29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਵਿਦੇਸ਼ ਜਾਓ, ਪਰ ਸਾਰੇ ਪੱਖ ਵਿਚਾਰ ਕੇ

ਵਿਦੇਸ਼ ਜਾਓ, ਪਰ ਸਾਰੇ ਪੱਖ ਵਿਚਾਰ ਕੇ

Ad Position 21
No active advertisement
ਅਜੀਤ ਡੈਸਕ 30-09-2026

ਵਿਦੇਸ਼ ਜਾਣਾ ਮਾੜਾ ਕੰਮ ਨਹੀਂ ਪਰ ਜੇ ਸੋਚ ਸਮਝ ਕੇ ਜਾਓਗੇ ਤਾਂ ਉੱਥੇ ਦਰਪੇਸ਼ ਮੁਸ਼ਕਿਲਾਂ ਤੋਂ ਬਚਿਆ ਜਾ ਸਕਦਾ ਹੈ | ਸਾਡੇ ਬੱਚੇ ਘਰ-ਬਾਰ, ਮਾਤਾ-ਪਿਤਾ ਤੇ ਵਤਨ ਛੱਡ ਕੇ ਵਧੀਆ ਜ਼ਿੰਦਗੀ ਜਿਊਣ ਲਈ ਵਿਦੇਸ਼ ਜਾਂਦੇ ਹਨ, ਪਰ ਜੇ ਉੱਥੇ ਜਾ ਕੇ ਉਨ੍ਹਾਂ ਦਾ ਸੁਪਨਾ ਸੱਚ ਨਾ ਹੋਇਆ ਤਾਂ ਘਰੋਂ ਦੂਰ ਜਾਣ ਦਾ ਕੋਈ ਫ਼ਾਇਦਾ ਨਹੀਂ | ਇਹ ਗੱਲ ਠੀਕ ਹੈ ਕਿ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਯੂ.ਕੇ. ਆਦਿ ਦੇਸ਼ਾਂ ਦਾ ਵਾਤਾਵਰਨ, ਰਹਿਣ-ਸਹਿਣ, ਕਾਨੂੰਨ ਵਿਵਸਥਾ ਸਾਡੇ ਦੇਸ਼ ਨਾਲੋਂ ਚੰਗੀ ਹੈ | ਉੱਥੇ ਲੋਕ ਮਿਹਨਤੀ ਹਨ, ਕੋਈ ਵੀ ਕੰਮ ਕਰਨ ਤੋਂ ਝਿਜਕਦੇ ਨਹੀਂ | ਇੱਥੇ ਘਰ ਤੇ ਬਾਹਰ ਦੇ ਕੰਮਾਂ ਲਈ ਨੌਕਰ ਜਾਂ ਡਰਾਈਵਰ ਰੱਖਣ ਦਾ ਰਿਵਾਜ ਨਹੀਂ | ਕਿਸੇ ਮੰਤਰੀ ਨਾਲ ਸੁਰੱਖਿਆ ਗਾਰਡ ਨਹੀਂ ਹੁੰਦਾ | ਰਾਜਨੀਤੀ ਨਾਲ ਸੰਬੰਧਿਤ ਲੋਕ ਲੋਕਾਂ ਦੇ ਕੰਮਾਂ ਲਈ ਆਪ ਸੰਪਰਕ ਕਰਦੇ ਹਨ | ਕਿਸੇ ਕੰਮ ਲਈ ਕਿਸੇ ਦੀ ਸਿਫ਼ਾਰਸ਼ ਨਹੀਂ ਚੱਲਦੀ, ਬਸ ਤੁਹਾਡੀ ਵਾਰੀ ਸਿਰ ਤੁਹਾਡਾ ਕੰਮ ਹੋ ਜਾਂਦਾ ਹੈ | ਇੱਥੇ ਭਾਈ-ਭਤੀਜਾਵਾਦ ਨਹੀਂ ਚੱਲਦਾ | ਇਨ੍ਹਾਂ ਸਹੂਲਤਾਂ ਨੂੰ  ਦੇਖਦੇ ਹੋਏ ਸਾਡੇ ਭੋਲੇ-ਭਾਲੇ ਬੱਚੇ ਵਿਦੇਸ਼ ਨੂੰ  ਵਹੀਰਾਂ ਘੱਤ ਲੈਂਦੇ ਹਨ |

