09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

Ad Position 21
No active advertisement
ਅਜੀਤ ਡੈਸਕ 10-10-2026

ਸਵਾਲ : 841. 'ਰੂਪ ਬਸੰਤ ਤੇ ਪੂਰਨ ਭਗਤ' ਦੀਆਂ ਕਹਾਣੀਆਂ ਵਿਚ ਮਤ੍ਰੇਈਆਂ ਦਾ ਕੀ ਕਿਰਦਾਰ ਹੈ?

842. 'ਅਮਰ ਵੇਲ' ਜਾਂ 'ਅਕਾਸ਼ ਵੇਲ' ਕਿਥੇ ਉੱਗਦੀ ਹੈ?
843. 'ਸਤਮਾਹਾ ਬੱਚਾ' ਕਿਹੜਾ ਹੁੰਦਾ ਹੈ?
844. ਸੰਗ੍ਰਹਿਣੀ ਰੋਗ' ਕਿਹੜੀ ਬਿਮਾਰੀ ਹੈ?
845. 'ਵਾਈਖੋਰਾ ਜੁੱਸਾ' ਕਿਸ ਨੂੰ  ਆਖਿਆ ਜਾਂਦਾ ਹੈ |
846. 'ਗਦੂਦਾਂ' ਵੱਧ ਜਾਣੀਆਂ ਕਿਹੜਾ ਰੋਗ ਹੈ?
847. 'ਚਿੱਟਾ ਮੋਤੀਆ' ਕਿਹੜੇ ਅੰਗ ਦੀ ਬਿਮਾਰੀ ਹੈ?
848. 'ਉੱਲਾਂ ਉੱਠਣ' ਤੋਂ ਕੀ ਭਾਵ ਹੈ?
849. 'ਮਿਰਗੀ' ਕਿਸ ਕਿਸਮ ਦੀ ਬਿਮਾਰੀ ਹੈ?
850. 'ਸ਼ੱਕਰ ਰੋਗ' ਤੋਂ ਕੀ ਸਮਝਦੇ ਹੋ?
ਜਵਾਬ : 841. ਬਸੰਤ ਨੂੰ  ਦੇਸ਼ ਨਿਕਾਲਾ ਤੇ ਪੂਰਨ ਨੂੰ  ਖੂਹ ਵਿਚ ਸੁਟਵਾਉਣ ਲਈ ਝੂਠੇ ਦੋਸ਼ ਲਾਉਣ ਦੀ ਸਾਂਝ |
842. ਬੇਰੀ ਜਾਂ ਹੋਰ ਰੁੱਖਾਂ ਉਤੇ ਹਵਾਈ ਜੜ੍ਹਾਂ ਦੇ ਆਸਰੇ |
843. ਜਿਹੜਾ ਸਮੇਂ ਤੋਂ ਪਹਿਲਾਂ ਸੱਤਵੇਂ ਮਹੀਨੇ ਜਨਮ ਲੈਂਦਾ ਹੈ |
844. ਵਾਰ-ਵਾਰ ਟੱਟੀ ਆਉਣੀ, ਵੱਡੀ ਅੰਤੜੀ ਦੀ ਸੋਜ਼ |
845. ਮੰੂਹ 'ਚੋਂ ਪਾਣੀ, ਜਿਸਮ 'ਚ ਦਰਦਾਂ ਤੇ ਸੁਸਤੀ ਵਾਲਾ |
846. ਮਰਦਾਂ ਵਿਚ ਵੱਡੀ ਉਮਰ 'ਚ ਵਾਰ-ਵਾਰ ਪਿਸ਼ਾਬ ਆਉਣ ਦੀ ਮਸਾਣੇ ਦੇ ਮੰੂਹ ਕੋਲ ਮਾਸ ਫੁੱਲ ਜਾਂਦਾ ਹੈ |
847. ਅੱਖਾਂ ਦੀ, ਬੁਢਾਪੇ 'ਚ ਨਜ਼ਰ ਘਟਣ ਦੀ |
848. ਕਾਲੇ ਮੋਤੀਏ ਕਾਰਨ ਪੁੜਪੁੜੀ 'ਚ ਦਰਦ ਹੋਣਾ |
849. ਦੌਰੇ ਪੈਣ ਦੀ ਦਿਮਾਗੀ ਬਿਮਾਰੀ |
850. ਖ਼ੂਨ ਅਤੇ ਪਿਸ਼ਾਬ ਵਿਚ ਗੁਲੂਕੋਜ਼ ਜਾਂ ਮਿਠਾਸ ਦੀ ਮਿਕਦਾਰ ਵਧ ਜਾਣੀ |

-ਮੋਬਾਈਲ : +1-647-403-1299

Ad Position 22
No active advertisement
ਪਿਛਲੀ ਖ਼ਬਰ ਚੰਦ ਸਾਡੇ ਨਾਲ-ਨਾਲ ਤੁਰਦਾ ਹੋਇਆ ਕਿਉਂ ਦਿਖਾਈ ਦਿੰਦਾ ਹੈ? ਅਗਲੀ ਖ਼ਬਰ ਹਰਾ ਸੁਪਨਾ • ਸੁਰਜੀਤ ਸਿੰਘ ਫ਼ਲੋਰਾ •
Ad Position 24