29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਨਵੀਂ ਬੰਗਾਲ ਸਰਕਾਰ ਵਿਚ ਪਹਿਲੀ ਉਪ-ਚੋਣ ਦਬਾਅ ਹੇਠ ਹਨ ਵਿਰੋਧੀ ਪਾਰਟੀਆਂ

ਨਵੀਂ ਬੰਗਾਲ ਸਰਕਾਰ ਵਿਚ ਪਹਿਲੀ ਉਪ-ਚੋਣ ਦਬਾਅ ਹੇਠ ਹਨ ਵਿਰੋਧੀ ਪਾਰਟੀਆਂ

Ad Position 21
No active advertisement
ਅਜੀਤ ਡੈਸਕ 30-09-2026

 

ਭਵਾਨੀਪੁਰ ਚੇਤਲਾ ਸੈਂਟ੍ਰਲ ਐਸੋਸੀੲਸ਼ਨ ਪੂਜਾ ਕਮੇਟੀ ਨੇ ਰਾਜ ਸਰਕਾਰ ਵਲੋਂ ਦੁਰਗਾ ਪੂਜਾ ਮੌਕੇ ਦਿੱਤੀ ਜਾਣ ਵਾਲੀ ਆਰਥਿਕ ਮਦਦ ਲੈਣ ਤੋਂ ਨਾਂਹ ਕਰ ਦਿੱਤੀ ਹੈ | ਕਲਕੱਤਾ ਹਾਈ ਕੋਰਟ ਦੇ ਜਸਟਿਸ ਸੌਗਤਾ ਭੱਟਾਚਾਰੀਆ ਨੇ ਪੱਛਮੀ ਬੰਗਾਲ ਸਰਕਾਰ ਨੂੰ  ਝਾੜ ਪਾਉਂਦਿਆਂ ਕਿਹਾ ਹੈ ਕਿ ਮੁਰਸ਼ਿਦਾਬਾਦ ਦੇ ਇਕ ਨਾਗਰਿਕ ਨੂੰ  ਇਕ ਮਹੀਨੇ ਤੋਂ ਵੀ ਵੱਧ ਸਮਾਂ ਬਗੈਰ ਕਿਸੇ ਕਾਰਨ ਸ਼ੱਕੀ ਬੰਗਲਾਦੇਸ਼ੀ ਹੋਣ ਕਾਰਨ ਕਿਉਂ ਹਿਰਾਸਤ 'ਚ ਰੱਖਿਆ ਗਿਆ | 1970 ਅਤੇ 1980 ਵਿੱਚਕਾਰ ਹਜ਼ਾਰਾਂ ਬੰਦੇ ਸਰਹੱਦ ਪਾਰ ਕਰਕੇ  ਬੰਗਲਾਦੇਸ਼ ਤੋਂ ਇਸ ਪਾਸੇ ਆਏ ਸਨ, ਕੀ ਤੁਸੀਂ ਮਨੁੱਖੀ ਅਧਿਕਾਰਾਂ ਦਾ ਘਾਣ ਕਰਕੇ ਸਾਰਿਆਂ ਨਾਲ ਇਹੋ ਵਤੀਰਾ ਅਪਣਾਓਗੇ? 

