16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਕਿਉਂ ਹੁੰਦੀ ਹੈ ਸ਼ੂਗਰ ਤੇ ਕੀ ਹਨ ਸਾਵਧਾਨੀਆਂ

ਕਿਉਂ ਹੁੰਦੀ ਹੈ ਸ਼ੂਗਰ ਤੇ ਕੀ ਹਨ ਸਾਵਧਾਨੀਆਂ

Ad Position 21
No active advertisement
ਅਜੀਤ ਡੈਸਕ 16-10-2026

 


ਇਹ ਬਿਮਾਰੀ ਖਾਣ-ਪੀਣ ਦੀ ਗੜਬੜੀ ਕਾਰਨ, ਅਗਨੀ ਗ੍ਰੰਥੀ ਦੀ ਕਿਰਿਆ ਵਿਚ ਗੜਬੜੀ ਆ ਜਾਣ ਕਾਰਨ ਹੁੰਦੀ ਹੈ | ਅਸਲ ਵਿਚ ਇਹ ਬਿਮਾਰੀ ਸਰੀਰਕ ਕਿਰਿਆ ਦੋਸ਼ਾਂ ਦਾ ਨਤੀਜਾ ਹੁੰਦੀ ਹੈ | ਇਸ ਦਾ ਭਾਵ ਇਹ ਹੋਇਆ ਕਿ ਜੇਕਰ ਸਰੀਰਕ ਰਚਨਾ ਵਿਚ ਇੰਸੁਲਿਨ ਭਰਪੂਰ ਮਾਤਰਾ ਵਿਚ ਪੈਦਾ ਹੋ ਜਾਵੇ ਅਤੇ ਉਸ ਦੀ ਸਹੀ ਰੂਪ ਨਾਲ ਵਰਤੋਂ ਨਾ ਕੀਤੀ ਜਾਵੇ ਤਾਂ ਸ਼ੂਗਰ ਦੀ ਬਿਮਾਰੀ ਹੋਣ ਦੀ ਪੂਰੀ ਸੰਭਾਵਨਾ ਰਹਿੰਦੀ ਹੈ | ਇਸ ਬਿਮਾਰੀ ਵਿਚ ਖੂਨ ਵਿਚ ਸ਼ੱਕਰ ਦੀ ਮਾਤਰਾ ਵਧ ਜਾਂਦੀ ਹੈ ਅਤੇ ਪਿਸ਼ਾਬ ਰਾਹੀਂ ਵੀ ਸ਼ੱਕਰ ਨਿਕਲਣ ਲਗਦੀ ਹੈ | 
ਇਸ ਤਰ੍ਹਾਂ ਦੇ ਲੋਕ ਜ਼ਿਆਦਾਤਰ ਆਰਾਮ ਪਸੰਦ ਹੁੰਦੇ ਹਨ, ਸਰੀਰਕ ਮਿਹਨਤ ਨਾਮਾਤਰ ਵੀ ਨਹੀਂ ਕਰਦੇ ਅਤੇ ਭਾਰੀ ਭੋਜਨ ਜਿਵੇਂ ਮਾਸ, ਆਂਡਾ, ਮੱਛੀ, ਚੀਨੀ, ਘਿਓ ਆਦਿ ਦੀ ਵਰਤੋਂ ਜ਼ਿਆਦਾ ਕਰਦੇ ਹਨ, ਉਹ ਇਨ੍ਹਾਂ ਪਦਾਰਥਾਂ ਨੂੰ  ਹਜ਼ਮ ਨਹੀਂ ਕਰ ਪਾਉਂਦੇ ਅਤੇ ਉਨ੍ਹਾਂ ਨੂੰ  ਹਮੇਸ਼ਾ ਅਜੀਰਣ ਰੋਗ ਹੋਇਆ ਰਹਿੰਦਾ ਹੈ | ਇਹ ਅਜੀਰਣ ਜਦੋਂ ਕਾਫ਼ੀ ਪੁਰਾਣਾ ਹੋ ਜਾਂਦਾ ਹੈ ਤਾਂ ਉਹੀ ਅੱਗੇ ਚੱਲ ਕੇ ਸ਼ੂਗਰ ਰੋਗ ਵਿਚ ਬਦਲ ਜਾਂਦਾ ਹੈ |
