ਝੋਨੇ ਦੀ ਪਰਾਲੀ ਦੀ ਸੰਭਾਲ ਕਰ ਕੇ ਕਿਸਾਨ ਕਮਾ ਰਹੇ ਨੇ ਲੱਖਾਂ ਰੁਪਏ ਤੇ ਵਾਤਾਵਰਨ ਦੀ ਸੁਰੱਖਿਆ-ਏ.ਡੀ.ਸੀ. ਬੇਦੀ
ਕਿਸਾਨ ਕਰਮਜੀਤ ਸਿੰਘ ਧੌਲਾ ਨੇ 20,000 ਮੀਟ੍ਰਿਕ ਟਨ ਪਰਾਲੀ ਦੀ ਸੰਭਾਲ ਕਰ ਕੇ ਕੀਤਾ ਸ਼ਲਾਘਾਯੋਗ ਉਪਰਾਲਾ
ਰੂੜੇਕੇ ਕਲਾਂ, 29 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਪਰਾਲੀ ਇਕ ਪੂੰਜੀ ਮੁਹਿੰਮ ਤਹਿਤ ਜ਼ਿਲ੍ਹੇ ਦੇ ਸੈਂਕੜੇ ਕਿਸਾਨਾਂ ਨੇ ਹਜ਼ਾਰਾਂ ਮੀਟ੍ਰਿਕ ਟਨ ਪਰਾਲੀ ਇਕੱਤਰ ਕਰ ਕੇ ਵਾਤਾਵਰਨ ਦੀ ਸੰਭਾਲ ਦੇ ਨਾਲ ਆਮਦਨ ਦੇ ਸਾਧਨ ਪੈਦਾ ਕੀਤੇ ਹਨ। ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਅਭਿਜੀਤ ਕਪਲਿਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿਚ ਪਰਾਲੀ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਏ.
ਪ
ਪਿੰਡ ਧੌਲਾ ਵਿਖੇ ਕਿਸਾਨ ਕਰਮਜੀਤ ਸਿੰਘ ਧੌਲਾ ਦੇ ਪਰਾਲੀ ਦੇ ਡੰਪ ਤੇ ਕਿਸਾਨਾਂ ਨਾਲ ਮੀਟਿੰਗ ਕਰਨ ਉਪਰੰਤ ਏ.ਡੀ.ਸੀ ਜਰਨਲ ਬਰਨਾਲਾ ਹਰਜਿੰਦਰ ਸਿੰਘ ਬੇਦੀ ਤੇ ਨਾਲ ਹੋਰ ਅਧਿਕਾਰੀ। ਤਸਵੀਰ : ਗੁਰਪ੍ਰੀਤ ਸਿੰਘ ਕਾਹਨੇਕੇ
30-11-2026
ਰੂੜੇਕੇ ਕਲਾਂ, 29 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਪਰਾਲੀ ਇਕ ਪੂੰਜੀ ਮੁਹਿੰਮ ਤਹਿਤ ਜ਼ਿਲ੍ਹੇ ਦੇ ਸੈਂਕੜੇ ਕਿਸਾਨਾਂ ਨੇ ਹਜ਼ਾਰਾਂ ਮੀਟ੍ਰਿਕ ਟਨ ਪਰਾਲੀ ਇਕੱਤਰ ਕਰ ਕੇ ਵਾਤਾਵਰਨ ਦੀ ਸੰਭਾਲ ਦੇ ਨਾਲ ਆਮਦਨ ਦੇ ਸਾਧਨ ਪੈਦਾ ਕੀਤੇ ਹਨ। ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਅਭਿਜੀਤ ਕਪਲਿਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿਚ ਪਰਾਲੀ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਏ.