27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਖਾਂਸੀ ਨਾ ਬਣੇ ਫਾਂਸੀ

ਖਾਂਸੀ ਨਾ ਬਣੇ ਫਾਂਸੀ

Ad Position 21
No active advertisement
ਅਜੀਤ ਡੈਸਕ 27-11-2026

ਖੰਘ ਇਕ ਆਮ ਸਮੱਸਿਆ ਹੈ ਜੋ ਸਰਦੀਆਂ ਸਮੇਂ ਆਪਣਾ ਬੁਰਾ ਰੂਪ ਦਿਖਾਉਂਦੀ ਹੈ | ਇਸ ਤੋਂ ਬਚਣਾ ਸੌਖਾ ਨਹੀਂ ਹੁੰਦਾ | ਕਦੀ-ਕਦੀ ਇਹ ਖੰਘ ਘਾਤਕ ਵੀ ਸਿੱਧ ਹੋ ਸਕਦੀ ਹੈ | ਉਂਝ ਸਰਦੀਆਂ ਦੇ ਨਾਲ ਹੋਣ ਵਾਲੀ ਖੰਘ ਆਪਣੇ-ਆਪ ਘੱਟ ਵੀ ਹੋ ਜਾਂਦੀ ਹੈ | ਘਰੇਲੂ ਇਲਾਜ ਵੀ ਇਸ ਵਿਚ ਕਾਰਗਰ ਸਿੱਧ ਹੁੰਦੇ ਹਨ, ਜਿਸ ਨਾਲ ਖੰਘ ਠੀਕ ਹੋ ਸਕਦੀ ਹੈ | ਜੇਕਰ ਇਹ ਦੋ-ਤਿੰਨ ਦਿਨ ਬਾਅਦ ਵੀ ਘੱਟ ਨਹੀਂ ਹੁੰਦੀ ਤਾਂ ਇਹ ਕਿਸੇ ਰੋਗ ਦਾ ਸੂਚਕ ਹੋ ਸਕਦੀ ਹੈ |

