13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਪੇਟ ਦੀਆਂ ਬਿਮਾਰੀਆਂ ਸੰਗ੍ਰਹਿਣੀ : ਅਲਸਰੇਟਿਡ ਕੋਲਾਇਟਸ

ਪੇਟ ਦੀਆਂ ਬਿਮਾਰੀਆਂ ਸੰਗ੍ਰਹਿਣੀ : ਅਲਸਰੇਟਿਡ ਕੋਲਾਇਟਸ

Ad Position 21
No active advertisement
ਅਜੀਤ ਡੈਸਕ 14-08-2026

ਜੋ ਭੋਜਨ ਅਸੀਂ ਖਾਂਦੇ ਹਾਂ, ਉਹ ਮੰੂਹ ਰਾਹੀਂ ਭੋਜਨ ਨਲੀ (ਫੂਡ ਪਾਈਪ) ਰਾਹੀਂ ਸਾਡੇ ਪੇਟ ਵਿਚ ਜਾਂਦਾ ਹੈ | ਮਿਹਦੇ ਤੋਂ ਛੋਟੀ ਅੰਤੜੀ ਵਿਚ ਕਈ ਤਰ੍ਹਾਂ ਦੇ ਰਸ ਨਿਕਲਦੇ ਹਨ ਜੋ ਭੋਜਨ ਹਜ਼ਮ ਕਰਨ ਵਿਚ ਸਾਡੀ ਮਦਦ ਕਰਦੇ ਹਨ | ਛੋਟੀ ਅੰਤੜੀ ਤੋਂ ਬਾਅਦ ਭੋਜਨ ਵੱਡੀ ਅੰਤੜੀ ਵਿਚ ਚਲਾ ਜਾਂਦਾ ਹੈ, ਵੱਡੀ ਅੰਤੜੀ ਅੰਦਰੋਂ ਤਿੰਨ ਹਿੱਸਿਆਂ ਵਿਚ ਵੰਡੀ ਹੁੰਦੀ ਹੈ | ਉਸ ਦਾ ਕੰਮ ਪੱਕੇ ਹੋਏ ਭੋਜਨ ਵਿਚ ਪਾਣੀ ਦੀ ਮਾਤਰਾ ਤੇ ਤਰਲ ਪਦਾਰਥ ਕੱਢਣ, ਮਲ ਤਿਆਗ ਕਰਨਾ ਅਤੇ ਮਲ ਨੂੰ  ਇਕੱਠਾ ਕਰ ਕੇ ਰੱਖਣਾ ਹੁੰਦਾ ਹੈ ਤੇ ਫਿਰ ਮਲ ਪਖਾਨੇ ਰਸਤੇ ਵਿਚ ਬਾਹਰ ਨਿਕਲ ਜਾਂਦਾ ਹੈ | ਵੱਡੀ ਅੰਤੜੀ ਦੀ ਸੋਜ ਨੂੰ  'ਅਲਸਰੇਟਿਵ ਕੋਲਾਇਟਿਸ' ਕਹਿੰਦੇ ਹਨ | ਕਈ ਵਾਰੀ ਛੋਟੀ ਅੰਤੜੀ ਦੇ ਨਾਲ-ਨਾਲ ਵੱਡੀ ਅੰਤੜੀ ਨੂੰ  ਸੋਜ ਹੋ ਜਾਂਦੀ ਹੈ ਤਾਂ ਉਸ ਨੂੰ  ਕਰੋਹਨ (3rohn’s 4isease) ਕਹਿੰਦੇ ਹਨ |