ਡੀ.ਸੀ ਜਰਨਲ ਬਰਨਾਲਾ ਹਰਜਿੰਦਰ ਸਿੰਘ ਬੇਦੀ ਨੇ ਪਿੰਡ ਧੌਲਾ ਦੇ ਅਗਾਂਹ ਵਧੂ ਕਿਸਾਨਾਂ ਨਾਲ ਕਿਸਾਨ ਕਰਮਜੀਤ ਸਿੰਘ ਧੌਲਾ ਦੇ ਪਰਾਲੀ ਦੇ ਡੰਪ ’ਤੇ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਵਿਚ ਇਲਾਕੇ ਦੇ ਕਿਸਾਨਾਂ ਤੋਂ ਇਲਾਵਾ ਸਰਪੰਚਾਂ ਤੇ ਪੰਚਾਂ ਨੇ ਸ਼ਮੂਲੀਅਤ ਕੀਤੀ। ਏ.ਡੀ.ਸੀ ਜਰਨਲ ਬਰਨਾਲਾ ਹਰਜਿੰਦਰ ਸਿੰਘ ਬੇਦੀ ਦੀ ਹਾਜ਼ਰੀ ਵਿਚ ਕਿਸਾਨ ਕਰਮਜੀਤ ਸਿੰਘ ਧੌਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵਲੋਂ 16 ਏਕੜ ਜ਼ਮੀਨ ਵਿਚ ਪਰਾਲੀ ਦਾ ਡੰਪ ਬਣਾ ਕੇ 16000 ਮੀਟ੍ਰਿਕ ਟਨ ਪਰਾਲੀ ਇਕੱਤਰ ਕੀਤੀ ਗਈ ਹੈ ਅਤੇ ਪਰਾਲੀ ਪ੍ਰਬੰਧਨ ਲਈ ਪੱਖੋ ਕਲਾਂ ਵਿਖੇ ਲਗਾਈ ਗਈ ਟੈਰੀਵੇਜ਼ਨ ਪੈਲੇਟ ਯੂਨਿਟ ਨੂੰ 3000 ਮੀਟ੍ਰਿਕ ਟਨ ਪਰਾਲੀ ਸਪਲਾਈ ਕੀਤੀ ਗਈ ਹੈ। ਜ਼ਿਲ੍ਹੇ ਦੇ ਅਧਿਕਾਰੀਆਂ ਵਲੋਂ ਕਿਸਾਨ ਕਰਮਜੀਤ ਸਿੰਘ ਧੌਲਾ ਦੇ ਵਾਤਾਵਰਨ ਸੰਭਾਲ ਅਤੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ ਗਈ। ਕਿਸਾਨ ਸੁਖਦਰਸ਼ਨ ਸਿੰਘ ਵਲੋਂ 4 ਏਕੜ ਜ਼ਮੀਨ ਦੇ ਵਿਚ 3000 ਮੀਟ੍ਰਿਕ ਟਨ, ਦਰਸ਼ਨ ਸਿੰਘ ਰੂੜੇਕੇ ਕਲਾਂ ਵਲੋਂ 2000 ਮੀਟ੍ਰਿਕ ਟਨ, ਹਰਦੀਪ ਸਿੰਘ ਕਾਹਨੇਕੇ ਵਲੋਂ 2500 ਮੀਟ੍ਰਿਕ ਟਨ, ਦਵਿੰਦਰ ਸਿੰਘ ਦੇ ਡੰਪ ਤੇ 1000 ਮੀਟ੍ਰਿਕ ਟਨ ਪਰਾਲੀ ਇਕੱਤਰ ਕੀਤੀ ਗਈ ਹੈ। 2500 ਮੀਟ੍ਰਿਕ ਟਨ ਪਰਾਲੀ ਕਿਸਾਨ ਕਰਮਜੀਤ ਸਿੰਘ ਧੌਲਾ ਨੂੰ ਸਪਲਾਈ ਕੀਤੀ ਗਈ ਹੈ। ਇਸ ਮੌਕੇ ਸਹਾਇਕ ਨੋਡਲ ਅਫ਼ਸਰ ਪਰਾਲੀ ਸ੍ਰੀਮਤੀ ਸੁਨੀਤਾ ਸ਼ਰਮਾ, ਬੇਅੰਤ ਸਿੰਘ ਟੈਕਨੀਸ਼ੀਅਨ ਤੋਂ ਇਲਾਵ ਾ ਕਿਸਾਨ ਹਾਜ਼ਰ ਸਨ।