ਪਟਵਾਰੀ ਯਾਦਵਿੰਦਰ ਸਿੰਘ ਪੱਖੋ ਕਲਾਂ ਨੇ ਜਿੱਤਿਆ ਸੋਨ ਤਗਮਾ, ਅਥਲੈਟਿਕਸ ਚੈਂਪੀਅਨਸ਼ਿਪ ਲਈ ਚੋਣ
ਰੂੜੇਕੇ ਕਲਾਂ, 28 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਜਲ ਸਰੋਤ ਵਿਭਾਗ ਪੰਜਾਬ ਦੇ ਜ਼ਿਲ੍ਹੇਦਾਰੀ ਜੋਗਾ ਵਿਖੇ ਤਾਇਨਾਤ ਨਹਿਰੀ ਪਟਵਾਰੀ ਯਾਦਵਿੰਦਰ ਸਿੰਘ ਪੱਖੋ ਕਲਾਂ ਨੇ 47ਵੀ ਅਥਲੈਟਿਕਸ ਚੈਂਪੀਅਨਸ਼ਿਪ 45-50 ਸਾਲ ਦੇ ਉਮਰ ਵਰਗ ’ਚ ਹਿੱਸਾ ਲੈ ਕੇ ਟਰਿਪਲ ਜੰਪ ਮੁਕਾਬਲੇ ਵਿਚੋਂ ਪਹਿਲਾ ਸਥਾਨ ਹਾਸਿਲ ਕਰ ਕੇ ਸੋਨ ਤਗਮਾ ਜਿੱਤਿਆ ਹੈ। ਲੰਮੀ ਛਾਲ ਮੁਕਾਬਲੇ ਵਿਚੋਂ ਦੂਜਾ ਸਥਾਨ ਹਾਸਿਲ ਕਰ ਕੇ ਚਾਂਦੀ ਦਾ ਤਗਮਾ ਜਿੱਤਿਆ ਹੈ।
ਰੂੜੇਕੇ ਕਲਾਂ, 28 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਜਲ ਸਰੋਤ ਵਿਭਾਗ ਪੰਜਾਬ ਦੇ ਜ਼ਿਲ੍ਹੇਦਾਰੀ ਜੋਗਾ ਵਿਖੇ ਤਾਇਨਾਤ ਨਹਿਰੀ ਪਟਵਾਰੀ ਯਾਦਵਿੰਦਰ ਸਿੰਘ ਪੱਖੋ ਕਲਾਂ ਨੇ 47ਵੀ ਅਥਲੈਟਿਕਸ ਚੈਂਪੀਅਨਸ਼ਿਪ 45-50 ਸਾਲ ਦੇ ਉਮਰ ਵਰਗ ’ਚ ਹਿੱਸਾ ਲੈ ਕੇ ਟਰਿਪਲ ਜੰਪ ਮੁਕਾਬਲੇ ਵਿਚੋਂ ਪਹਿਲਾ ਸਥਾਨ ਹਾਸਿਲ ਕਰ ਕੇ ਸੋਨ ਤਗਮਾ ਜਿੱਤਿਆ ਹੈ। ਲੰਮੀ ਛਾਲ ਮੁਕਾਬਲੇ ਵਿਚੋਂ ਦੂਜਾ ਸਥਾਨ ਹਾਸਿਲ ਕਰ ਕੇ ਚਾਂਦੀ ਦਾ ਤਗਮਾ ਜਿੱਤਿਆ ਹੈ। ਲਖਨਊ ਵਿਖੇ ਹੋਣ ਵਾਲੀ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਲਈ ਚੋਣ ਕੀਤੀ ਗਈ ਹੈ। ਜੇਤੂ ਖਿਡਾਰੀ ਦੇ ਪਿਤਾ ਸੇਵਾ ਮੁਕਤ ਮੁੱਖ ਅਧਿਆਪਕ ਹਰਦੇਵ ਸਿੰਘ ਪੱਖੋ ਕਲਾਂ, ਮਾਤਾ ਹੁਸ਼ਿਆਰ ਕੌਰ ਨੂੰ ਜਲ ਸਰੋਤ ਵਿਭਾਗ ਪੰਜਾਬ ਦੇ ਚੀਫ਼ ਇੰਜੀਨੀਅਰ ਸੁਖਜੀਤ ਸਿੰਘ ਭੁੱਲਰ, ਐਕਸੀਅਨ ਸੰਗਰੂਰ ਅਤਿੰਦਰਪਾਲ ਸਿੰਘ ਸਿੱਧੂ, ਡਿਪਟੀ ਕੁਲੈਕਟਰ ਸੰਗਰੂਰ ਅਰੁਣ ਕੁਮਾਰ ਬਰਨਾਲਾ, ਐਸ.ਡੀ.ਓ ਹਰੀਗੜ੍ਹ ਮੁਕੇਸ਼ ਕੁਮਾਰ ਨੇ ਵਧਾਈਆਂ ਦਿੱਤੀਆਂ ਅਤੇ ਅੱਗੇ ਜਿੱਤ ਪ੍ਰਾਪਤ ਕਰਨ ਦੀ ਕਾਮਨਾ ਕੀਤੀ।