ਉਪਰਲੀਆਂ ਦੋ ਖਬਰਾਂ ਤੋਂ ਲੋਕਾਂ ਨੂੰ  ਨਵੇਂ ਬੰਗਾਲ ਦੀ ਹਲਕੀ ਜਿਹੀ ਝਲਕ ਮਿਲ ਸਕਦੀ ਹੈ, ਐਪਰ ਸੱਤਾ ਬਦਲਣ ਤੋਂ ਬਾਅਦ ਇਥੇ ਬਹੁਤ ਕੁਝ ਨਵਾਂ ਹੋ ਰਿਹਾ ਹੈ, ਜਿਸ ਬਾਰੇ ਪੱਛਮੀ ਬੰਗਾਲ ਤੋਂ ਬਾਹਰ ਰਹਿਣ ਵਾਲਿਆਂ ਨੂੰ  ਚਿੱਤ-ਚੇਤੇ ਵੀ ਨਹੀਂ ਆ ਸਕਦਾ | 
ਮਮਤਾ ਬੈਨਰਜੀ ਦੀ ਸਰਕਾਰ ਜਾਣ ਤੋਂ ਬਾਅਦ ਬੀਤੇ ਚਾਰ ਮਹੀਨੇ 'ਚ ਪਹਿਲੀ ਉਪਚੋਣ ਨੰਦੀਗ੍ਰਾਮ ਅਤੇ ਰੇਜੀਨਗਰ ਵਿਖੇ ਹੋਣ ਜਾ ਰਹੀ ਹੈ | ਮੁੱਖ ਮੰਤਰੀ ਸੂਵੇਂਦੁ ਅਧਿਕਾਰੀ ਵਲੋਂ ਨੰਦੀਗ੍ਰਾਮ ਅਤੇ ਹੁਮਾਯੁੰ ਕਬੀਰ ਵਲੋਂ ਰੇਜੀਨਗਰ ਸੀਟ ਛੱਡੇ  ਜਾਣ ਕਾਰਨ ਚੋਣ ਕਰਵਾਉਣੀ ਪੈ ਰਹੀ ਹੈ | ਤਿ੍ਣਮੂਲ ਕਾਂਗਰਸ ਦੇ 80 ਵਿਧਾਇਕਾਂ 'ਚੋਂ 65 ਵਿਧਾਇਕ ਵੱਖ ਹੋ ਗਏ | ਉਨ੍ਹਾਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਅਸਲੀ ਤਿ੍ਣਮੂਲ ਹਾਂ | ਚਾਰ ਮਹੀਨੇ ਤੱਕ ਚੋਣ ਕਮਿਸ਼ਨ 'ਚ ਮਾਮਲੇ ਦੀ ਸੁਣਵਾਈ ਤੋਂ ਬਾਅਦ ਪੁਰਾਣਾ ਚੋਣ ਨਿਸ਼ਾਨ ਅਤੇ ਪਾਰਟੀ ਦਾ ਨਾਂਅ ਫ੍ਰੀਜ਼ ਹੋ ਗਿਆ | ਦੋਵੇਂ ਪਾਰਟੀਆਂ ਨੂੰ  ਨਵਾਂ ਚੋਣ ਨਿਸ਼ਾਨ ਅਤੇ ਪਾਰਟੀ ਦਾ ਨਾਂਅ ਮਿਲਿਆ | ਇਥੇ ਇਹ ਜ਼ਿਕਰਯੋਗ ਹੈ ਕਿ 6 ਅਕਤੂਬਰ ਨੂੰ  ਹੋਣ ਵਾਲੀ ਚੋਣ ਲਈ ਉਮੀਦਵਾਰਾਂ ਦੇ ਨਾਂਅ ਦਾਿਖ਼ਲ ਕਰਨ ਦੀ ਆਖਰੀ ਤਾਰੀਖ 16 ਸਤੰਬਰ ਸੀ | ਇਸ ਤੋਂ ਬਾਅਦ ਹੀ ਸਾਰਾ ਖੇਡ ਖੇਡਿਆ ਗਿਆ ਕਿ ਕੋਈ ਹੋਰ ਉਮੀਦਵਾਰ ਖੜ੍ਹਾ ਨਾ ਕੀਤਾ ਜਾ ਸਕੇ | 17 ਸਤੰਬਰ ਨੂੰ  ਟੀ.ਐਮ.