19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਕ੍ਰਿਸ਼ੀ ਵਿਗਿਆਨੀਆਂ ਦੀ ਐਸ. ਆਈ. ਆਰ. ਡਿਊਟੀ ਕਾਰਨ ਸਹਾਇਕ ਧੰਦਿਆਂ ਦਾ ਅਮਲ ਹੋਇਆ ਪ੍ਰਭਾਵਿਤ ਬੱਕਰੀ ਪਾਲਣ ਟਰੇਨਿੰਗ ਮੌਕੇ ’ਤੇ ਮੁਲਤਵੀ ਹੋਣ ਕਾਰਨ ਹੋਈ ਨਿਰਾਸ਼ਾ

ਹੰਡਿਆਇਆ, 18 ਨਵੰਬਰ (ਗੁਰਜੀਤ ਸਿੰਘ ਖੁੱਡੀ)-ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ ਵਿਖੇ ਅੱਜ ਸਹਾਇਕ ਧੰਦਿਆਂ ਤਹਿਤ ਕਰਵਾਈ ਜਾਣ ਵਾਲੀ ਬੱਕਰੀ ਪਾਲਣ ਟਰੇਨਿੰਗ ਸੰਬੰਧਿਤ ਅਧਿਕਾਰੀਆਂ ਦੀ ਐਸ. ਆਈ.

Ad Position 21
No active advertisement
ਟਰੇਨਿੰਗ ਮੁਲਤਵੀ ਹੋਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ। ਤਸਵੀਰ : ਗੁਰਜੀਤ ਸਿੰਘ ਖੁੱਡੀ 19-11-2026
ਹੰਡਿਆਇਆ, 18 ਨਵੰਬਰ (ਗੁਰਜੀਤ ਸਿੰਘ ਖੁੱਡੀ)-ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ ਵਿਖੇ ਅੱਜ ਸਹਾਇਕ ਧੰਦਿਆਂ ਤਹਿਤ ਕਰਵਾਈ ਜਾਣ ਵਾਲੀ ਬੱਕਰੀ ਪਾਲਣ ਟਰੇਨਿੰਗ ਸੰਬੰਧਿਤ ਅਧਿਕਾਰੀਆਂ ਦੀ ਐਸ.ਆਈ.ਆਰ ਡਿਊਟੀ ਕਾਰਨ ਮੌਕੇ ’ਤੇ ਮੁਲਤਵੀ ਕਰ ਦਿੱਤੀ, ਜਿਸ ਕਾਰਨ ਬਿਨੈਕਾਰ ਕਿਸਾਨਾਂ ਨੂੰ ਵਾਪਸ ਨਿਰਾਸ਼ ਪਰਤਣਾ ਪਿਆ। ਜ਼ਿਕਰਯੋਗ ਹੈ ਕਿ ਬਿਨੈਕਾਰਾਂ ਲਈ ਕਾਫ਼ੀ ਅਰਸੇ ਬਾਅਦ ਸਹਾਇਕ ਧੰਦਿਆਂ ਤਹਿਤ ਬੱਕਰੀ ਪਾਲਣ ਟਰੇਨਿੰਗ ਸ਼ੁਰੂ ਹੋਣ ਦਾ ਮੌਕਾ ਆਇਆ ਸੀ ਅਤੇ ਇਹ ਸਮਾਂ ਕਣਕਾਂ ਦੀ ਬਿਜਾਈ ਦਾ ਕੰਮ ਸਮਾਪਤੀ ’ਤੇ ਹੋਣ ਕਰ ਕੇ ਕਿਸਾਨਾਂ ਵਲੋਂ ਟਰੇਨਿੰਗ ਲੈਣ ਲਈ ਕਾਫ਼ੀ ਢੁਕਵਾਂ ਮੰਨਿਆ ਗਿਆ। ਜਿਸ ਕਾਰਨ ਅੱਜ ਸਥਾਨਕ ਬਿਨੈਕਾਰਾਂ ਕਿਸਾਨਾਂ ਤੋਂ ਇਲਾਵਾ ਹੋਰ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨ ਇਹ ਸਿਖਲਾਈ ਹਾਸਿਲ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ ਵਿਚ ਪੂਰੇ ਉਤਸ਼ਾਹ ਨਾਲ ਪਹੁੰਚੇ ਸਨ, ਜਿਨ੍ਹਾਂ ਨੂੰ ਮੌਕੇ ’ਤੇ ਪਤਾ ਲੱਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਸਬੰਧਿਤ ਅਧਿਕਾਰੀਆਂ ਦੀਆਂ ਡਿਊਟੀਆਂ ਐਸ.ਆਈ.