ਕਾਰਨ : ਕਈ ਤਰ੍ਹਾਂ ਦੇ ਕੀਟਾਣੂ ਤੇ ਜੀਵਾਣੂ ਸਾਡੀ ਖੁਰਾਕ ਵਾਲੀ ਵੱਡੀ ਅੰਤੜੀ ਵਿਚ ਜਾ ਕੇ ਇਕੱਠੇ ਹੋ ਜਾਂਦੇ ਹਨ | ਵੱਡੀ ਅੰਤੜੀ ਵਿਚ ਪਨਪਣ ਲਈ ਕਈ ਤਰ੍ਹਾਂ ਦੇ ਤਰਲ ਪਦਾਰਥ ਤੇ ਤੇਜ਼ਾਬੀ ਮਾਦੇ ਮਿਲ ਜਾਂਦੇ ਹਨ | ਜਦੋਂ ਉਨ੍ਹਾਂ ਦੀ ਪ੍ਰਾਪਤ ਨਮੀ ਤੇ ਪੀ.ਐਚ. ਮਿਲ ਜਾਂਦੀ ਹੈ ਤਾਂ ਵੱਡੀ ਅੰਤੜੀ ਦੀ ਝਿੱਲੀ ਵਿਚ ਜ਼ਖ਼ਮ ਕਰ ਦਿੰਦੇ ਹਨ ਤੇ ਮਰੀਜ਼ ਨੂੰ  'ਅਲਸਰੇਟਿਵ ਕੋਲਾਇਟਿਸ' ਹੋ ਜਾਂਦਾ ਹੈ |
ਸੰਗ੍ਰਹਿਣੀ ਦਾ ਭਾਵ ਹੈ ਕਿ ਬਿਮਾਰੀ ਬੜੀ ਦੇਰ ਤੱਕ ਮਰੀਜ਼ ਦੇ ਸੰਗ ਰਹਿੰਦੀ ਹੈ | ਜੇਕਰ ਮਰੀਜ਼ ਸ਼ੁਰੂ ਵਿਚ ਹੀ ਇਸ ਦਾ ਇਲਾਜ ਪੇਟ ਦੇ ਮਾਹਿਰ ਡਾਕਟਰ ਨੂੰ  ਦਿਖਾ ਕੇ ਕਰਵਾ ਲਵੇ ਤਾਂ ਇਸ ਦਾ ਇਲਾਜ ਸੌਖਾ ਤੇ ਸਰਲ ਹੈ |
ਨੋਟ : ਇਸ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ | ਜੇਕਰ ਮਰੀਜ਼ ਨੂੰ  ਖੱਬੇ ਪਾਸੇ ਵੱਖੀ ਵਿਚ ਕੋਈ 'ਛੱਲੀ' ਜਿਹੀ ਨਜ਼ਰ ਆਵੇ ਤਾਂ ਜਾਂ ਖੱਬਾ ਪਾਸਾ ਭਾਰਾ-ਭਾਰਾ ਮਹਿਸੂਸ ਹੋਵੇ, ਪਖਾਨੇ ਵਿਚ ਹਰ ਵਾਰੀ ਖੂਨ, ਪੀਕ ਆਵੇ ਜਾਂ ਪਖਾਨਾ 'ਚੋਲਾਂ ਦੀ ਪਤਲੀ ਪਰਤ' ਵਰਗਾ ਹੋਵੇ ਤਾਂ ਇਹ ਬਿਮਾਰੀ ਸੰਗ੍ਰਹਿਣੀ ਹੋ ਸਕਦੀ ਹੈ | 
ਇਲਾਜ : ਸੰਗ੍ਰਹਿਣੀ ਦੀ ਤਕਲੀਫ਼ ਦੇ ਇਲਾਜ ਲਈ ਅੱਜਕਲ੍ਹ ਬੜੀ ਨਵੀਂ ਕਿਸਮ ਦੇ 'ਫੋਮ ਰੈਕਟਸ ਅਨੀਮਾ' ਆ ਗਏ ਹਨ, ਜਿਨ੍ਹਾਂ ਰਾਹੀਂ ਜ਼ਖ਼ਮ ਵਾਲੇ ਹਿੱਸੇ 'ਤੇ ਸਿੱਧੀ ਦਵਾਈ ਲੱਗਦੀ ਹੈ ਤੇ ਮਰੀਜ਼ ਨੂੰ  ਬਹੁਤ ਛੇਤੀ ਆਰਾਮ ਆ ਜਾਂਦਾ ਹੈ | ਆਮ ਤੌਰ 'ਤੇ ਸੰਗ੍ਰਹਿਣੀ ਦੇ ਮਰੀਜ਼ ਨੂੰ  ਇਸ ਦੇ ਇਲਾਜ ਵਿਚ ਇਕੋ ਸ਼ਿਕਾਇਤ ਹੁੰਦੀ ਹੈ ਕਿ ਕਈ ਵਾਰੀ ਗੋਲੀਆਂ ਪੇਟ ਵਿਚ ਅਸਰ ਕੀਤੇ ਬਿਨਾਂ ਹੀ ਸਾਬਤ ਪਖਾਨੇ ਰਸਤੇ ਬਾਹਰ ਆ ਜਾਂਦੀਆਂ ਹਨ | ਇਸ ਦੇ ਹੱਲ ਲਈ ਬੜੀ ਨਵੀਂ ਤਰ੍ਹਾਂ ਦੇ ਗ੍ਰੇਨੀਇਊਲਜ਼ ਤੇ ਨਵੀਨਤਮ ਤਰੀਕੇ ਨਾਲ ਬਣੀ ਹੋਈ ਦਵਾਈ ਆ ਗਈ ਹੈ ਜੋ ਕਿ ਸਿਰਫ ਅਲਸਰੇਟਿਵ ਕੋਲਾਇਟਿਸ ਤੇ ਬਿਮਾਰੀ ਵਾਲੇ ਹਿੱਸੇ 'ਤੇ ਜਾ ਕੇ ਹੀ ਅਸਰ ਕਰਦੀ ਹੈ | ਅਲਸਰੇਟਿਵ ਕੋਲਾਇਟਿਸ ਦੇ ਮਰੀਜ਼ ਨੂੰ  ਬਿਮਾਰੀ ਠੀਕ ਹੋਣ ਤੋਂ ਬਾਅਦ ਵੀ ਮਾਹਿਰ ਡਾਕਟਰ ਨੂੰ  ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ |
ਅੰਤੜੀ ਸੋਜ : ਅੰਤੜੀਆਂ ਦੀ ਸੋਜ ਦਾ ਮੁੱਖ ਕਾਰਨ ਹੁੰਦਾ ਹੈ ਕੀਟਾਣੂ, ਜੋ ਸਾਡੀਆਂ ਅੰਤੜੀਆਂ ਦੀਆਂ ਝਿੱਲੀਆਂ ਵਿਚਾਲੇ ਇਕੱਠੇ ਹੋ ਜਾਂਦੇ ਹਨ | ਅੰਤੜੀਆਂ ਦੀ ਹਜ਼ਮ ਕਰਨ ਦੀ ਤਾਕਤ ਘੱਟ ਹੋ ਜਾਂਦੀ ਹੈ ਅਤੇ ਵਾਰ-ਵਾਰ ਲੈਟਰੀਨ ਜਾਣ ਦੀ ਲੋੜ ਮਹਿਸੂਸ ਹੁੰਦੀ ਹੈ | ਪੇਟ ਦੁੱਖਦਾ ਹੈ ਤੇ ਪਖਾਨੇ ਵਿਚ ਲੇਸ, ਝੱਗ ਆਉਂਦੀ ਹੈ | ਇਹ ਤਕਲੀਫ਼ ਸੰਗ੍ਰਹਿਣੀ ਤੋਂ ਬਿਲਕੁਲ ਅਲੱਗ ਹੁੰਦੀ ਹੈ | ਇਸ ਦੇ ਇਲਾਜ ਲਈ ਪੇਟ ਦੇ ਡਾਕਟਰ ਦੀ ਸਲਾਹ ਲਓ |
