05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਬਿਹਤਰੀਨ ਐਕਟਰ, ਲਾਜਵਾਬ ਨਿਰਦੇਸ਼ਕ ਹੈ ਰਿਤੇਸ਼ ਦੇਸ਼ਮੁਖ

ਬਿਹਤਰੀਨ ਐਕਟਰ, ਲਾਜਵਾਬ ਨਿਰਦੇਸ਼ਕ ਹੈ ਰਿਤੇਸ਼ ਦੇਸ਼ਮੁਖ

Ad Position 21
No active advertisement
ਅਜੀਤ ਡੈਸਕ 05-08-2026

1 ਮਈ, 2026 ਨੂੰ ਹਿੰਦੀ ਅਤੇ ਮਰਾਠੀ ਵਿਚ ਰਿਲੀਜ਼ ਹੋਈ ਰਿਤੇਸ਼ ਦੇਸ਼ਮੁਖ ਦੀ ਫ਼ਿਲਮ 'ਰਾਜਾ ਸ਼ਿਵਾਜੀ' ਨੇ ਨਾ ਸਿਰਫ਼ ਟਿਕਟ ਖਿੜਕੀ 'ਤੇ ਸ਼ਾਨਦਾਰ ਕਮਾਈ ਕੀਤੀ, ਸਗੋਂ ਰਿਤੇਸ਼ ਦੇ ਨਿਰਦੇਸ਼ਨ ਅਤੇ ਅਭਿਨੈ ਨਾਲ ਸਜੀ ਇਸ ਫ਼ਿਲਮ ਨੇ ਦਰਸ਼ਕਾਂ ਅਤੇ ਆਲੋਚਕਾਂ ਦੋਵਾਂ ਦਾ ਦਿਲ ਵੀ ਜਿੱਤ ਲਿਆ।

