04-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਰਾਜਾਸਾਂਸੀ ਹਵਾਈ ਅੱਡੇ 'ਤੇ 31500 ਅਮਰੀਕੀ ਡਾਲਰ ਸਮੇਤ ਇਕ ਯਾਤਰੀ ਕਾਬੂ, ਅੰਦਰੂਨੀ ਕੱਪੜਿਆਂ 'ਚ ਲੁਕਾਈ ਸੀ ਵਿਦੇਸ਼ੀ ਕਰੰਸੀ

ਅਜਨਾਲਾ/ਰਾਜਾਸਾਂਸੀ, 4 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ....

Ad Position 21
No active advertisement
ਅਜੀਤ ਡੈਸਕ 04-08-2026

ਅਜਨਾਲਾ/ਰਾਜਾਸਾਂਸੀ, 4 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਵਿਖੇ ਸੁਰੱਖਿਆ ਜਾਂਚ ਦੌਰਾਨ ਸੀ.ਆਈ.ਐੱਸ.ਐਫ ਦੇ ਜਵਾਨਾਂ ਵਲੋਂ ਵਿਦੇਸ਼ੀ ਕਰੰਸੀ ਦੀ ਤਸਕਰੀ ਦੀ ਇਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਇਕ ਯਾਤਰੀ ਕੋਲੋਂ 31500 ਅਮਰੀਕੀ ਡਾਲਰ (ਲਗਭਗ ਭਾਰਤੀ 30 ਲੱਖ ਰੁਪਏ) ਬਰਾਮਦ ਕੀਤੇ ਹਨ।

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਵਾਇਆ ਦਿੱਲੀ ਬੈਂਕਾਕ ਜਾਣ ਵਾਲੇ ਇਕ ਯਾਤਰੂ ਦੀ ਜਦ ਸੀ.ਆਈ.ਐੱਸ.ਐਫ ਜਵਾਨਾਂ ਵਲੋਂ ਬਾਰੀਕੀ ਨਾਲ ਸਕਰੀਨਿੰਗ ਕੀਤੀ ਗਈ ਤਾਂ ਅੰਮ੍ਰਿਤਸਰ ਨਾਲ ਸੰਬੰਧਿਤ ਉਕਤ ਯਾਤਰੀ ਦੇ ਅੰਦਰੂਨੀ ਕੱਪੜਿਆਂ ਵਿਚ ਲੁਕਾਏ ਗਏ 31500 ਅਮਰੀਕੀ ਡਾਲਰ (ਲਗਭਗ ਭਾਰਤੀ 30 ਲੱਖ ਰੁਪਏ) ਵਿਦੇਸ਼ੀ ਕਰੰਸੀ ਬਰਾਮਦ ਹੋਈ।

ਪੁੱਛਗਿੱਛ ਦੌਰਾਨ ਯਾਤਰੀ ਇਸ ਕਰੰਸੀ ਨੂੰ ਆਪਣੇ ਕੋਲ ਰੱਖਣ ਜਾਂ ਵਿਦੇਸ਼ ਲਿਜਾਣ ਸਬੰਧੀ ਕੋਈ ਵੀ ਲੋੜੀਂਦਾ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ, ਜਿਸ ਤੋਂ ਬਾਅਦ ਸੀ.ਆਈ.ਐੱਸ.ਐਫ਼ ਨੇ ਯਾਤਰੀ ਅਤੇ ਬਰਾਮਦ ਕੀਤੀ ਗਈ ਵਿਦੇਸ਼ੀ ਕਰੰਸੀ ਨੂੰ ਅਗਲੀ ਜਾਂਚ ਅਤੇ ਕਾਨੂੰਨੀ ਕਾਰਵਾਈ ਲਈ ਡਾਇਰੈਕਟੋਰੇਟ ਆਫ਼ ਰੈਵੀਨਿਊ ਇੰਟੈਲੀਜੈਂਸ (ਡੀ ਆਰ.ਆਈ) ਦੇ ਹਵਾਲੇ ਕਰ ਦਿੱਤਾ ਹੈ।

Ad Position 22
No active advertisement
ਪਿਛਲੀ ਖ਼ਬਰ ਜਲੰਧਰ ਦੇ ਭਾਰਗਵ ਕੈਂਪ ਇਲਾਕੇ 'ਚ ਹੋਈ ਗੋਲੀਬਾਰੀ, ਇਕ ਕਾਬੂ ਅਗਲੀ ਖ਼ਬਰ ਕਾਂਗਰਸ ਹੋਰਡਿੰਗ ਵਿਵਾਦ ਪੁਲਿਸ ਤੱਕ ਪਹੁੰਚਿਆ, ਗੋ ਬੈਕ ਬਘੇਲ ਦੇ ਹੋਰਡਿੰਗ ਲਾਉਣ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ
Ad Position 24
No active advertisement