ਸ਼ੂਗਰ ਪਿੱਤੇ ਦੇ ਸਹੀ ਤਰ੍ਹਾਂ ਕੰਮ ਨਾ ਕਰਨ ਕਰਕੇ ਵੀ ਹੋ ਸਕਦੀ ਹੈ | ਪਿੱਤਾ ਖਾਣ ਵਾਲੇ ਪਦਾਰਥਾਂ ਤੋਂ ਪ੍ਰਾਪਤ ਰਸ ਚੀਨੀ ਦੀ ਮਾਤਰਾ ਨੂੰ  ਇਕ ਲੜੀ ਵਿਚ ਰੱਖਦਾ ਹੈ, ਪਰ ਜਿਵੇਂ-ਜਿਵੇਂ ਰਸਧਾਤੂ ਦੀ ਮਾਤਰਾ ਵਧਦੀ ਜਾਂਦੀ ਹੈ, ਦਿਲ ਦੀ ਧੜਕਣ ਵੀ ਵਧਦੀ ਹੈ ਜਿਸ ਵਿਚ ਦਿਲ ਨੂੰ  ਕਸ਼ਟ ਹੁੰਦਾ ਹੈ | ਪਿੱਤਾ ਓਨੀ ਹੀ ਚੀਨੀ ਖੂਨ ਸੰਚਾਰ ਰਾਹੀਂ ਦਿਲ ਤੱਕ ਪਹੁੰਚਾ ਪਾਉਂਦਾ ਹੈ, ਜਿਸ ਨਾਲ ਦਿਲ ਦੀ ਅਵਸਥਾ ਠੀਕ ਰਹੇ |
ਇਸ ਤੋਂ ਇਲਾਵਾ ਜੋ ਚੀਨੀ ਬਚ ਜਾਂਦੀ ਹੈ, ਉਸ ਨੂੰ  ਗਲਾਈਕੋਜ਼ਨ ਬਣਾ ਕੇ ਪਿੱਤਾ ਆਪਣੇ ਅੰਦਰ ਰੱਖ ਲੈਂਦਾ ਹੈ ਅਤੇ ਇਸ ਦੀ ਵਰਤੋਂ ਜ਼ਰੂਰਤ ਹੋਣ 'ਤੇ ਕੀਤੀ ਜਾ ਸਕਦੀ ਹੈ | ਜਦੋਂ ਧਾਤੂ ਰਸ ਦੀ ਚੀਨੀ ਘੱਟ ਹੋ ਜਾਂਦੀ ਹੈ ਤਾਂ ਇਹ ਗਲਾਈਕੋਜ਼ਨ ਨੂੰ  ਚੀਨੀ ਵਿਚ ਬਦਲ ਕੇ ਦੁਬਾਰਾ ਦਿਲ ਨੂੰ  ਪੇਸ਼ ਕਰਦਾ ਹੈ, ਜਿਸ ਨਾਲ ਦਿਲ ਦੀ ਰਫ਼ਤਾਰ ਸੰਤੁਲਿਤ ਹੋ ਜਾਂਦੀ ਹੈ | ਇਸ ਵਿਚ ਗੜਬੜ ਹੋਣ 'ਤੇ ਸ਼ੂਗਰ ਹੋਣ ਦੀ ਪੂਰੀ ਸੰਭਾਵਨਾ ਰਹਿੰਦੀ ਹੈ |
ਸ਼ੂਗਰ ਦਾ ਇਕ ਹੋਰ ਕਾਰਨ ਜ਼ਿਆਦਾ ਦਵਾਈਆਂ ਦੀ ਵਰਤੋਂ ਕਰਨਾ ਵੀ ਹੈ | ਦਵਾਈਆਂ ਵਾਰ-ਵਾਰ ਵਰਤਣ ਨਾਲ ਹਾਜ਼ਮਾ ਕਿਰਿਆ ਮੰਦੀ ਪੈ ਜਾਂਦੀ ਹੈ, ਜਿਸ ਦੇ ਨਤੀਜੇ ਵਜੋਂ ਚੀਨੀ ਨੂੰ  ਕਿਰਿਆਸ਼ੀਲ ਬਣਾਉਣ ਵਾਲੀ ਰਸਾਇਣਕ ਕਿਰਿਆ ਮੰਦੀ ਪੈ ਜਾਂਦੀ ਹੈ ਅਤੇ ਰੋਗੀ ਵਿਚ ਸ਼ੂਗਰ ਦੇ ਲੱਛਣ ਪੈਦਾ ਹੋਣ ਲਗਦੇ ਹਨ | ਕਦੀ-ਕਦੀ ਸ਼ੂਗਰ ਦਾ ਕਾਰਨ ਪੀੜ੍ਹੀ-ਦਰ-ਪੀੜ੍ਹੀ ਵੀ ਫੈਲਦਾ ਹੈ ਭਾਵ ਇਹ ਰੋਗ ਮਾਤਾ-ਪਿਤਾ ਤੋਂ ਪੁੱਤਰ-ਧੀ ਨੂੰ  ਵਿਰਾਸਤ ਵਿਚ ਹਾਸਿਲ ਹੁੰਦਾ ਹੈ |
ਜ਼ਿਆਦਾਤਰ ਇਸ ਤਰ੍ਹਾਂ ਪਾਇਆ ਜਾਂਦਾ ਹੈ ਕਿ ਸ਼ੂਗਰ ਮੋਟੇ ਅਤੇ ûਲûਲੇ ਵਿਅਕਤੀਆਂ ਨੂੰ  ਜ਼ਿਆਦਾ ਹੁੰਦੀ ਹੈ, ਜਿਸ ਦਾ ਕਾਰਨ ਉਨ੍ਹਾਂ ਦਾ ਮੋਟਾਪਾ ਹੈ | ਕਦੀ-ਕਦੀ ਅਗਨਾਸ਼ਿਆ ਦੇ ਨੁਕਸ ਪੈ ਜਾਣ ਕਾਰਨ ਜਾਂ ਲਿਵਰ ਦੀ ਖ਼ਰਾਬੀ ਕਾਰਨ ਵੀ ਸ਼ੂਗਰ ਹੋ ਸਕਦੀ ਹੈ |