ਫ਼ਿਲਮ 'ਰਾਜਾ ਸ਼ਿਵਾਜੀ' ਦੀ ਅਪਾਰ ਸਫ਼ਲਤਾ ਨੇ ਰਿਤੇਸ਼ ਨੂੰ ਮਰਾਠੀ ਅਤੇ ਹਿੰਦੀ ਸਿਨੇਮਾ ਦੇ ਇਕ ਵੱਡੇ ਫ਼ਿਲਮ ਨਿਰਮਾਤਾ ਦੇ ਰੂਪ ਵਿਚ ਸਥਾਪਿਤ ਕਰ ਦਿੱਤਾ ਹੈ। ਫ਼ਿਲਮ ਵਿਚ ਸਲਮਾਨ ਖਾਨ, ਅਭਿਸ਼ੇਕ ਬੱਚਨ ਅਤੇ ਸੰਜੈ ਦੱਤ ਵਰਗੇ ਸਟਾਰਾਂ ਨੇ ਜ਼ਬਰਦਸਤ ਕੰਮ ਕੀਤਾ ਹੈ।
ਇਸ ਫ਼ਿਲਮ ਜ਼ਰੀਏ ਇਕ ਲੰਮੇ ਸਮੇਂ ਬਾਅਦ ਅਦਾਕਾਰਾ ਵਿੱਦਿਆ ਬਾਲਨ ਨੇ ਵਾਪਸੀ ਕੀਤੀ ਅਤੇ ਉਹ ਮੁਗਲ ਸ਼ਾਸਕ ਆਦਿਲ ਸ਼ਾਹ ਦੀ ਪਤਨੀ ਵੱਡੀ ਬੇਗਮ ਦਾ ਅਹਿਮ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਈ।
ਰਿਤੇਸ਼ ਦੇਸ਼ਮੁਖ ਨੇ ਨਿਰਦੇਸ਼ਨ ਪਾਰੀ ਦੀ ਸ਼ੁਰੂਆਤ ਮਰਾਠੀ ਫ਼ਿਲਮ 'ਵੇਦ' (2022) ਫ਼ਿਲਮ ਦੇ ਨਾਲ ਕੀਤੀ। ਫ਼ਿਲਮ ਵਿਚ ਰਿਤੇਸ਼ ਦੇਸ਼ਮੁਖ ਅਤੇ ਉਨ੍ਹਾਂ ਦੀ ਪਤਨੀ ਜੇਨੇਲੀਆ ਦੀ ਜੋੜੀ ਨੇ ਮਰਾਠੀ ਸਿਨੇਮਾ ਵਿਚ ਇਤਿਹਾਸ ਰਚ ਦਿੱਤਾ।
ਉਸ ਤੋਂ ਬਾਅਦ ਹੁਣ 'ਰਾਜਾ ਸ਼ਿਵਾਜੀ' ਰਿਤੇਸ਼ ਦੇ ਨਿਰਦੇਸ਼ਨ ਵਿਚ ਬਣੀ ਦੂਜੀ ਫ਼ਿਲਮ ਹੈ ਅਤੇ ਇਸ ਜ਼ਰੀਏ ਰਿਤੇਸ਼ ਦੇਸ਼ਮੁਖ ਨੇ ਦਿਖਾ ਦਿੱਤਾ ਹੈ ਕਿ ਉਹ ਸਿਰਫ਼ ਕਾਮੇਡੀ ਕਿਰਦਾਰਾਂ ਜਾਂ ਦੂਜੇ ਜ਼ੋਨ ਵਾਲੀ ਐਕਟਿੰਗ ਤੱਕ ਸੀਮਿਤ ਨਾ ਹੋ ਕੇ ਇਕ ਬਹੁਪੱਖੀ ਸ਼ਖ਼ਸ ਹੈ।
ਫ਼ਿਲਮ 'ਰਾਜਾ ਸ਼ਿਵਾਜੀ' ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਰਿਤੇਸ਼ ਦੇਸ਼ਮੁਖ ਨੇ ਹਾਲ ਹੀ ਵਿਚ 10 ਜੁਲਾਈ ਨੂੰ ਰਿਲੀਜ਼ ਹੋਈ 'ਧਮਾਲ' ਸੀਰੀਜ਼ ਦੀ ਅਗਲੀ ਕਿਸ਼ਤ 'ਧਮਾਲ-4' ਜ਼ਰੀਏ ਆਪਣੇ ਪੁਰਾਣੇ ਕਾਮੇਡੀ ਅਤੇ ਥ੍ਰਿਲਰ ਵਾਲੇ ਅੰਦਾਜ਼ ਵਿਚ ਵਾਪਸੀ ਕੀਤੀ।
ਰਿਤੇਸ਼ ਦੇਸ਼ਮੁਖ ਇਸ ਫ਼ਿਲਮ ਵਿਚ ਇਕ ਵਾਰ ਫਿਰ ਅਜੈ ਦੇਵਗਨ, ਅਰਸ਼ਦ ਵਾਰਸੀ ਅਤੇ ਜਾਵੇਦ ਜਾਫਰੀ ਨਾਲ ਆਪਣੇ ਲੱਲਨ ਵਾਲੇ ਕਿਰਦਾਰ ਵਿਚ ਹੈ।
