ਟਨ ਟਨ ਟਨ ਕਰ ਘੰਟੀ ਵੱਜੀ,

ਬੱਚਿਆਂ ਦੀ ਟੋਲੀ ਸਕੂਲ ਵੱਲ ਭੱਜੀ,
ਸਕੂਲ ਦਾ ਵੇਲਾ ਹੋ ਗਿਆ ਭਾਈ,
ਸਭ ਨੇ ਸੱਚੀ ਲਗਨ ਲਗਾਈ |
ਪਹਿਲੀ ਘੰਟੀ ਸਭਾ ਬੁਲਾਵੇ,
ਹਰ ਬੱਚਾ ਪ੍ਰਭੂ ਧਿਆਵੇ,
ਇਹ ਵੱਜਦੀ ਤਾਂ ਪੀਰੀਅਡ ਲਗਦੇ
ਮਨ ਵਿਚ ਗਿਆਨ ਦੇ ਦੀਪਕ ਜਗਦੇ |
ਅੱਧੀ ਛੁੱਟੀ ਦੀ ਘੰਟੀ ਜਦ ਵੱਜੇ,
ਰੋਟੀ ਖਾ ਕੇ ਢਿੱਡ ਸਭ ਦੇ ਰੱਜੇ,
ਖੇਡ ਖੇਡ ਵਿਚ ਹੱਸਦੇ ਗਾਉਂਦੇ,
ਸਾਰੇ ਬੱਚੇ ਖੁਸ਼ੀਆਂ ਮਨਾਉਂਦੇ |
ਆਖਰੀ ਘੰਟੀ ਸੁਣ ਕੇ ਮਨ ਖਿੜ ਜਾਵੇ,
ਘਰ ਜਾਣ ਦਾ ਵੇਲਾ ਆਵੇ,
ਅਨੁਸ਼ਾਸਨ ਦਾ ਪਾਠ ਪੜ੍ਹਾ ਕੇ,
ਜਾਂਦੀ ਸਭ ਦਾ ਜੀਵਨ ਸਜਾ ਕੇ |
-ਮੋਬਾਈਲ : 98786-05