18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸਰੀਰ-ਸ਼ੁੱਧੀ ਲਈ ਨੇਤੀ ਕਿਰਿਆਵਾਂ

Ad Position 21
No active advertisement
ਅਜੀਤ ਡੈਸਕ 20-02-2026

ਸਰੀਰ ਦੀ ਅੰਦਰੂਨੀ ਸ਼ੁੱਧੀ ਕਰਨ ਲਈ ਯੋਗੀਆਂ ਨੇ ਅਨੋਖੀਆਂ ਕਿਰਿਆਵਾਂ ਦੀ ਖੋਜ ਕੀਤੀ ਹੈ। ਇਨ੍ਹਾਂ ਕਿਰਿਆਵਾਂ ਨੂੰ ਅਸ਼ਟਕਰਮ ਕਹਿੰਦੇ ਹਨ। ਅਸ਼ਟਮਕਰਮ ਦੇ ਅੰਦਰ ਨੇਤੀ, ਧੌਤੀ, ਨੌਲੀ, ਬਸਤੀ, ਕਪਾਲਭਾਤੀ ਅਤੇ ਤ੍ਰਾਟਕ ਆਉਂਦੇ ਹਨ। ਨਾਸਿਕਾ ਪ੍ਰਦੇਸ਼ ਦੀ ਸ਼ੁੱਧੀਕਰਨ ਦੀ ਵਿਧੀ ਨੇਤੀ ਕਹਾਉਂਦੀ ਹੈ। ਇਸ ਨਾਲ ਕੰਨ, ਨੱਕ, ਅੱਖ ਅਤੇ ਗਲੇ ਦੀਆਂ ਅਨੇਕਾਂ ਬਿਮਾਰੀਆਂ ਠੀਕ ਹੁੰਦੀਆਂ ਹਨ। ਨੇਤੀ ਤਿੰਨ ਤਰ੍ਹਾਂ ਦੀ ਹੁੰਦੀ ਹੈ ਘ੍ਰਿਤ ਨੇਤੀ ਜਾਂ ਤੇਲ ਨੇਤੀ, ਰਬੜ ਨੇਤੀ ਜਾਂ ਸੂਤਰਾ ਨੇਤੀ, ਜਲ ਨੇਤੀ।
ਤੇਲ ਨੇਤੀ ਜਾਂ ਘ੍ਰਿਤ ਨੇਤੀ : ਨੱਕ ਵਿਚ ਗਾਂ ਦਾ ਘਿਓ, ਬਦਾਮ ਰੋਗਨ, ਸਰ੍ਹੋਂ ਅਤੇ ਅਸ਼ਟਬਿੰਦੂ ਤੇਲ ਪਾਉਣ ਨੂੰ ਨੇਤੀ ਕਹਿੰਦੇ ਹਨ। ਇਸ ਨਾਲ ਵਿਗੜੇ ਕਫ਼ ਕਾਰਨ ਪੈਦਾ ਹੋਇਆ ਜ਼ੁਕਾਮ, ਸਿਰ ਦਰਦ, ਯਾਦ ਸ਼ਕਤੀ, ਵਾਲਾਂ ਦਾ ਝੜਣਾ ਆਦਿ ਰੋਗ ਖ਼ਤਮ ਹੋ ਜਾਂਦੇ ਹਨ। ਵੱਖ-ਵੱਖ ਤੇਲਾਂ ਨਾਲ ਵੱਖ-ਵੱਖ ਰੋਗ ਠੀਕ ਹੁੰਦੇ ਹਨ।
ਨਕਸੀਰ (ਨੱਕ ਤੋਂ ਖੂਨ ਆਉਣਾ) ਦੇ ਰੋਗੀਆਂ ਲਈ ਚਾਰ ਤੇਲ ਦੀ ਨੇਤੀ, ਯਾਦ ਸ਼ਕਤੀ ਵਧਾਉਣ ਅਤੇ ਉਨੀਂਦਰੇ ਦੇ ਰੋਗੀ ਲਈ ਅਸ਼ਟਬਿੰਦੂ ਜਾਂ ਬਦਾਮ ਤੇਲ ਦੀ ਨੇਤੀ ਕਰਨੀ ਲਾਭਕਾਰੀ ਹੁੰਦੀ ਹੈ।