ਖੰਘ ਨਵੀਂ ਤੇ ਪੁਰਾਣੀ ਦੋ ਤਰ੍ਹਾਂ ਦੀ ਹੁੰਦੀ ਹੈ | ਕਦੀ-ਕਦੀ ਪੁਰਾਣੀ ਖੰਘ ਉਗਰ ਰੂਪ ਵਿਚ ਸਾਹਮਣੇ ਆਉਂਦੀ ਹੈ | ਜਦੋਂ ਖੰਘ ਦੇ ਨਾਲ ਕਫ਼ ਨਹੀਂ ਨਿਕਲਦਾ, ਉਦੋਂ ਉਸ ਨੂੰ  ਸੁੱਕੀ ਖੰਘ ਕਹਿੰਦੇ ਹਨ | ਇਹ ਹਮੇਸ਼ਾ ਸਾਹ ਤੰਤਰ ਦੇ ਉੱਪਰੀ ਹਿੱਸੇ ਤੋਂ ਉੱ ਠਦੀ ਹੈ | ਉਦੋਂ ਉਹ ਕੁਝ ਸਮੇਂ ਦੇ ਬਾਅਦ ਠੀਕ ਹੋ ਜਾਂਦੀ ਹੈ ਜਦ ਕਿ ਕਫ਼ ਵਾਲੀ ਖੰਘ ਦੂਰ ਹੋਣ ਵਿਚ ਕੁਝ ਸਮਾਂ ਲੈਂਦੀ ਹੈ | ਇਸ ਕਫ਼ ਦੀ ਜਾਂਚ ਦੇ ਆਧਾਰ 'ਤੇ ਹੀ ਰੋਗ ਦਾ ਕਾਰਨ ਪਤਾ ਲਗਦਾ ਹੈ ਅਤੇ ਹੱਲ ਦੇ ਢੰਗ ਨੂੰ  ਨਿਰਧਾਰਿਤ ਕੀਤਾ ਜਾਂਦਾ ਹੈ |
ਕਾਰਨ ਤੇ ਲੱਛਣ : ਖੰਘ ਹੋਣ ਦੇ ਅਨੇਕ ਕਾਰਨ ਹਨ ਜੋ ਵੱਖ-ਵੱਖ ਉਮਰ 'ਚ ਹੁੰਦੇ ਹਨ | ਬੱਚਿਆਂ ਵਿਚ ਇਸ ਦੇ ਲੱਛਣ ਵੱਡੀ ਉਮਰ ਵਾਂਗ ਹਨ | ਭੀੜ ਵਾਲੀ ਥਾਂ, ਗੈਸ, ਧੂੰਏਾ ਦੇ ਜ਼ਿਆਦਾ ਸੰਪਰਕ, ਪ੍ਰਦੂਸ਼ਿਤ ਹਵਾ, ਕਿਸੇ ਵੀ ਸੰਕ੍ਰਮਣ ਚਾਹੇ ਉਹ ਵਾਇਰਲ ਹੋਵੇ ਜਾਂ ਬੈਕਟੀਰੀਅਲ ਕਾਰਨ ਹੋਵੇ, ਉਦੋਂ ਖੰਘ ਦੀ ਤੀਬਰਤਾ ਵਧ ਜਾਂਦੀ ਹੈ | ਬਹੁਤ ਸਾਰੀਆਂ ਬਿਮਾਰੀਆਂ ਸਾਹ ਤੰਤਰ ਨਾਲ ਸੰਬੰਧਿਤ ਨਾ ਹੋ ਕੇ ਵੀ ਖੰਘ ਪੈਦਾ ਕਰਦੀਆਂ ਹਨ | ਇਨ੍ਹਾਂ ਕਾਰਨਾਂ ਨਾਲ ਖੰਘ ਦਾ ਕੋਈ ਵੀ ਲੱਛਣ ਮੁਖ ਨਹੀਂ ਹੁੰਦਾ ਹੈ |
ਥੋੜ੍ਹਾ ਜਿਹਾ ਕਫ਼ ਖੰਘ ਦੇ ਨਾਲ ਬਹੁਤ ਦਿਨਾਂ ਜਾਂ ਹਫ਼ਤਿਆਂ ਵਿਚ ਜਾਂ ਤਿੰਨ ਮਹੀਨੇ ਤੱਕ ਲਗਾਤਾਰ ਆਏ ਤਾਂ ਇਹ ਕ੍ਰਾਨਿਕ ਬਾਂਕ੍ਰਾਈਟਸ ਦੇ ਰੂਪ ਵਿਚ ਬਦਲ ਜਾਂਦਾ ਹੈ | ਇਸ ਦੇ ਨਾਲ ਦੂਜੀ ਦਿਲ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ | ਇਸ ਤਰ੍ਹਾਂ ਦੀ ਖੰਘ ਹਮੇਸ਼ਾ ਤੰਬਾਕੂ ਨੋਸ਼ੀ ਕਰਨ ਵਾਲੇ ਲੋਕਾਂ ਨੂੰ  ਹੁੰਦੀ ਹੈ | ਉਨ੍ਹਾਂ ਵਿਚ ਹਵਾ ਫੇਫੜਿਆਂ ਵਿਚ ਭਰ ਜਾਂਦੀ ਹੈ ਅਤੇ ਹਵਾ ਦਾ ਆਵਾਜਾਈ ਰੁਕ ਜਾਂਦੀ ਹੈ, ਜਿਸ ਕਾਰਨ ਸਾਹ ਲੈਣ ਅਤੇ ਛੱਡਣ ਵਿਚ ਪ੍ਰੇਸ਼ਾਨੀ ਹੋਣ ਲਗੀਦ ਹੈ | ਹਵਾ ਦਾ ਆਉਣਾ-ਜਾਣਾ ਠੀਕ ਤਰ੍ਹਾਂ ਨਾਲ ਨਹੀਂ ਹੋ ਪਾਉਂਦਾ ਹੈ ਅਤੇ ਸਰੀਰ ਵਿਚ ਕਾਰਬਨ ਡਾਈਅਕਸਾਈਡ ਦੀ ਮਾਤਰਾ ਵਧ ਜਾਂਦੀ ਹੈ ਜਿਸ ਨਾਲ ਸਰੀਰ ਵਿਚ ਸੋਜ ਆ ਜਾਂਦੀ ਹੈ |
