ਅਕਾਲੀ ਦਲ (ਵਾਰਿਸ ਪੰਜਾਬ ਦੇ) ਨੌਜਵਾਨ ਵਰਗ ਲਈ ਦਿਸ਼ਾ ਮਾਰਗ ਬਣੇਗਾ-ਜੱਗੀ ਬਾਬਾ
ਸ਼ਹਿਣਾ, 29 ਨਵੰਬਰ (ਸੁਰੇਸ਼ ਗੋਗੀ)-ਨੌਜਵਾਨ ਵਰਗ ਨੂੰ ਨਸ਼ਿਆਂ ਦਾ ਤਿਆਗ ਕਰ ਕੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਵਹੀਰ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ। ਇਹ ਸ਼ਬਦ ਜਗਸੀਰ ਸਿੰਘ ਉਰਫ਼ ਜੱਗੀ ਬਾਬਾ ਹਲਕਾ ਇੰਚਾਰਜ ਭਦੌੜ ਨੇ ਸ਼ਹਿਣਾ ਵਿਖੇ ਲਖਵੀਰ ਸਿੰਘ ਦੋਦੋਵਾਲਾ ਬਲਾਕ ਪ੍ਰਧਾਨ ਦੇ ਘਰ ਗੱਲਬਾਤ ਕਰਦਿਆਂ ਆਖੇ।
ਸ਼ਹਿਣਾ, 29 ਨਵੰਬਰ (ਸੁਰੇਸ਼ ਗੋਗੀ)-ਨੌਜਵਾਨ ਵਰਗ ਨੂੰ ਨਸ਼ਿਆਂ ਦਾ ਤਿਆਗ ਕਰ ਕੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਵਹੀਰ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ। ਇਹ ਸ਼ਬਦ ਜਗਸੀਰ ਸਿੰਘ ਉਰਫ਼ ਜੱਗੀ ਬਾਬਾ ਹਲਕਾ ਇੰਚਾਰਜ ਭਦੌੜ ਨੇ ਸ਼ਹਿਣਾ ਵਿਖੇ ਲਖਵੀਰ ਸਿੰਘ ਦੋਦੋਵਾਲਾ ਬਲਾਕ ਪ੍ਰਧਾਨ ਦੇ ਘਰ ਗੱਲਬਾਤ ਕਰਦਿਆਂ ਆਖੇ। ਜੱਗੀ ਬਾਬਾ ਨੇ ਕਿਹਾ ਕਿ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੌਜਵਾਨ ਵਰਗ ਲਈ ਦਿਸ਼ਾ ਮਾਰਗ ਬਣੇਗਾ। ਪੰਜਾਬ ਵਿਚ ਸਭ ਤੋਂ ਵੱਧ ਨਸ਼ੇ ਸੂਬੇ ਦਾ ਆਰਥਿਕ ਤੇ ਸਰੀਰਿਕ ਨੁਕਸਾਨ ਕਰ ਰਹੇ ਹਨ। ਅੱਜ ਨਸ਼ਿਆਂ ਕਾਰਨ ਪੰਜਾਬ ਪੂਰੀ ਦੁਨੀਆ ਵਿਚ ਬਦਨਾਮ ਹੋ ਚੁੱਕਿਆ ਹੈ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਨਸ਼ਿਆਂ ਦੇ ਕਲੰਕ ਲਾਹੁਣ ਲਈ ਨੌਜਵਾਨ ਵਰਗ ਨੂੰ ਸੁਚੇਤ ਕੀਤਾ। ਜਿਸ ਸਦਕਾ ਪੰਜਾਬ ਵਿਚ ਉਨ੍ਹਾਂ ਵਲੋਂ ਸ਼ੁਰੂ ਕੀਤੀ ਗਈ ਲਹਿਰ ਦਿਨ ਰਾਤ ਹੋਰ ਦੁੱਗਣੀ ਗਤੀ ਨਾਲ ਵੱਧ ਰਹੀ ਹੈ। ਇਸ ਸਮੇਂ ਸਥਾਨਕ ਆਗੂਆਂ ਨੇ ਜਗਸੀਰ ਸਿੰਘ ਉਰਫ਼ ਜੱਗੀ ਬਾਬਾ ਤੇ ਹੋਰ ਆਗੂਆਂ ਨੂੰ ਸਿਰੋਪਾਉ ਭੇਟ ਕੀਤੇ। ਹੋਰਨਾਂ ਤੋਂ ਇਲਾਵਾ ਕੇਵਲ ਸਿੰਘ ਸਾਬਕਾ ਸਰਪੰਚ ਜੰਗੀਆਣਾ, ਸੁਖਵਿੰਦਰ ਸਿੰਘ ਠੀਕਰੀਵਾਲਾ ਹਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ, ਬਲਜਿੰਦਰ ਕੌਰ, ਕੋਮਲ ਕੌਰ, ਵਿੰਦਰ ਕੌਰ ਸ਼ਹਿਣਾ, ਬਾਬਾ ਨਗਿੰਦਰ ਸਿੰਘ ਖਾਲਸਾ ਵੀ ਹਾਜ਼ਰ ਸਨ।