ਇਸ ਨੂੰ  'ਰਾਜਰੋਗ' ਵੀ ਕਿਹਾ ਜਾਂਦਾ ਹੈ | ਇਸ ਦਾ ਕਾਰਨ ਇਹ ਹੈ ਕਿ ਜੋ ਲੋਕ ਮਿਹਨਤ ਨਹੀਂ ਕਰਦੇ, ਕਸਰਤ ਨਹੀਂ ਕਰਦੇ ਅਤੇ ਭਾਰਾ ਭੋਜਨ ਕਰਦੇ ਹਨ, ਉਹ ਹੀ ਖ਼ਾਸ ਤੌਰ 'ਤੇ ਇਸ ਰੋਗ ਦੇ ਮਰੀਜ਼ ਬਣਦੇ ਹਨ, ਪਰ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਪਤਲੇ ਲੋਕਾਂ ਨੂੰ  ਇਹ ਬਿਮਾਰੀ ਨਹੀਂ ਹੋ ਸਕਦੀ |
ਇਸ ਬਿਮਾਰੀ ਨੂੰ  ਦਵਾਈਆਂ ਨਾਲ ਛੇਤੀ ਦਬਾਇਆ ਜਾ ਸਕਦਾ ਹੈ, ਪਰ ਖ਼ਤਮ ਨਹੀਂ ਕੀਤਾ ਜਾ ਸਕਦਾ | ਅਖੀਰ ਇਸ ਦੇ ਮਰੀਜ਼ਾਂ ਨੂੰ  ਆਪਣੇ ਖਾਣ-ਪੀਣ ਅਤੇ ਸੰਜਮ 'ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ |
ਇਸ ਦੇ ਰੋਗੀਆਂ ਨੂੰ  ਸਵੇਰੇ ਦੁੱਧ ਜਾਂ ਦੁੱਧ ਦੇ ਨਾਲ ਦਲੀਆ (ਕਣਕ ਦਾ) ਲੈਣਾ ਚਾਹੀਦਾ ਹੈ ਪਰ ਦੁੱਧ ਨਾ ਤਾਂ ਗਰਮ ਹੋਵੇ ਅਤੇ ਨਾ ਹੀ ਫਰਿੱਜ ਦਾ ਠੰਢਾ ਕੀਤਾ ਹੋਇਆ ਹੈ | ਦੁੱਧ ਵਿਚ ਚੀਨੀ ਤਾਂ ਪੈਣੀ ਹੀ ਨਹੀਂ ਚਾਹੀਦੀ | ਇਸ ਤੋਂ ਪੀੜਤ ਵਿਅਕਤੀ ਨੂੰ  ਕਣਕ, ਛੋਲੇ, ਜਵਾਰ ਅਤੇ ਜੌਂ ਸਭ ਨੂੰ  ਮਿਲਾ ਕੇ ਛਾਣਬੂਰਾ ਸਮੇਤ ਆਟੇ ਦੀ ਰੋਟੀ ਖਾਣੀ ਚਾਹੀਦੀ ਹੈ | ਹਰੀਆਂ ਸਬਜ਼ੀਆਂ ਜਿਵੇਂ ਲੌਕੀ, ਪਾਲਕ, ਬਾਥੂ, ਚੌਲਾਈ,  ਪਰਵਲ, ਤੋਰੀ, ਕਰੇਲਾ ਆਦਿ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ, ਪਰ ਜ਼ਰੂਰਤ ਤੋਂ ਜ਼ਿਆਦਾ ਵੀ ਨਹੀਂ | ਜਿਥੋਂ ਤੱਕ ਹੋ ਸਕੇ, ਇਨ੍ਹਾਂ ਸਬਜ਼ੀਆਂ ਨੂੰ  ਉਬਾਲ ਕੇ ਖਾਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਕਰਨਾ ਜ਼ਿਆਦਾ ਫ਼ਾਇਦੇਮੰਦ ਸਾਬਿਤ ਹੁੰਦਾ ਹੈ | ਇਹ ਸਬਜ਼ੀਆਂ ਜ਼ਿਆਦਾ ਤਲੀਆਂ ਹੋਈਆਂ ਜਾਂ ਭੁੰਨੀਆਂ ਹੋਈਆਂ ਨਹੀਂ ਹੋਣੀਆਂ ਚਾਹੀਦੀਆਂ | 