ਸੀ. ਦੇ ਦੋਵਾਂ ਧੜਿਆਂ ਨੂੰ  ਚੋਣ ਨਿਸ਼ਾਨ ਅਤੇ ਪਾਰਟੀ ਦਾ ਨਵਾਂ ਨਾਂਅ ਦੱਸਣ ਲਈ ਕਿਹਾ ਗਿਆ, 18 ਸਤੰਬਰ ਨੂੰ  ਚੋਣ ਨਿਸ਼ਾਨ ਅਤੇ ਪਾਰਟੀ ਦੇ ਨਾਂਅ ਦਿੱਤੇ ਗਏ | 18 ਸਤੰਬਰ ਨੂੰ  ਹੀ ਨੰਦੀ ਗ੍ਰਾਮ ਤੋਂ ਤਿ੍ਣਮੂਲ ਉਮੀਦਵਾਰ ਨੇ ਨਾਂਅ ਵਾਪਸ ਲੈਣ ਦਾ ਫ਼ੈਸਲਾ ਕੀਤਾ ਅਤੇ ਦੂਜੇ ਪਾਸੇ ਇਸੇ ਸੀਟ ਤੋਂ ਕਾਂਗਰਸ ਦੀ ਉਮੀਦਵਾਰ ਨੂੰ  ਪੁਲਿਸ ਨੇ 2007 ਦੇ ਇਕ ਪੁਰਾਣੇ ਕੇਸ ਵਿਚ ਗਿ੍ਫ਼ਤਾਰ ਕਰ ਲਿਆ ਸੀ | ਪਾਰਟੀ ਦੇ ਤਿ੍ਣਮੂਲ ਕਾਂਗਰਸ ਦੇ ਉਮੀਦਵਾਰ ਸੰਚਿਤਾ ਦੇ ਪ੍ਰਧਾਨ ਨੇ  ਮੁੱਖ ਮੰਤਰੀ ਸੂਵੇਂਦੁ ਅਧਿਕਾਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਚੋਣ ਨਾ ਲੜਨ ਦਾ ਫ਼ੈਸਲਾ ਕੀਤਾ | ਇਸ ਤੋਂ ਬਾਅਦ ਮਮਤਾ ਨੇ ਨੰਦੀਗ੍ਰਾਮ ਸੀਟ ਲਈ ਕਾਂਗਰਸ ਉਮੀਦਵਾਰ ਮਿਲਨ ਪ੍ਰਧਾਨ ਦੀ ਹਮਾਇਤ ਦਾ ਐਲਾਨ ਕੀਤਾ | ਕਾਂਗਰਸ ਤੇ ਤਿ੍ਣਮੂਲ ਵੋਟ ਇਕੱਠੇ ਹੋਣ ਤੋਂ ਨੰਦੀਗ੍ਰਾਮ ਦਾ ਨਤੀਜਾ ਕੀ ਹੋ ਸਕਦਾ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ | ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਉਨਾਂ 'ਤੇ ਨਾਂਅ ਵਾਪਸ ਲੈਣ ਦਾ ਦਬਾਅ ਪਾਇਆ ਜਾ ਰਿਹਾ ਹੈ | ਮਜ਼ੇ ਦੀ ਗੱਲ ਇਹ ਹੈ ਕਿ ਕਾਂਗਰਸੀ ਉਮੀਦਵਾਰ ਹਾਸੀਰਾਨੀ ਰਥ ਵੀ ਪਹਿਲਾਂ ਮਮਤਾ ਬੈਨਰਜੀ ਦੀ ਤਿ੍ਣਮੂਲ ਕਾਂਗਰਸ 'ਚ ਸਨ ਅਤੇ ਹਾਸੀਰਾਨੀ 2013 ਤੋਂ 2018 ਤੱਕ ਚੰਡੀਪੁਰ ਤਿ੍ਣਮੂਲ ਕਾਂਗਰਸ ਪੰਚਾਇਤ ਸੰਮਤੀ ਦੀ ਪ੍ਰਧਾਨ ਸੀ |  
ਨੰਦੀਗ੍ਰਾਮ ਅਤੇ ਰੇਜੀਨਗਰ ਦੋਵੇਂ ਸੀਟਾਂ 'ਚ ਮੁਸਲਮਾਨ ਵੋਟਰ ਸੀਟਾਂ ਦਾ ਨਤੀਜਾ ਬਦਲ ਸਕਦੇ ਸਨ | ਇਸ ਲਈ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਸਾਫ਼ ਤੌਰ 'ਤੇ ਮੁਸਲਮਾਨਾਂ ਨੂੰ  ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਮੈਂ ਨੰਦੀਗ੍ਰਾਮ ਅਤੇ ਰੇਜੀਨਗਰ ਦੇ ਮੁਸਲਮਾਨਾਂ ਨੰੂ ਇਕ ਅਪੀਲ ਕਰਦਾ ਹਾਂ ਕਿ ਤੁਹਾਨੂੰ ਇਕ ਮੌਕਾ ਮਿਲਿਆ ਹੈ ਕਿ ਤੁਸੀਂ ਸਰਕਾਰ ਦੇ ਨਾਲ ਰਹੋਗੇ ਜਾ ਨਹੀਂ? 6 ਅਕਤੂਬਰ ਰੇਜੀਨਗਰ ਅਤੇ ਨੰਦੀਗ੍ਰਾਮ 'ਚ ਤੁਹਾਡਾ ਇਮਤਿਹਾਨ ਹੈ | ਤੁਸੀਂ ਇਮਤਿਹਾਨ 'ਚ ਫੇਲ੍ਹ ਹੋਵੋਗੇ ਜਾਂ ਪਾਸ, ਉਹ ਤੁਹਾਡੇ 'ਤੇ ਛੱਡਦਾ ਹਾਂ | ਬੀਜੇਪੀ ਦੇ ਸੂਬਾ ਪ੍ਰਧਾਨ ਸ਼ਮੀਕ ਭੱਟਾਚਾਰੀਆ ਨੇ ਕਿਹਾ ਹੈ ਕਿ ਅਸੀਂ ਕਿਸੇ ਨੂੰ  ਘੱਟ ਗਿਣਤੀ ਨਹੀਂ ਮੰਨਦੇ | ਨੰਦੀਗ੍ਰਾਮ  2021 'ਚ ਮਮਤਾ ਬੈਨਰਜੀ ਅਤੇ ਸੁਭੇਂਦੂ ਅਧਿਕਾਰੀ ਵਿਚਕਾਰ ਮੁਕਾਬਲੇ 'ਚ ਮਮਤਾ ਬੈਨਰਜੀ ਹਾਰ ਗਈ ਸੀ | ਮਮਤਾ ਨੇ ਦੋਸ਼ ਲਾਇਆ ਸੀ ਕਿ ਚੋਣਾਂ 'ਚ ਗੜਬੜੀ ਕਰਕੇ ਉਨਾਂ ਨੂੰ  ਹਰਾਇਆ ਗਿਆ ਸੀ, ਕਲਕੱਤਾ ਹਾਈ ਕੋਰਟ 'ਚ ਮਾਮਲਾ ਵਿਚਾਰ ਅਧੀਨ ਹੈ |  2026 ਦੀਆਂ ਤਾਜ਼ਾ ਚੋਣਾਂ ਵਿਚ ਦੁਬਾਰਾ ਸੂਵੇਂਦੁ ਨੇ ਇਥੋਂ ਜਿੱਤ ਹਾਸਿਲ ਕੀਤੀ ਸੀ | 
ਤਿ੍ਣਮੂਲ ਕਾਂਗਰਸ ਨੇ ਸੁਪ੍ਰੀਮ ਕੋਰਟ 'ਚ ਨਾਂਅ ਅਤੇ ਚੋਣ ਨਿਸ਼ਾਨ ਨੂੰ  ਫ੍ਰੀਜ ਕੀਤੇ ਜਾਣ ਨੂੰ  ਲੈ ਕੇ ਮਾਮਲਾ ਦਾਖ਼ਲ ਕਰਾਇਆ ਹੈ | ਰੇਜੀਨਗਰ ਦੇ ਤਿ੍ਣਮੂਲ ਕਾਂਗਰਸ ਉਮੀਦਵਾਰ ਰਬੀਉਲ ਆਲਮ ਚੌਧਰੀ ਇਲਾਕੇ ਦੇ ਵੱਡੇ ਖਿਡਾਰੀ ਮੰਨੇ ਜਾਂਦੇ ਹਨ | ਚੋਣ ਲੜਨ ਤੋਂ ਨਾਂਹ ਕਰਨ ਤੋਂ ਬਾਅਦ ਉਹ ਦੁਬਾਰਾ ਚੋਣ ਲੜਨ ਲਈ ਤਿਆਰ ਹੋ ਗਏ | 2013 ਦੀ ਉਪ ਚੋਣ 'ਚ ਕਾਂਗਰਸ ਦੀ ਟਿਕਟ 'ਤੇ ਜਿੱਤਣ ਵਾਲੇ ਚੌਧਰੀ ਨੇ 2016 'ਚ ਕਾਂਗਰਸ ਦੀ ਹਮਾਇਤ ਨਾਲ ਲੜ ਰਹੇ, ਆਜ਼ਾਦ ਉਮੀਦਵਾਰ ਹੁਮਾਯੂੰ ਕਬੀਰ ਨੂੰ  ਹਰਾਇਆ ਸੀ | 2021 'ਚ ਬੀ.