ਕਰਨ ਦੀ ਵਿਧੀ : ਲੱਕ ਦੇ ਭਾਰ ਲੰਮੇ ਪੈ ਕੇ ਗਰਦਨ ਨੂੰ ਤਖ਼ਤ ਜਾਂ ਮੰਝੇ ਦੀ ਬਾਹੀ ਦੇ ਹੇਠਾਂ ਵੱਲ ਲਟਕਾ ਕੇ ਨੱਕ ਵਿਚ ਤੇਲ (ਦੋ, ਤਿੰਨ ਬੂੰਦ) ਪਾਉਂਦੇ ਹਨ। ਇਸ ਤਰ੍ਹਾਂ ਇਸ ਨੇਤੀ ਦੀ ਸਾਡੇ ਸੁਭਾਅ ਨੂੰ ਉੱਤਮ ਬਣਾਈ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਰਬੜ ਨੇਤੀ : ਨਾਸਿਕਾ ਰਸਤੇ ਦੀ ਸ਼ੁੱਧੀ ਰਬੜ ਦੀ ਨਲੀ ਨਾਲ ਕੀਤੀ ਜਾਂਦੀ ਹੈ। ਇਹ ਵਿਧੀ ਰਬੜ ਨੇਤੀ ਕਹਾਉਂਦੀ ਹੈ। ਇਸ ਨਾਲ ਜੀਰਣ, ਜ਼ੁਕਾਮ, ਦਮਾ, ਸਾਈਨਸ, ਬਹਿਰਾਪਨ, ਵਾਲ ਸਫ਼ੈਦ ਹੋਣਾ, ਵਾਲ ਝੜਣੇ, ਖੰਘ, ਸਨੋਫੀਲੀਆ, ਬ੍ਰੋਂਕਾਈਟਿਸ, ਮਾਈਗ੍ਰੇਨ, ਅਵਸਾਦ, ਉਤੇਜਨਾ ਆਦਿ ਰੋਗ ਠੀਕ ਹੁੰਦੇ ਹਨ।
ਕਰਨ ਦੀ ਵਿਧੀ: ਰਬੜ ਨਲੀ ਦਾ ਪਤਲਾ ਸਿਰਾ ਨਾਸ ਦੇ ਸੱਜੇ ਸੁਰਾਖ ਵਿਚ ਪਾ ਕੇ ਹੌਲੀ-ਹੌਲੀ ਅੱਗੇ ਵਧਾਉਂਦੇ ਹਾਂ। ਜਦੋਂ ਇਹ ਸਿਰਾ ਗਲੇ ਤੱਕ ਪਹੁੰਚ ਜਾਂਦਾ ਹੈ ਤਾਂ ਸੱਜੇ ਹੱਥ ਦੀ ਤੀਜੀ ਅਤੇ ਮੱਧ ਵਾਲੀ ਉਂਗਲੀਆਂ ਨਾਲ ਹੌਲੀ-ਹੌਲੀ ਫੜ ਕੇ ਉੱਪਰਲਾ ਸਿਰਾ ਖੱਬੇ ਹੱਥ ਨਾਲ ਫੜ ਕੇ ਹੌਲੀ-ਹੌਲੀ ਸ਼ੁਰੂ ਵਿਚ 10 ਤੋਂ 20 ਵਾਰ ਘਰਸ਼ਣ ਕਰਦੇ ਹਾਂ ਅਤੇ ਇਸੇ ਤਰ੍ਹਾਂ ਖੱਬੇ ਸੁਰਾਖ ਰਾਹੀਂ ਕੀਤਾ ਜਾਂਦਾ ਹੈ।
