17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਦਿਮਾਗ਼ ਦੀਆਂ ਮੌਲਿਕ ਜ਼ਰੂਰਤਾਂ

Ad Position 21
No active advertisement
ਅਜੀਤ ਡੈਸਕ 30-01-2026

ਸਰੀਰ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਦਿਮਾਗ਼ ਦੀਆਂ ਵੀ ਕੁਝ ਜ਼ਰੂਰਤਾਂ ਹੁੰਦੀਆਂ ਹਨ, ਜਿਨ੍ਹਾਂ ਦੇ ਪੂਰਾ ਨਾ ਹੋਣ 'ਤੇ ਇਸ ਦੀ ਸਿਹਤ 'ਤੇ ਅਸਰ ਪੈਂਦਾ ਹੈ। ਦਿਮਾਗ਼ ਨੂੰ ਚੁਸਤ ਤੇ ਦਰੁਸਤ ਬਣਾਉਣ ਲਈ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਪੋਸ਼ਕ ਤੱਤਾਂ ਦੇ ਨਾਲ-ਨਾਲ ਸਾਡੇ ਦਿਮਾਗ਼ ਲਈ ਭਰਪੂਰ ਪਾਣੀ ਅਤੇ ਆਕਸੀਜਨ ਵੀ ਜ਼ਰੂਰੀ ਹੁੰਦੀ ਹੈ। ਅਸਲ ਵਿਚ ਖੂਨ ਸੰਚਾਰ ਜ਼ਰੀਏ ਆਕਸੀਜਨ ਦਿਮਾਗ਼ ਤੱਕ ਪਹੁੰਚਦੀ ਹੈ ਅਤੇ ਇਸ ਦੀ ਭਰਪੂਰ ਮਾਤਰਾ ਹੀ ਦਿਮਾਗ਼ ਨੂੰ ਚੁਸਤ ਬਣਾਈ ਰੱਖਦੀ ਹੈ। ਇਸੇ ਤਰ੍ਹਾਂ ਦਿਮਾਗ਼ ਤੱਕ ਤੱਤਾਂ ਦੇ ਪਹੁੰਚਣ ਦੇ ਕੰਮ ਵਿਚ ਪਾਣੀ ਦੀ ਅਹਿਮ ਭੂਮਿਕਾ ਹੁੰਦੀ ਹੈ ਅਤੇ ਪਾਣੀ ਦੀ ਕਮੀ ਦੇ ਚਲਦਿਆਂ ਸਰੀਰ ਦੇ ਨਾਲ-ਨਾਲ ਦਿਮਾਗ਼ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੇ ਸੋਚਣ ਤੇ ਸਿੱਖਣ ਦੀ ਤਾਕਤ ਅਤੇ ਕੰਮ ਕਰਨ ਦਾ ਢੰਗ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਸਾਡਾ ਭੋਜਨ ਕਿਸ ਤਰ੍ਹਾਂ ਦਾ ਹੈ।
ਤੰਦਰੁਸਤ ਦਿਮਾਗ਼ ਲਈ ਮੌਲਿਕ ਤੱਤ
ਸੋਡੀਅਮ ਅਤੇ ਪੋਟਾਸ਼ੀਅਮ ਸਾਡੇ ਸੋਚਣ ਤੇ ਸਮਝਣ ਦੀ ਸ਼ਕਤੀ ਨੂੰ ਵਧਾਉਂਦੇ ਹਨ। ਸਰੀਰ ਵਿਚ ਖਣਿਜ ਤੱਤਾਂ ਦੀ ਕਮੀ ਦੇ ਚਲਦਿਆਂ ਉਦਾਸੀ, ਕਮਜ਼ੋਰੀ, ਯਾਦਦਾਸ਼ਤ ਅਤੇ ਕਈ ਤਰ੍ਹਾਂ ਦੇ ਮਾਨਸਿਕ ਰੋਗ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਆਪਣੇ ਭੋਜਨ ਵਿਚ ਦੁੱਧ ਅਤੇ ਦੁੱਧ ਤੋਂ ਬਣੇ ਖਾਣ ਵਾਲੇ ਪਦਾਰਥਾਂ, ਸਾਬਤ ਅਨਾਜ, ਸੁੱਕੇ ਮੇਵੇ ਅਤੇ ਹਰੀਆਂ ਸਬਜ਼ੀਆਂ ਸ਼ਾਮਿਲ ਕਰੋ। ਇਸ ਤੋਂ ਇਲਾਵਾ ਮੱਛੀ ਅਤੇ ਅਲਸੀ ਦੇ ਤੇਲ ਵਿਚ ਵੀ ਉੱਚ ਮਾਤਰਾ ਵਿਚ ਖਣਿਜ ਤੱਤ ਮੌਜੂਦ ਹੁੰਦੇ ਹਨ।