ਜੇ.ਪੀ ਉਮੀਦਵਾਰ ਨੂੰ  ਤਿ੍ਣਮੂਲ ਕਾਂਗਰਸ ਦੇ ਟਿਕਟ 'ਤੇ 68 ਹਜ਼ਾਰ ਵੋਟਾਂ ਨਾਲ ਹਰਾਇਆ ਸੀ | 2026 'ਚ ਪਾਰਟੀ ਨੇ ਉਨ੍ਹਾਂ ਦੀ ਸੀਟ ਬਦਲ ਕੇ ਰੇਜੀਨਗਰ ਕਰ ਦਿੱਤੀ, ਜਿੱਥੋਂ ਉਹ ਚੋਣ ਹਾਰ ਗਏ | ਦੂਜੇ ਪਾਸੇ ਰੇਜੀਨਗਰ ਅਤੇ ਨਵਾਦਾ ਤੋਂ ਆਮ ਜਨਤਾ ਉਨੰਯਨ ਪਾਰਟੀ ਦੇ ਹੂਮਾਯੂੰ ਕਬੀਰ ਦੋਵੇਂ ਥਾਂ ਤੋਂ ਜਿੱਤ ਗਏ ਸਨ |
ਭਾਰਤੀ ਜਨਤਾ ਪਾਰਟੀ ਨੇ ਦੋਵੇਂ ਸੀਟਾਂ ਜਿੱਤਣ ਲਈ ਹਿੰਦੂ ਵੋਟ ਇਕੱਠੇ ਕਰਨ ਦੇ ਨਾਲ ਹੀ ਮੁਸਲਮਾਨਾਂ ਦੇ ਵੋਟ ਵੰਡਣ ਦੀ ਰਣਨੀਤੀ 'ਤੇ ਕੰਮ ਸ਼ੂਰੂ ਕੀਤਾ ਹੋਇਆ ਹੈ | ਭਾਜਪਾ ਦੇ ਇਕ ਮੰਤਰੀ ਨੇ ਦੱਸਿਆ ਕਿ ਨੰਦੀਗ੍ਰਾਮ ਅਤੇ ਰੇਜੀਨਗਰ ਦੀਆਂ ਸਾਰੀਆਂ ਯੋਗ ਹਿੰਦੂ ਔਰਤਾਂ ਦੇ ਬੈਂਕ ਖਾਤੇ 'ਚ ਅਨੰਪੂਰਨਾ ਯੋਜਨਾ ਦੇ 3000 ਰੁਪਏ ਭੇਜ ਦਿੱਤੇ ਗਏ ਹਨ | ਪਹਿਲ ਦੇ ਆਧਾਰ 'ਤੇ ਦੋਵਾਂ ਵਿਧਾਨ ਸਭਾ ਕੇਂਦਰਾਂ ਦੀ ਚੋਣ ਕੀਤੀ ਗਈ ਹੈ | 
ਨਾਂਅ ਨਹੀਂ ਛਾਪੇ ਜਾਣ ਦੀ ਸ਼ਰਤ 'ਤੇ ਉਨਾਂ ਦੱਸਿਆ ਕਿ ਨੰਦੀਗ੍ਰਾਮ ਅਤੇ ਰੇਜੀਨਗਰ 'ਚ ਵੱਡੀ ਗਿਣਤੀ 'ਚ ਮੁਸਲਮਾਨ ਵੋਟਰ ਹਨ | ਚੋਣਾਂ ਦਾ ਐਲਾਨ ਹੋਣ ਤੋਂ ਬਹੁਤ ਪਹਿਲਾਂ ਹੀ ਆਰ.ਐਸ.ਐਸ. ਮੈਂਬਰਾਂ ਨੇ ਹਿੰਦੂਆਂ ਦੇ ਘਰਾਂ 'ਚ ਜਾ ਕੇ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ | ਬੀਤੇ 15 ਸਾਲਾਂ ਦੌਰਾਨ ਇਲਾਕੇ ਦੇ ਹਿੰਦੂਆਂ 'ਤੇੇ ਹੋਏ ਹਮਲਿਆਂ ਬਾਰੇ ਉਨ੍ਹਾਂ ਨੂੰ  ਚੇਤੇ ਕਰਵਾਇਆ ਗਿਆ | ਇਸ ਦੇ ਨਾਲ ਹੀ ਰਾਜ 'ਚ ਲਵ ਜਿਹਾਦ- ਲੈਂਡ ਜਿਹਾਦ ਨੂੰ  ਰੋਕਣ ਲਈ ਹਿੰਦੂਆਂ ਨੂੰ  ਇਕਮੁੱਠ ਹੋਣ ਲਈ ਵੀ ਕਿਹਾ | ਆਰ.