ਅੱਜਕਲ੍ਹ ਐਲਰਜੀ ਵਾਲੇ ਕਾਰਨ ਵਧ ਗਏ ਹਨ, ਜਿਸ ਦੇ ਚਲਦਿਆਂ ਐਲਰਜੀ ਤੋਂ ਹੋਣ ਵਾਲੀ ਖੰਘ ਵਧ ਗਈ ਹੈ | ਇਸ ਵਿਚ ਰੋਗੀ ਦੀ ਸਾਹ ਫੁੱਲ ਜਾਂਦਾ ਹੈ ਅਤੇ ਛਾਤੀ ਤੋਂ ਆਵਾਜ਼ ਆਉਣ ਲਗਦੀ ਹੈ | ਇਹ ਦਮੇ ਨਾਲ ਮਿਲਦੀ ਜੁਲਦੀ ਹੁੰਦੀ ਹੈ | ਇਸ ਦੇ ਦੂਜੇ ਲੱਛਣਾਂ ਅਤੇ ਜਾਂਚ ਦੇ ਆਧਾਰ 'ਤੇ ਦਮੇ ਨਾਲ ਮੇਲ ਕੀਤਾ ਜਾਂਦਾ ਹੈ | ਅਲਰਜਨਸ ਤੋਂ ਸਾਵਧਾਨ ਰਹੋ |
ਸਾਵਧਾਨੀ ਤੇ ਬਚਾਓ : ਧੂੜ, ਧੂੰਆਂ, ਧੁੰਧ ਪ੍ਰਦੂਸ਼ਣ ਤੋਂ ਬਚੋ | ਤੇਜ਼ ਗਰਮ ਅਤੇ ਤੇਜ਼ ਠੰਢ ਤੋਂ ਬਚੋ | ਵਾਤਾਵਰਨ ਤੇਜ਼ੀ ਨਾਲ ਬਦਲੇ, ਉਦੋਂ ਚੌਕੰਨੇ ਰਹੋ | ਰੂੰਦਾਰ ਪਾਲਤੂ ਪਸ਼ੂਆਂ ਤੋਂ ਦੂਰ ਰਹੋ | ਸਿਗਰਟਨੋਸ਼ੀ ਕਰਨ ਵਾਲਿਆਂ ਕੋਲ ਨਾ ਜਾਓ | ਖੁੱਲ੍ਹੇ ਅਤੇ ਹਵਾਦਾਰ ਥਾਂ 'ਤੇ ਰਹੋ | ਸੌਣ ਤੋਂ ਪਹਿਲਾਂ ਗਰਮ ਪਾਣੀ ਨਾਲ ਕੁੱਰਲੇ ਕਰੋ | ਸਾਫ਼-ਸਫ਼ਾਈ ਹੋ ਰਹੀ ਥਾਂ 'ਤੇ ਨਾ ਜਾਓ | ਨਵੇਂ ਪੇਂਟ ਵਾਲੀ ਥਾਂ 'ਤੇ ਜ਼ਿਆਦਾ ਦੇਰ ਨਾ ਰਹੋ | ਮੀਂਹ ਦੇ ਪਾਣੀ ਵਿਚ ਜ਼ਿਆਦਾ ਭਿੱਜਣ ਤੋਂ ਬਚੋ | ਖੱਟੀਆਂ ਤੇ ਠੰਢੀਆਂ ਚੀਜ਼ਾਂ ਜ਼ਿਆਦਾ ਨਾ ਖਾਓ | ਸਲ੍ਹਾਬੇ ਮੌਸਮ 'ਚ ਸਾਵਧਾਨ ਰਹੋ | ਡਾਕਟਰ ਵਲੋਂ ਨਿਰਧਾਰਿਤ ਦਵਾੀ ਨੂੰ  ਹੀ ਲਓ | ਸਮੇਂ-ਸਮੇਂ '+ਤੇ ਜਾਂਚ ਕਰਾਓ | ਨਿਰਦੇਸ਼ ਮੰਨੋ | ਸੁਣੀਆਂ ਸੁਣਾਈਆਂ ਗੱਲਾਂ 'ਤੇ ਭਰੋਸਾ ਨਾ ਕਰੋ | ਐਂਟੀਬਾਇਓਟਿਕ ਦਵਾਈ ਮਦਦਗਾਰ ਨਹੀਂ ਹੁੰਦੀ | ਕਫ਼ ਸਿਰਪ ਦੀ ਜ਼ਿਆਦਾ ਮਾਤਰਾ ਨਾਲ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਰਹਿੰਦੀ ਹੈ | ਖੰਘ ਨੂੰ  ਦਵਾਈ ਨਾਲ ਦਬਾਉਣ ਨਾਲ ਹੋਰ ਪ੍ਰੇਸ਼ਾਨੀ ਹੁੰਦੀ ਹੈ | ਸੁੱਕੀ ਖੰਘ ਥਕਾ ਦਿੰਦੀ ਹੈ | ਸੌਣ ਨਹੀਂ ਦਿੰਦੀ | ਸੁੱਕੀ ਖੰਘ ਵਾਲੇ ਤਰਲ ਵਸਤੂਆਂ ਜ਼ਿਆਦਾ ਖਾਣ | ਖੰਘ ਦੇ ਕਾਰਨਾਂ ਤੋਂ ਹਮੇਸ਼ਾ ਬਚੋ | ਇਲਾਜ ਵਿਚ ਲਾਪ੍ਰਵਾਹੀ ਨਾ ਵਰਤੋ | ਲੰਮੇ ਸਮੇਂ ਦੀ ਖੰਘ ਤੋਂ ਹੋਰ ਪ੍ਰੇਸ਼ਾਨੀਆਂ ਹੁੰਦੀਆਂ ਹਨ | ਹਮੇਸ਼ਾ ਸੰਤੁਲਿਤ ਭੋਜਨ ਖਓ | 

Ad Position 22
No active advertisement
ਪਿਛਲੀ ਖ਼ਬਰ ਬਹੁਤ ਗੁਣਕਾਰੀ ਹੈ ਗਾਜਰ ਅਗਲੀ ਖ਼ਬਰ ਮਨ ਤੰਦਰੁਸਤ ਤੇ ਤਨ ਵੀ ਤੰਦਰੁਸਤ
Ad Position 24