ਸਰੀਰ ਵਿਚ ਮੌਜੂਦ 60 ਫ਼ੀਸਦੀ ਚਰਬੀ ਦੀ ਵਰਤੋਂ ਸਾਡੇ ਦਿਮਾਗ਼ ਵਲੋਂ ਕੀਤੀ ਜਾਂਦੀ ਹੈ। ਬੱਚਿਆਂ ਅਤੇ ਬਜ਼ੁਰਗਾਂ ਨੂੰ ਪੌਸ਼ਟਿਕ ਚਰਬੀ ਦੀ ਖ਼ਾਸ ਜ਼ਰੂਰਤ ਹੁੰਦੀ ਹੈ, ਕਿਉਂਕਿ ਉਹ ਦਿਮਾਗ਼ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਸਭ ਤਰ੍ਹਾਂ ਦੀ ਚਰਬੀ ਸਿਹਤ ਲਈ ਲਾਭਕਾਰੀ ਨਹੀਂ ਹੈ। ਬਨਸਪਤੀ ਘਿਓ ਸਿਹਤ ਦੇ ਨਾਲ-ਨਾਲ ਦਿਮਾਗ਼ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਕਮਰੇ ਦੇ ਤਾਪ 'ਤੇ ਜੰਮ ਜਾਣ ਵਾਲੀ ਚਰਬੀ ਸਰੀਰ ਦੇ ਖੂਨ ਸੰਚਾਰ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਕਾਰਨ ਦਿਮਾਗ਼ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰਦਾ।
ਸਰੀਰ ਦੇ 20 ਫ਼ੀਸਦੀ ਕਾਰਬੋਹਾਈਡ੍ਰੇਟ ਦੀ ਸਾਡਾ ਦਿਮਾਗ਼ ਵਰਤੋਂ ਕਰਦਾ ਹੈ। ਕਾਰਬੋਹਾਈਡ੍ਰੇਟ ਵਾਲੇ ਭੋਜਨ ਤੋਂ ਕੁਝ ਦੇਰ ਬਾਅਦ ਅਸੀਂ ਬਿਹਤਰ ਮਹਿਸੂਸ ਕਰਦੇ ਹਾਂ। ਰਾਤ ਜਾਂ ਸ਼ਾਮ ਦੇ ਭੋਜਨ ਵਿਚ ਕਾਰਬੋਹਾਈਡ੍ਰੇਟ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ, ਕਿਉਂਕਿ ਇਸ ਨਾਲ ਦਿਨ ਭਰ ਦੀ ਥਕਾਵਟ ਮਿਟੇਗੀ ਅਤੇ ਨੀਂਦ ਵੀ ਚੰਗੀ ਆਵੇਗੀ। ਗੁੜ, ਸ਼ੱਕਰ, ਅਨਾਜ, ਫਲ ਅਤੇ ਸਬਜ਼ੀਆਂ ਵਿਚ ਕਾਰਬੋਹਾਈਡ੍ਰੇਟ ਦੀ ਭਰਪੂਰ ਮਾਤਰਾ ਹੁੰਦੀ ਹੈ, ਇਸ ਲਈ ਇਨ੍ਹਾਂ ਦੀ ਵਰਤੋਂ ਫ਼ਾਇਦੇਮੰਦ ਹੋਵੇਗੀ। ਸਰੀਰ ਵਿਚ ਗੁਲੂਕੋਜ਼ ਦੀ ਮਾਤਰਾ ਨੂੰ ਕੰਟਰੋਲ ਰੱਖਣਾ ਜ਼ਰੂਰੀ ਹੈ, ਕਿਉਂਕਿ ਇਹੀ ਸਾਡੇ ਸਰੀਰ ਅਤੇ ਦਿਮਾਗ਼ ਨੂੰ ਊਰਜਾ ਦੇਣ ਦਾ ਕੰਮ ਕਰਦਾ ਹੈ।