ਰਿਤੇਸ਼ ਦੇਸ਼ਮੁਖ ਦੇ ਕੋਲ ਇਨ੍ਹੀਂ ਦਿਨੀਂ ਕਈ ਫ਼ਿਲਮਾਂ ਦਾ ਲਾਈਨਅੱਪ ਹੈ। ਉਹ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਦੀ ਫ਼ਿਲਮ ਵਿਚ ਵੀ ਕੰਮ ਕਰਨ ਜਾ ਰਹੇ ਹਨ। ਅਕਸ਼ੈ ਕੁਮਾਰ ਨਾਲ ਵੀ ਉਨ੍ਹਾਂ ਕੋਲ ਇਕ ਫ਼ਿਲਮ ਹੈ।
ਅਜੈ ਦੇਵਗਨ ਦੀ ਸੁਪਰਹਿਟ ਫ਼ਿਲਮ 'ਰੇਡ' ਦੇ ਵਿਸਥਾਰ 'ਰੇਡ-2' ਨੇ ਖੂਬ ਧੂਮ ਮਚਾਈ ਸੀ। ਇਸ ਵਿਚ ਰਿਤੇਸ਼ ਨੇ ਇਕ ਭ੍ਰਿਸ਼ਟ ਅਤੇ ਤਾਕਤਵਰ ਨੇਤਾ ਦਾਦਾ ਭਾਈ ਮਨੋਹਰ ਧਨਕੜ ਦੀ ਭੂਮਿਕਾ ਨਿਭਾਈ ਸੀ, ਜਿਸ ਨੇ ਅਜੈ ਦੇਵਗਨ ਦੇ ਕਿਰਦਾਰ ਅਮਯ ਪਟਨਾਇਕ ਨੂੰ ਸਖ਼ਤ ਟੱਕਰ ਦਿੱਤੀ ਸੀ।
ਹੁਣ ਇਸ ਫ਼ਿਲਮ ਦੇ ਤੀਜੇ ਹਿੱਸੇ ਦਾ ਵੀ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਸ਼ਾਇਦ ਰਿਤੇਸ਼ ਹੀ ਇਸ ਵਿਚ ਇਕ ਵਾਰ ਫਿਰ ਖ਼ਲਨਾਇਕ ਦੇ ਕਿਰਦਾਰ ਵਿਚ ਨਜ਼ਰ ਆ ਸਕਦੇ ਹਨ।
ਪਿਛਲੇ ਦਿਨੀਂ ਜਦੋਂ ਜੇਨੇਲੀਆ ਨੇ ਫ਼ਿਲਮ 'ਵੇਦ' ਦੇ ਵਿਸਥਾਰ ਦੀ ਅਧਿਕਾਰਕ ਜਾਣਕਾਰੀ ਦਿੱਤੀ ਤਾਂ ਉਸ ਤੋਂ ਬਾਅਦ ਹੀ ਪ੍ਰਸੰਸਕ ਇਸ ਦੇ ਵਿਸਥਾਰ ਨੂੰ ਬੇਸਬਰੀ ਨਾਲ ਉਡੀਕ ਰਹੇ ਹਨ।
'ਵੇਦ-2' ਵਿਚ ਰਿਤੇਸ਼ ਜੇਨੇਲੀਆ ਨਾਲ ਭੂਮਿਕਾ ਨਿਭਾਉਣ ਦੇ ਨਾਲ-ਨਾਲ ਨਿਰਦੇਸ਼ਨ ਦੀ ਕਮਾਨ ਵੀ ਸੰਭਾਲਣਗੇ। ਇਸ ਤਰ੍ਹਾਂ 'ਵੇਦ' ਅਤੇ 'ਰਾਜਾ ਸ਼ਿਵਾਜੀ' ਤੋਂ ਬਾਅਦ ਇਹ ਉਨ੍ਹਾਂ ਦੇ ਨਿਰੇਦਸ਼ਨ ਵਿਚ ਬਣਨ ਵਾਲੀ ਤੀਜੀ ਫ਼ਿਲਮ ਹੋਵੇਗੀ।
'ਰਾਜਾ ਸ਼ਿਵਾਜੀ' ਦੀ ਤਰ੍ਹਾਂ ਇਸ ਫ਼ਿਲਮ ਨੂੰ ਉਹ ਮਰਾਠੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ਵਿਚ ਬਣਾਉਣਾ ਚਾਹੁੰਦੇ ਹਨ।
-੦-

Ad Position 22
No active advertisement
ਪਿਛਲੀ ਖ਼ਬਰ ਜੇਕਰ ਤੁਹਾਡੇ ਵਿਚ ਏਕਾ ਹੈ ਤਾਂ ਤੁਸੀਂ ਹਰ ਜੰਗ ਜਿੱਤ ਸਕਦੇ ਹੋ। -ਡਾ: ਮਨਮੋਹਨ ਸਿੰਘ ਅਗਲੀ ਖ਼ਬਰ ਬਾਲੀਵੁੱਡ ਨਗ਼ਮਿਆਂ ਵਿਚ 'ਸਾਵਣ' ਅਤੇ 'ਬਰਸਾਤ' ਦੀਆਂ ਬਾਤਾਂ
Ad Position 24
No active advertisement