ਐਸ.ਐਸ. ਅਤੇ ਸਰਕਾਰੀ ਸਹੂਲਤਾਂ ਕਾਰਨ ਹਿੰਦੂ ਵੋਟ ਇਕੱਠੇ ਕਰਕੇ ਚੋਣ ਜਿੱਤਣ ਦਾ ਫ਼ੈਸਲਾ ਕੀਤਾ ਗਿਆ ਹੈ | ਮੁਸਲਮਾਨ ਵੋਟ ਹੁਮਾਯੂੰ ਕਬੀਰ, ਮਮਤਾ ਤਿ੍ਣਮੂਲ ਕਾਂਗਰਸ ਤੇ ਰਿਤਬ੍ਰਤ ਤਿ੍ਣਮੂਲ ਕਾਂਗਰਸ ਅਤੇ ਕਮਿਊਨਿਸਟਾਂ ਤੇ ਕਾਂਗਰਸ 'ਚ ਵੰਡੇ ਜਾਣਗੇ | 
ਨੰਦੀਗ੍ਰਾਮ ਦੇ ਇਕ ਇਲਾਕੇ 'ਚ ਮੁਸਲਮਾਨ ਬਹੁ ਗਿਣਤੀ ਹੋਣ ਤੋਂ ਬਾਅਦ ਵੀ ਭਾਜਪਾ ਨੂੰ  ਆਸ ਹੈ ਕਿ ਜਾਗਰੂਕ ਸਨਾਤਨੀ ਹਿੰਦੂ ਇਕੱਠੇ ਹੋ ਕੇ ਜਿੱਤ ਹਾਸਿਲ ਕਰਨ 'ਚ ਸਫ਼ਲ ਰਹਿਣਗੇ | ਕਾਂਗਰਸ ਅਤੇ ਕਮਿਊਨਿਸਟਾਂ ਨੰੂ ਪਿਛਲੀ ਵਾਰ ਸਿਰਫ਼ 7 ਫੀਸਦ ਵੋਟ ਮਿਲੇ ਸਨ, ਤਿ੍ਣਮੂਲ ਚੋਣਾਂ 'ਚ ਨਹੀਂ ਰਹਿਣ ਕਾਰਨ ਇਥੇ ਕੋਈ ਮੁਕਾਬਲਾ ਨਹੀਂ | 
ਰਾਜ ਸਰਕਾਰ ਵਲੋਂ ਵਿਰੋਧੀਆਂ ਦਾ ਲੱਕ ਭੰਨਣ ਲਈ ਹਰ ਤਰੀਕੇ ਦੀ ਵਰਤੋਂ ਕੀਤੀ ਜਾ ਰਹੀ ਹੈ | ਦੋ ਵਿਧਾਨ ਸਭਾ ਹਲਕਿਆਂ ਦੀ ਚੋਣ ਲਈ 71 ਕੰਪਨੀਆਂ ਕੇਂਦਰੀ ਸੁਰੱਖਿਆ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ | ਮੁੱਖ ਮੰਤਰੀ ਨੇ ਸਾਫ਼ ਤੌਰ 'ਤੇ ਕਿਹਾ ਹੈ ਕਿ ਨੰਦੀਗ੍ਰਾਮ 'ਚ ਇੰਨੇ ਵੱਡੇ ਫਰਕ ਨਾਲ ਜਿੱਤ ਹਾਸਿਲ ਕਰਾਂਗੇ ਕਿ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਣੀ | 

-ਮੋਬਾਈਲ : 090384-13112

Ad Position 22
No active advertisement
ਪਿਛਲੀ ਖ਼ਬਰ ਸੀਵਰ ਸਫ਼ਾਈ ਦੌਰਾਨ ਕਿਉਂ ਜਾ ਰਹੀਆਂ ਹਨ ਜਾਨਾਂ? ਅਗਲੀ ਖ਼ਬਰ ਅਨੰਨਿਆ ਪਾਂਡੇ-ਚਰਚਾ ਲਹਿੰਗੇ ਮੋਤੀਆਂ ਵਾਲੇ ਦੀ
Ad Position 24