17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਐਕਿਊਪ੍ਰੈੱਸ਼ਰ ਨਾਲ ਕਰੋ ਮਾਈਗ੍ਰੇਨ ਦਾ ਇਲਾਜ

Ad Position 21
No active advertisement
ਅਜੀਤ ਡੈਸਕ 30-01-2026

ਮਾਈਗ੍ਰੇਨ ਕਈ ਕਾਰਨਾਂ ਕਰਕੇ ਹੁੰਦੀ ਹੈ। ਇਹ ਕਬਜ਼, ਪੇਟ ਗੈਸ, ਜਿਗਰ ਜਾਂ ਪਿੱਤੇ ਵਿਚ ਗੜਬੜੀ, ਪੁਰਾਣਾ ਨਜ਼ਲਾ, ਜ਼ੁਕਾਮ, ਗਰਦਨ ਵਿਚ ਰੀੜ੍ਹ ਦੀ ਹੱਡੀ ਦੇ ਨੁਕਸ ਹੋਣ, ਕੰਨ ਜਾਂ ਦੰਦ ਦਰਦ ਨਾਲ ਹੁੰਦਾ ਹੈ। ਨਾੜੀਆਂ ਵਿਚ ਖਿਚਾਅ, ਤਿੱਲੀ ਦਾ ਵਧਣਾ, ਸਿਰ ਵਿਚ ਟਮਿਊਰ, ਮਾਨਸਿਕ ਅਸ਼ਾਂਤੀ, ਅੱਖਾਂ ਦੇ ਰੋਗ ਅਤੇ ਲਗਾਤਾਰ ਚਿੰਤਾ ਕਾਰਨ ਵੀ ਮਾਈਗ੍ਰੇਨ ਹੁੰਦੀ ਹੈ। ਕਈ ਲੋਕ ਕੁਝ ਵਿਸ਼ੇਸ਼ ਚੀਜ਼ ਦੇ ਖਾਣ-ਪੀਣ ਨਾਲ ਇਸ ਦਾ ਸ਼ਿਕਾਰ ਹੋ ਜਾਂਦੇ ਹਨ। ਔਰਤਾਂ ਇਸ ਦਾ ਜ਼ਿਆਦਾ ਸ਼ਿਕਾਰ ਹੁੰਦੀਆਂ ਹਨ। ਇਹ ਰੋਗ ਹਾਰਮੋਨਜ਼ ਅੰਸਤੁਲਨ, ਜਣਨ ਅੰਗਾਂ ਵਿਚ ਨੁਕਸ, ਹਿਸਟੀਰੀਆ, ਮਿਰਗੀ ਅਤੇ ਪੇਸ਼ਾਬ ਦੇ ਰੋਗ ਕਾਰਨ ਵੀ ਹੁੰਦਾ ਹੈ। ਐਕਿਊਪ੍ਰੈੱਸ਼ਰ ਇਕ ਚਮਤਕਾਰੀ ਇਲਾਜ ਪੱਧਤੀ ਹੈ, ਜਿਸ ਵਿਚ ਹੱਥਾਂ ਅਤੇ ਪੈਰਾਂ ਦੇ ਕੁਝ ਵਿਸ਼ੇਸ਼ ਕੇਂਦਰਾਂ 'ਤੇ ਹੱਥ ਦੇ ਅੰਗੂਠਿਆਂ ਨਾਲ ਦਬਾਅ ਪਾ ਕੇ ਜਾਂ ਮਾਲਿਸ਼ ਕਰਕੇ ਕਈ ਰੋਗਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਇਨ੍ਹਾਂ ਕੇਂਦਰਾਂ ਦਾ ਸਰੀਰ ਦੇ ਵੱਖ-ਵੱਖ ਅੰਦਰੂਨੀ ਅੰਗਾਂ ਨਾਲ ਸਿੱਧਾ ਸੰਪਰਕ ਹੁੰਦਾ ਹੈ। ਇਹ ਇਲਾਜ ਪੱਧਤੀ ਇਕ ਸੌਖੀ ਇਲਾਜ ਪੱਧਤੀ ਹੈ, ਜਿਸ ਨਾਲ ਬੱਚੇ, ਬੁੱਢੇ, ਜਵਾਨ ਸਭ ਖ਼ੁਦ ਆਪਣਾ ਇਲਾਜ ਕਰ ਸਕਦੇ ਹਨ। ਇਸ ਪੱਧਤੀ ਨਾਲ ਇਲਾਜ ਕਰਨ ਨਾਲ ਰੋਗੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਦਾ। ਇਸ ਪੱਧਤੀ ਨਾਲ ਮਾਈਗ੍ਰੇਨ ਦਾ ਇਲਾਜ ਕਰਦੇ ਸਮੇਂ ਸਭ ਤੋਂ ਪਹਿਲਾਂ ਹੱਥਾਂ ਅਤੇ ਪੈਰਾਂ ਦੇ ਅੰਗੂਠਿਆਂ ਦੇ ਨਾਲ ਇਕ-ਦੋ ਮਿੰਟ ਦਾ ਅਤੇ ਉਸ ਤੋਂ ਬਾਅਦ ਦੋਵਾਂ ਹੱਥਾਂ ਦੇ ਉੱਪਰ ਤ੍ਰਿਕੋਣ ਥਾਂ 'ਤੇ 2-3 ਮਿੰਟ ਤੱਕ ਮਾਲਿਸ਼ ਵਰਗਾ ਦਬਾਅ ਦਿੱਤਾ ਜਾਂਦਾ ਹੈ। ਅਟੈਕ ਦੀ ਹਾਲਤ ਵਿਚ ਇਨ੍ਹਾਂ ਕੇਂਦਰਾਂ 'ਤੇ ਦਬਾਅ ਦੇਣ ਨਾਲ ਦਰਦ ਘੱਟ ਹੋ ਜਾਂਦਾ ਹੈ ਜਾਂ ਬਿਲਕੁਲ ਦੂਰ ਹੋ ਜਾਂਦਾ ਹੈ। ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਦੇ ਚਾਰੇ ਪਾਸੇ ਦੇ ਕੇਂਦਰਾਂ ਦਾ ਦਿਮਾਗ਼ ਨਾਲ ਸਿੱਧਾ ਸੰਬੰਧ ਹੁੰਦਾ ਹੈ ਅਤੇ ਉਨ੍ਹਾਂ 'ਤੇ ਦਬਾਅ ਪਾਉਣ ਨਾਲ ਦਿਮਾਗ਼ ਦਾ ਤਣਾਅ ਦੂਰ ਹੁੰਦਾ ਹੈ। ਹੱਥਾਂ ਅਤੇ ਪੈਰਾਂ ਦੇ ਉੱਪਰ ਮਾਲਿਸ਼ ਕਰਨ ਸਮੇਂ ਬਰਾਬਰ ਦਬਾਅ ਪਾਉਣਾ ਚਾਹੀਦਾ ਹੈ। ਐਕਿਊਪ੍ਰੈੱਸ਼ਰ ਨਾਲ ਇਲਾਜ ਦਿਨ ਵਿਚ ਦੋ ਵਾਰ ਸਵੇਰੇ-ਸ਼ਾਮ ਕਰਨਾ ਚਾਹੀਦਾ ਹੈ। ਜੇਕਰ ਸਵੇਰੇ-ਸ਼ਾਮ ਇਲਾਜ ਕਰਨਾ ਸੰਭਵ ਨਾ ਹੋਵੇ ਤਾਂ ਦਿਨ ਵਿਚ ਕਦੀ ਵੀ ਕੀਤਾ ਜਾ ਸਕਦਾ ਹੈ। ਸਭ ਕੇਂਦਰਾਂ 'ਤੇ ਦਬਾਅ ਦੇਣ 'ਚ ਕਰੀਬ 15-20 ਮਿੰਟ ਲਗ ਸਕਦੇ ਹਨ। ਆਮ ਤੌਰ 'ਤੇ ਐਕਿਊਪ੍ਰੈੱਸ਼ਰ ਨਾਲ ਰੋਗੀ 10-15 ਦਿਨ ਵਿਚ ਬਿਲਕੁਲ ਠੀਕ ਹੋ ਜਾਂਦਾ ਹੈ। ਰੋਗ ਪੁਰਾਣਾ ਹੋਣ 'ਤੇ ਇਸ 'ਤੇ ਜ਼ਿਆਦਾ ਸਮਾਂ ਵੀ ਲਗ ਸਕਦਾ ਹੈ। ਇਹ ਇਕ ਨਿਰਦੋਸ਼ ਤੇ ਚਮਤਕਾਰੀ ਇਲਾਜ ਪ੍ਰਣਾਲੀ ਹੈ, ਜਿਸ ਨਾਲ ਰੋਗੀ ਨੂੰ ਜ਼ਰੂਰ ਲਾਭ ਮਿਲਦਾ ਹੈ।

Ad Position 22
No active advertisement
ਪਿਛਲੀ ਖ਼ਬਰ ਯਾਤਰਾ ਸਮੇਂ ਰੱਖੋ ਸਿਹਤ ਦਾ ਧਿਆਨ ਅਗਲੀ ਖ਼ਬਰ ਦਿਮਾਗ਼ ਦੀਆਂ ਮੌਲਿਕ ਜ਼ਰੂਰਤਾਂ
Ad Position 24