਨੇਹਾ ਦਿੰਦੇ ਹਨ,ਉਥੇ ਹੀ ਦੀਵਿਆਂ ਅਤੇ ਮੋਮਬੱਤੀਆਂ ਦੀਆਂ ਰੌਸ਼ਨੀਆਂ ਸਾਨੂੰ ਦਿਲਾਂ ਵਿਚ ਪ੍ਰੇਮ ਅਤੇ ਸਤਿਕਾਰ ਦੇ ਦੀਪਕ ਜਗਾ ਕੇ ਦਿਲ ਦੇ ਹਨੇਰੇ ਕੋਨਿਆਂ ਨੂੰ  ਰੌਸ਼ਨ ਕਰਨ ਦਾ ਸੰਦੇਸ਼ ਵੀ ਦਿੰਦੀਆਂ ਹਨ | ਇਸ ਪਵਿੱਤਰ ਮੌਕੇ 'ਤੇ ਭਗਵਾਨ ਸ੍ਰੀ ਰਾਮ ਦੇ 14 ਸਾਲ ਦੇ ਬਨਵਾਸ ਤੋਂ ਬਾਅਦ ਅਯੁੱਧਿਆ ਵਾਪਿਸ ਪਰਤਣ ਦੇ ਯਾਦਗਾਰੀ  ਪਲ ਨੂੰ  ਜਿਊਣ ਦੀ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ |

Ad Position 22
No active advertisement
ਪਿਛਲੀ ਖ਼ਬਰ ਅਸੀਂ ਪੂਜਾ ਅਰਚਨਾ ਕਰਕੇ ਰੰਗੋਲੀ ਸਜਾਉਂਦੇ ਹਾਂ-ਪੂਜਾ ਹੇਗੜੇ ਅਗਲੀ ਖ਼ਬਰ Hardeep Mundian Chandigarh Press Briefing | ਕੈਬਿਨੇਟ ਮੰਤਰੀ Hardeep Singh Mundian ਦੀ ਪ੍ਰੈੱਸ ਕਾਨਫ਼ਰੰਸ
Ad Position 24