ਅੰਤੜੀ ਦਾ ਰੋਗ ਸਾਡੇ ਪੇਟ ਵਿਚ ਕੀਟਾਣੂ ਗੰਦੇ ਪਾਣੀ ਦੁਆਰਾ ਅੰਦਰ ਚਲੇ ਜਾਂਦੇ ਹਨ | ਇਹ ਕੀਟਾਣੂ ਪੇਟ ਅੰਦਰ ਜਾ ਕੇ ਅੰਤੜੀ ਦੇ ਆਸ-ਪਾਸ ਲੱਗੀ ਝਿੱਲੀ ਅਤੇ ਅੰਤੜੀਆਂ ਵਿਚ ਜਾ ਕੇ ਪਨਪਦੇ ਹਨ, ਜਿਸ ਕਰਕੇ ਅੰਤੜੀਆਂ ਵਿਚ ਸੋਜ਼ ਹੋ ਜਾਂਦੀ ਹੈ | ਵਿਅਕਤੀ ਅੰਤੜੀ ਦਾ ਰੋਗੀ ਹੋ ਜਾਂਦਾ ਹੈ | ਮਰੀਜ਼ ਨੂੰ  ਕਈ ਵਾਰ ਪਖਾਨਾ, ਪਖਾਨੇ ਨਾਲ ਲੇਸ ਤੇ ਖੂਨ ਆਉਂਦਾ ਹੈ, ਜੀਭ 'ਤੇ ਚਿੱਟੀ ਪਰਤ ਤੇ ਪੇਟ ਦਰਦ ਹੁੰਦਾ ਹੈ | ਅੰਤੜੀ ਦੇ ਮਰੀਜ਼ ਨੂੰ  ਕਈ ਵਾਰੀ ਬਹੁਤ ਪਖਾਨਾ ਆਉਂਦਾ ਹੈ | ਵਾਰ-ਵਾਰ ਪਖਾਨੇ ਨਾਲ ਲੇਸ ਤੇ ਚਰਬੀ ਵੀ ਆਉਂਦੀ ਹੈ | ਪੇਟ ਵਿਚ ਹਲਕਾ ਦਰਦ ਰਹਿੰਦਾ ਹੈ | ਪਰ ਕਈ ਵਾਰੀ ਦਰਦ ਤੇਜ਼ ਵੀ ਹੁੰਦਾ ਹੈ | ਪਖਾਨੇ ਨਾਲ ਹਲਕਾ ਖੂਨ ਵੀ ਨਿਕਲਦਾ ਹੈ | ਜਦ ਅੰਤੜੀਆਂ ਦੀ ਅੰਦਰਲੀ ਝਿੱਲੀ ਸੜ ਜਾਂਦੀ ਹੈ ਤਾਂ ਲੇਸ ਬਣ ਕੇ ਨਿਕਲਦੀ ਹੈ | ਪੇਟ ਵਿਚ ਕੁਝ ਖਾਂਦੇ ਹਾਂ ਤਾਂ ਪੇਟ ਵਿਚ ਹਲਕਾ ਦਰਦ ਉੱਠਦਾ ਹੈ, ਦਿਲ ਘਬਰਾਉਂਦਾ ਹੈ ਤੇ ਉਲਟੀ ਆਉਂਦੀ ਹੈ | ਵਾਰ-ਵਾਰ ਪਖਾਨਾ ਤੇ ਉਲਟੀ ਆਉਣ ਨਾਲ ਸਰੀਰ ਵਿਚ ਪਾਣੀ ਦੀ ਘਾਟ ਹੋ ਜਾਂਦੀ ਹੈ |
-0-

Ad Position 22
No active advertisement
ਪਿਛਲੀ ਖ਼ਬਰ ਅਕਾਲੀ ਆਗੂ ਬਧੇਸ਼ਾ ਅਕਾਲੀ ਦਲ ਦੇ ਪੀ.ਏ.ਸੀ. ਮੈਂਬਰ ਨਿਯੁਕਤ ਅਗਲੀ ਖ਼ਬਰ ਲੱਕ ਦਰਦ ਅਤੇ ਗਰਦਨ ਦਰਦ ਨੂੰ ਆਮ ਸਮਝ ਕੇ ਨਾ ਟਾਲੋ,
Ad Position 24