ਇਹ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਸ਼ੁਰੂ ਵਿਚ 3 ਨੰਬਰ ਦੀ ਰਬੜ ਨਲੀ ਨਾਲ ਕੀਤਾ ਜਾਣਾ ਚਾਹੀਦਾ ਹੈ। ਜੇਕਰ ਨੇਤੀ ਕਰਦੇ ਸਮੇਂ ਖੰਘ ਆਵੇ ਤਾਂ ਨਲੀ ਹਿਲਾਉਣਾ ਉਦੋਂ ਬੰਦ ਰੱਖੋ ਜਦੋਂ ਤੱਕ ਖੰਘ ਬੰਦ ਨਾ ਹੋ ਜਾਵੇ। ਨਕਲੀ ਦੰਦ ਅਤੇ ਐਨਕ ਨੂੰ ਉਤਾਰਨਾ ਨਾ ਭੁੱਲੋ। ਔਰਤਾਂ ਵਲੋਂ ਮਾਸਿਕ ਧਰਮ ਵਿਚ ਪੰਜ ਦਿਨ ਤੱਕ ਅਤੇ ਤਿੰਨ ਮਹੀਨੇ ਦੇ ਗਰਬ ਤੋਂ ਬਾਅਦ ਔਰਤਾਂ ਵਲੋਂ ਨੇਤੀ ਨਹੀਂ ਕੀਤੀ ਜਾਣੀ ਚਾਹੀਦੀ। ਕਿਸੇ ਵੀ ਵੱਡੇ ਆਪ੍ਰੇਸ਼ਨ ਤੋਂ ਛੇ ਮਹੀਨੇ ਬਾਅਦ ਤੱਕ ਬਿਨਾਂ ਯੋਗ ਮਾਹਿਰ ਤੋਂ ਪੁੱਛੇ ਰਬੜ ਨੇਤੀ ਨਹੀਂ ਕਰਨੀ ਚਾਹੀਦੀ। ਰਬੜ ਨੇਤੀ ਕਰਦੇ ਸਮੇਂ ਜੇਕਰ ਦੋ-ਚਾਰ ਬੂੰਦ ਖੂਨ ਆ ਜਾਵੇ ਤਾਂ ਬਿਨਾਂ ਘਬਰਾਏ ਤੇਲ ਨੇਤੀ ਕਰ ਲਓ। ਠੀਕ ਹੋ ਜਾਵੇਗਾ।
ਰਬੜ ਨੇਤੀ ਕਰਨ ਵਾਲੇ ਰਾਤ ਨੂੰ ਸੌਂਦੇ ਸਮੇਂ ਤੇਲ ਨੇਤੀ ਜ਼ਰੂਰ ਕਰਨ। ਜੇਕਰ ਭੁੱਲ ਜਾਣ ਤਾਂ ਰਬੜ ਨੇਤੀ ਤੋਂ ਪਹਿਲਾਂ ਤੇਲ ਨੇਤੀ ਜ਼ਰੂਰ ਕਰਨ। ਜ਼ਿਆਦਾ ਦਰਦ ਵਿਚ ਸਵੇਰੇ ਖਾਲੀ ਪੇਟ ਅਤੇ ਸ਼ਾਮ ਨੂੰ ਭੋਜਨ ਤੋਂ ਪਹਿਲਾਂ ਵੀ ਕਰ ਸਕਦੇ ਹੋ। ਯੋਗ ਸਿੱਖਿਅਕ ਦੇ ਮਾਰਗਦਰਸ਼ਨ ਵਿਚ ਹੀ ਇਹ ਨੇਤੀ ਕਰੋ। ਰਬੜ ਨੇਤੀ ਤੋਂ ਬਾਅਦ ਸੂਤਰ ਨੇਤੀ (ਧਾਗੇ ਦੀ ਬਣੀ) ਕਰਨਾ ਚੰਗਾ ਹੈ।
-੦-

Ad Position 22
No active advertisement
ਪਿਛਲੀ ਖ਼ਬਰ ਮੋਟਾਪਾ - ਸ਼ੂਗਰ, ਹਾਰਟ, ਬੀ.ਪੀ. ਤੇ ਕੈਂਸਰ ਰੋਗ ਦਾ ਜਨਮਦਾਤਾ ਹੈ ਅਗਲੀ ਖ਼ਬਰ ਚਮੜੀ ਅਤੇ ਵਾਲਾਂ ਲਈ ਜ਼ਰੂਰੀ ਹੈ ਤੇਲ
Ad Position 24