ਗਾਜਰ, ਮੂਲੀ, ਟਮਾਟਰ, ਤਰ, ਖੀਰਾ, ਨਿੰਬੂ ਆਦਿ ਦਾ ਸਲਾਦ ਵੀ ਜ਼ਰੂਰਤ ਅਨੁਸਾਰ ਲਗਾਤਾਰ ਖਾਣਾ ਚਾਹੀਦਾ ਹੈ | ਦਾਲਾਂ ਵਿਚ ਮੂੰਗੀ, ਛੋਲੇ, ਅਰਹਰ ਅਤੇ ਧੋਤੇ ਮਾਂਹ ਦੀਆਂ ਦਾਲਾਂ ਦੀ ਹੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ | ਦਹੀਂ, ਲੱਸੀ, ਘਿਓ ਤੇ ਮੱਖਣ ਦੀ ਵਰਤੋਂ ਵੀ  ਕਰਨੀ ਚਾਹੀਦੀ, ਪਰ ਘਿਓ, ਰੋਟੀ ਵਿਚ ਚੋਪੜ ਕੇ ਨਹੀਂ ਖਾਣਾ ਚਾਹੀਦਾ ਹੈ |
ਫਲਾਂ ਵਿਚ ਸੰਤਰਾ, ਚਕੋਤਰਾ, ਅਨਾਨਾਸ, ਮਕੋਏ, ਜਾਮਣ, ਖਰਬੂਜ਼ਾ, ਪਪੀਤਾ, ਆਲੂ, ਹਦਵਾਣਾ, ਖੱਟੇ ਸੇਬ ਅਤੇ ਨਾਸ਼ਪਾਤੀ ਜਾਂ ਇਨ੍ਹਾਂ ਦਾ ਜੂਸ ਸਮੇਂ ਅਨੁਸਾਰ ਪੀਣਾ ਚਾਹੀਦਾ ਹੈ |
ਸ਼ੂਗਰ ਰੋਗੀ ਨੂੰ  ਮੈਦੇ ਦੇ ਪਕਵਾਨ, ਛਾਣਬੂਰਾ ਕੱਢਿਆ ਆਟਾ, ਚੌਲ, ਕੇਕ, ਪੇਸਟਰੀ, ਮਸਾਲੇ, ਚਟਨੀ, ਅਚਾਰ, ਕੌਫ਼ੀ, ਚਾਹ, ਕੋਕੋ, ਮਾਸ, ਮੱਛੀ, ਖਜੂਰ, ਕੇਲਾ, ਮੁਨੱਕਾ, ਕਿਸ਼ਮਿਸ਼, ਆਲੂ, ਅੰਜੀਰ, ਗੁੜ, ਚੀਨੀ, ਸ਼ਲਗਮ, ਚੁਕੰਦਰ, ਮਿੱਠੇ ਸੇਬ, ਨਾਸ਼ਪਾਤੀ, ਅੰਗੂਰ, ਅੰਬ, ਅਮਰੂਦ ਆਦਿ ਕਿਸੇ ਵੀ ਹਾਲਤ ਵਿਚ ਨਹੀਂ ਲੈਣੇ ਚਾਹੀਦੇ | ਬਿਮਾਰੀ ਠੀਕ ਹੋਣ 'ਤੇ ਲੈ ਸਕਦੇ ਹਨ | ਇਹ ਇਕ ਭਿਆਨਕ ਬਿਮਾਰੀ ਹੈ, ਪਰ ਲਾਇਲਾਜ ਨਹੀਂ ਹੈ | ਉਪਰੋਕਤ ਸਾਵਧਾਨੀਆਂ ਨੂੰ  ਧਿਆਨ ਵਿਚ ਰੱਖ ਕੇ ਸਫਲ਼ ਇਲਾਜ ਨਾਲ ਇਸ ਨੂੰ  ਸੌਖਿਆਂ ਹੀ ਕਾਬੂ ਕੀਤਾ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਕਿਉਂ ਗੁੜਗੁੜਾਉਂਦਾ ਹੈ ਢਿੱਡ? ਅਗਲੀ ਖ਼ਬਰ ਜੰਮੂ-ਕਸ਼ਮੀਰ ਦੀਆਂ ਸਰਕਾਰੀ ਭਾਸ਼ਾਵਾਂ ਦੀ ਸੂਚੀ
Ad Position 24