ਤਿੱਤਲੀ ਰਾਣੀ ਤਿੱਤਲੀ ਰਾਣੀ,
ਲੱਗਦੀ ਮੈਨੂੰ ਬੜੀ ਸਿਆਣੀ,
ਸੰਤਰੀ ਰੰਗ ਦੇ ਖੰਭ ਨੇ ਇਸਦੇ,
ਧੁੱਪ 'ਚ ਸੋਨੇ ਰੰਗੇ ਲਗਦੇ,
ਕਾਲੀਆਂ ਮੁੱਛਾਂ ਦੇਖ ਹਾਸਾ ਆਵੇ,
ਫੁੱਲਾਂ ਤੇ ਇਹ ਖੂਬ ਮੰਡਰਾਵੇ,
ਬਾਗ਼ ਸਾਡੇ ਵਿਚ ਉੱਡਦੀ ਰਹਿੰਦੀ
ਟਿਕ ਕੇ ਇਹ ਕਦੀ ਨਾ ਬਹਿੰਦੀ,
ਫੁੱਲਾਂ ਦਾ ਰਸ ਇਹ ਚੂਸੀ ਜਾਵੇ,
ਹੱਥ ਕਿਸੇ ਦੇ ਕਦੀ ਨਾ ਆਵੇ,
ਕਦੋਂ ਸੌਂਦੀ ਤੇ ਕਦੋਂ ਇਹ ਉਠਦੀ,
ਮੌਜਾਂ ਇਹ ਖੂਬ ਹੈ ਲੁੱਟਦੀ,
'ਮਝੂਰੀਆ' ਲੱਗੇ ਇਹ ਤਿੱਤਲੀਆਂ ਦੀ ਰਾਣੀ,
ਤਿੱਤਲੀ ਰਾਣੀ ਤਿੱਤਲੀ ਰਾਣੀ,
ਲੱਗਦੀ ਮੈਨੂੰ ਬੜੀ ਸਿਆਣੀ,
-ਸੰਦੀਪ ਮਝੂਰ,
ਉਸਮਾਨਪੁਰ (ਨਵਾਂਸ਼ਹਿਰ) ਪਿੰਨ 144515
ਮੋਬਾਈਲ : 94785-70271