ਪਿੰਡ ਖੁੱਡੀ ਖ਼ੁਰਦ ਵਿਖੇ ਵਿਧਾਇਕ ਉੱਗੋਕੇ ਨੇ ਲੈਬ ਦਾ ਕੀਤਾ ਉਦਘਾਟਨ
ਹੰਡਿਆਇਆ, 28 ਨਵੰਬਰ (ਗੁਰਜੀਤ ਸਿੰਘ ਖੁੱਡੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਖ਼ੁਰਦ ਵਿਖੇ ਸਿੱਖਿਆ ਕ੍ਰਾਂਤੀ ਅਧੀਨ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਵਲੋਂ ਐਨ. ਐਸ.
ਹੰਡਿਆਇਆ, 28 ਨਵੰਬਰ (ਗੁਰਜੀਤ ਸਿੰਘ ਖੁੱਡੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਖ਼ੁਰਦ ਵਿਖੇ ਸਿੱਖਿਆ ਕ੍ਰਾਂਤੀ ਅਧੀਨ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਵਲੋਂ ਐਨ.ਐਸ.ਕੇ.ਐਫ. ਲੈਬ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਦੁਆਰਾ ਸਕੂਲਾਂ ਨੂੰ ਬਿਹਤਰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਹੀ ਬੱਚਿਆਂ ਵਿਚ ਆਧੁਨਿਕ ਗਿਆਨ ਦਾ ਵਾਧਾ ਕਰਨ ਲਈ ਨਵੀਆਂ-ਨਵੀਆਂ ਟਰੇਡਜ਼ ਸਕੂਲਾਂ ਵਿਚ ਦਿੱਤੀਆਂ ਗਈਆਂ ਹਨ। ਇਸ ਮੌਕੇ ਬੱਚਿਆਂ ਦੁਆਰਾ ਸਭਿਆਚਾਰ ਗਤੀਵਿਧੀਆਂ ਵੀ ਪੇਸ਼ ਕੀਤੀਆਂ ਗਈਆਂ। ਇਸ ਸਮੇਂ ਸਰਪੰਚ ਦਵਿੰਦਰ ਸਿੰਘ ਰਟੌਲ, ਸਾਬਕਾ ਸਰਪੰਚ ਜਸਕਰਨ ਸਿੰਘ ਚੂੰਘ, ਚੇਅਰਮੈਨ ਐਸ.ਐਮ.ਸੀ.ਕਮੇਟੀ ਕਰਮਜੀਤ ਸਿੰਘ, ਮੈਡਮ ਵਸੁੰਧਰਾ ਪ੍ਰਿੰਸੀਪਲ ਭਦੌੜ, ਰਾਕੇਸ਼ ਕੁਮਾਰ, ਸਕੂਲ ਇੰਚਾਰਜ ਹਰਜੀਤ ਕੌਰ, ਜੀਵਨ ਕੁਮਾਰ, ਦਵਿੰਦਰ ਕੌਰ, ਹਰਵਿੰਦਰ ਕੌਰ, ਵੈਸਾਲੀ ਗੁਪਤਾ, ਬਾਲ ਸੁੰਦਰੀ, ਰਾਜਵਿੰਦਰ ਕੌਰ, ਸਤਪਾਲ ਸਿੰਘ, ਪਰਵਿੰਦਰ ਸਿੰਘ, ਗੁਰਲਾਲ ਸਿੰਘ ਹੈਡ ਮਾਸਟਰ ਸਕੂਲ ਉਗੋਕੇ, ਸਮੂਹ ਸਟਾਫ਼ ਅਤੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।