ਦਿਮਾਗ਼ ਦੇ ਵਿਕਾਸ ਅਤੇ ਸਹੀ ਢੰਗ ਨਾਲ ਕੰਮ ਕਰਨ ਲਈ ਸਰੀਰ ਵਿਚ ਵਿਟਾਮਿਨਾਂ ਦੀ ਭਰਪੂਰ ਮਾਤਰਾ ਹੋਵੇ। 'ਬੀ-ਕੰਪਲੈਕਸ' ਸਮੂਹ ਦੇ ਵਿਟਾਮਿਨ ਸਾਡੇ ਦਿਮਾਗ਼ ਨੂੰ ਊਰਜਾ ਦੇਣ ਵਿਚ ਮਦਦ ਕਰਦੇ ਹਨ, ਉਥੇ ਐਸ.ਸੀ. ਅਤੇ ਈ ਪਰਿਵਾਰ ਦੇ ਵਿਟਾਮਿਨ ਚੰਗੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸਰੀਰ ਦੀ ਰੋਗ ਪ੍ਰਤੀਰੋਧੀ ਸ਼ਕਤੀ ਦੇ ਨਾਲ ਯਾਦਦਾਸ਼ਤ ਵਧਾਉਣ ਵਿਚ ਮਦਦਗਾਰ ਹੁੰਦੇ ਹਨ। ਅਨਾਜ, ਪੀਲੇ-ਲਾਲ ਫਲ ਅਤੇ ਹਰੀਆਂ ਸਬਜ਼ੀਆਂ ਵਿਚ ਵਿਟਾਮਿਨ ਦੀ ਭਰਪੂਰ ਮਾਤਰਾ ਮਿਲਦੀ ਹੈ। ਇਨ੍ਹਾਂ ਨੂੰ ਆਪਣੇ ਭੋਜਨ ਵਿਚ ਜ਼ਰੂਰ ਸ਼ਾਮਿਲ ਕਰੋ।
ਪ੍ਰੋਟੀਨ ਸਾਨੂੰ ਅਮੀਨੋ ਐਸਿਡ ਪ੍ਰਦਾਨ ਕਰਦੇ ਹਨ, ਜਿਸ ਨਾਲ ਦਿਮਾਗ਼ ਦੀਆਂ ਕੋਸ਼ਿਕਾਵਾਂ ਬਣਦੀਆਂ ਹਨ। ਇਨ੍ਹਾਂ ਕੋਸ਼ਿਕਾਵਾਂ ਨਾਲ ਨਿਊਰੋ-ਟਰਾਂਸਮੀਟਰਜ਼ ਬਣਦੇ ਹਨ, ਉਹ ਦਿਮਾਗ਼ ਤੱਕ ਸੰਦੇਸ਼ ਲਿਆਉਣ ਤੇ ਲੈ ਜਾਣ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਸਰੀਰ ਵਿਚ ਨਵੀਆਂ ਕੋਸ਼ਿਕਾਵਾਂ ਦੇ ਨਿਰਮਾਣ ਅਤੇ ਟੁੱਟੀਆਂ ਫੁੱਟੀਆਂ ਕੋਸ਼ਿਕਾਵਾਂ ਦੀ ਮੁਰੰਮਤ ਲਈ ਸਾਨੂੰ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਨਾਸ਼ਤੇ ਵਿਚ ਭਰਪੂਰ ਮਾਤਰਾ 'ਚ ਪ੍ਰੋਟੀਨ ਦੀ ਵਰਤੋਂ ਕਰੋ। ਇਹ ਦਿਮਾਗ਼ ਨੂੰ ਵੀ ਦਿਨ ਭਰ ਸਰਗਰਮ ਰੱਖੇਗੀ।
ਪ੍ਰੋਟੀਨ ਲਈ ਦੁੱਧ, ਦੁੱਧ ਤੋਂ ਬਣੇ ਪਦਾਰਥ, ਰਾਜਮਾਂਹ, ਦਾਲਾਂ ਅਤੇ ਸੁੱਕੀਆਂ ਗਿਰੀਆਂ ਨੂੰ ਆਪਣੇ ਭੋਜਨ ਵਿਚ ਸ਼ਾਮਿਲ ਕਰੋ। ਭੋਜਨ ਵਿਚ ਸ਼ਾਮਿਲ ਖਣਿਜ ਤੱਤ ਸਾਡੇ ਦਿਮਾਗ਼ ਨੂੰ ਕਿਰਿਆਸ਼ੀਲ ਬਣਾਈ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਅਸੀਂ ਆਪਣੇ ਦਿਮਾਗ਼ ਨੂੰ ਹਰ ਸਮੇਂ ਸਰਗਰਮ ਤੇ ਉਸ ਦੀ ਤਾਕਤ ਬਣਾਈ ਰੱਖਣ ਲਈ ਪੋਸ਼ਣ ਜ਼ਰੂਰਤਾਂ ਅਤੇ ਮੌਲਿਕ ਤੱਤਾਂ ਦੀ ਵਰਤੋਂ ਕਰਾਂਗੇ ਤਾਂ ਦਿਮਾਗ਼ ਕੰਪਿਊਟਰ ਤੋਂ ਵੀ ਤੇਜ਼ ਚੱਲਣ ਲੱਗੇਗਾ।

Ad Position 22
No active advertisement
ਪਿਛਲੀ ਖ਼ਬਰ ਐਕਿਊਪ੍ਰੈੱਸ਼ਰ ਨਾਲ ਕਰੋ ਮਾਈਗ੍ਰੇਨ ਦਾ ਇਲਾਜ ਅਗਲੀ ਖ਼ਬਰ ਇਸ ਤਰ੍ਹਾਂ ਕਰੀਏ ਵਜ਼ਨ ਕਾਬੂ ਵਿਚ
Ad Position 24