ਮੈਂ ਆਪਣੇ ਕੈਨੇਡਾ ਦੇ ਪੰਜਵੇਂ ਦੌਰੇ 'ਤੇ ਤਿੰਨ ਮਹੀਨੇ ਉੱਥੇ ਰਿਹਾ | ਇਸ ਦੌਰਾਨ ਮੈਂ ਆਪਣੀਆਂ ਧੀਆਂ-ਪੁੱਤਾਂ ਨੂੰ  ਮੁਸ਼ਕਿਲ 'ਚ ਦੇਖਿਆ | ਉਨ੍ਹਾਂ ਬੱਚਿਆਂ ਦੇ ਮਾਂ-ਬਾਪ ਦੀ ਮਿਹਨਤ ਨਾਲ ਕੀਤੀ ਕਮਾਈ ਬਾਰੇ ਸੋਚ ਕੇ ਬੜਾ ਦੁੱਖ ਹੁੰਦਾ ਹੈ | ਜੇ ਹੇਠ ਲਿਖੀਆਂ ਗੱਲਾਂ ਨੂੰ  ਧਿਆਨ 'ਚ ਰੱਖਿਆ ਜਾਏ ਤਾਂ ਬੱਚਿਆਂ ਦੀ ਕੁਝ ਮਦਦ ਹੋ ਸਕਦੀ ਹੈ | ਬੱਚੇ ਘਰ ਦੇ ਕੰਮ ਕਰਨੇ ਸਿੱਖਣ | ਬੱਚਿਆਂ 'ਚ ਆਤਮਵਿਸ਼ਵਾਸ ਜ਼ਰੂਰੀ ਹੈ | ਪੜ੍ਹਾਈ ਦੇ ਨਾਲ ਉਹ ਕਿਸੇ ਨੌਕਰੀ ਦਾ ਤਜਰਬਾ ਜ਼ਰੂਰ ਲੈਣ | ਕਾਲਜ ਤੇ ਡਿਗਰੀ ਦੀ ਚੋਣ ਬਹੁਤ ਧਿਆਨ ਨਾਲ ਕੀਤੀ ਜਾਵੇ | ਅਜਿਹੀ ਪੜ੍ਹਾਈ ਕੀਤੀ ਜਾਵੇ, ਜਿਸ ਨਾਲ ਕੰਮ ਛੇਤੀ ਮਿਲ ਸਕੇ | ਕਾਲਜ ਦੀ ਵੈਰੀਫਿਕੇਸ਼ਨ ਜ਼ਰੂਰੀ ਹੈ | ਕੈਨੇਡਾ ਜਾਣ ਤੋਂ ਪਹਿਲਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਅਧਿਕਾਰਾਂ ਤੇ ਫ਼ਰਜ਼ਾਂ ਬਾਰੇ ਜਾਣੂ ਹੋਣ | ਵਿਦੇਸ਼ ਪਹੁੰਚ ਕੇ ਸਿਮ ਕਾਰਡ, ਡਰਾਈਵਿੰਗ ਲਾਇਸੈਂਸ ਜਾਂ ਆਪਣੀ ਇੱਥੋਂ ਦੀ ਆਈ.ਡੀ., ਮੈਡੀਕਲ ਕਵਰੇਜ ਪਲਾਨ ਬਾਰੇ ਜ਼ਰੂਰ ਜਾਣੂ ਹੋਣ | ਵਿਦੇਸ਼ ਜਾ ਕੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਆਉਣ 'ਤੇ ਪੁਲਿਸ ਨੰਬਰ ਦੀ ਜਾਣਕਾਰੀ ਵੀ ਰੱਖਣ | ਵਿਦੇਸ਼ ਪਹੁੰਚ ਕੇ ਵਿਦਿਆਰਥੀ ਆਪਣੀ ਮਾਂ ਬੋਲੀ ਤੇ ਆਪਣੇ ਵਿਰਸੇ ਲਈ ਫ਼ਰਜ਼ਾਂ ਦਾ ਵੀ ਜ਼ਰੂਰ ਖਿਆਲ ਰੱਖਣ |

-ਚੇਅਰਮੈਨ, ਕੈਂਬਰਿਜ ਇੰਟਰਨੈਸ਼ਨਲ ਸਕੂਲ, ਮੋਗਾ |
ਮੋਬਾਈਲ : 81968-10007

Ad Position 22
No active advertisement
ਪਿਛਲੀ ਖ਼ਬਰ ਦੇਸ਼ ਲਈ ਕਿੰਨੇ ਕੁ ਲਾਭਦਾਇਕ ਹੋਣਗੇ ਡਾਟਾ ਸੈਂਟਰ? ਅਗਲੀ ਖ਼ਬਰ ਸੀਵਰ ਸਫ਼ਾਈ ਦੌਰਾਨ ਕਿਉਂ ਜਾ ਰਹੀਆਂ ਹਨ ਜਾਨਾਂ?
Ad Position 24