ਆਰ ਤਹਿਤ ਲੱਗਣ ਕਾਰਨ ਉਨ੍ਹਾਂ ਨੂੰ ਹੁਣ ਨਿਰਾਸ਼ ਪਰਤਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਇਸ ਸਬੰਧੀ ਜ਼ਿਲ੍ਹਾ ਬਠਿੰਡਾ ਤੋਂ ਪਹੁੰਚੇ ਬਿਨੈਕਾਰਾਂ ਕੁਲਵਿੰਦਰ ਸਿੰਘ, ਗੁਲਾਬ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਹਿਲਾਂ ਵੀ ਕਈ ਵਾਰ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਅਤੇ ਗੁਆਂਢੀ ਜ਼ਿਲ੍ਹਿਆਂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਚ ਪਹੁੰਚ ਕੀਤੀ ਗਈ ਅਤੇ ਉਨ੍ਹਾਂ ਨੂੰ ਅਨੇਕਾਂ ਚੱਕਰ ਲਾਉਣ ਉਪਰੰਤ ਅੱਜ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ ਵਿਖੇ ਟਰੇਨਿੰਗ ਲਾਉਣ ਦਾ ਸੱਦਾ ਆਇਆ ਸੀ ਪਰ ਇੱਥੋਂ ਵੀ ਉਨ੍ਹਾਂ ਨੂੰ ਖ਼ਾਲੀ ਹੱਥ ਪਰਤਣਾ ਪਿਆ। ਕਿਸਾਨਾਂ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਦੇ ਮੰਤਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਨੂੰ ਹਰ ਇਕੱਠ ਵਿਚ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣ ਦਾ ਪਾਠ ਪੜ੍ਹਾਉਂਦੇ ਨਹੀਂ ਥੱਕਦੇ ਪਰ ਦੂਜੇ ਪਾਸੇ ਕਿਸਾਨਾਂ ਲਈ ਸਹਾਇਕ ਧੰਦੇ ਚਲਾਉਣ ਵਾਸਤੇ ਲੋੜੀਂਦਾ ਢਾਂਚਾ ਅਤੇ ਆਰਥਿਕ ਸਰੋਤ ਮੁਹੱਈਆ ਕਰਵਾਉਣੇ ਤਾਂ ਬਹੁਤ ਦੂਰ ਦੀ ਗੱਲ ਹੈ, ਸਗੋਂ ਉਨ੍ਹਾਂ ਨੂੰ ਕਿਸੇ ਪਾਸਿਓਂ ਸਹਾਇਕ ਧੰਦਿਆਂ ਦੀ ਟਰੇਨਿੰਗ ਕਰਵਾਉਣ ਦਾ ਵੀ ਮੌਕਾ ਹਾਸਿਲ ਨਹੀਂ ਹੋਣ ਦਿੱਤਾ ਜਾ ਰਿਹਾ। ਜ਼ਿਕਰਯੋਗ ਹੈ ਕਿ ਇੰਡੀਅਨ ਕੌਂਸਲ ਫ਼ਾਰ ਐਗਰੀਕਲਚਰਲ ਰਿਸਰਚ (ਕੇਂਦਰ ਸਰਕਾਰ) ਵਲੋਂ ਹਰ ਜ਼ਿਲ੍ਹਾ ਪੱਧਰ ’ਤੇ ਇਹ ਪੱਤਰ ਪਹੁੰਚਾਏ ਗਏ ਹਨ ਕਿ ਖੇਤੀ ਦੇ ਸਹਾਇਕ ਧੰਦਿਆਂ ਨਾਲ ਸੰਬੰਧਿਤ ਵਿਗਿਆਨੀਆਂ ਨੂੰ ਐਸ.ਆਈ.ਆਰ ਜਾਂ ਹੋਰਨਾਂ ਵਾਧੂ ਡਿਊਟੀਆਂ ਤੋਂ ਛੋਟ ਦਿੱਤੀ ਜਾਵੇ ਪਰ ਅਜਿਹੇ ਪੱਤਰ ਪੰਜਾਬ ਸਰਕਾਰ ਦੇ ਪ੍ਰਬੰਧਾਂ ਅੱਗੇ ਬੇਵੱਸ ਸਾਬਤ ਹੋ ਰਹੇ ਹਨ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਅਧਿਕਾਰੀਆਂ ਨੇ ਕਿਹਾ ਕਿ ਅੱਜ ਬੱਕਰੀ ਪਾਲਣ ਟਰੇਨਿੰਗ ਸ਼ੁਰੂ ਹੋਣ ਦੇ ਪ੍ਰਬੰਧ ਕੀਤੇ ਗਏ ਸਨ ਪਰ ਐਸ.ਆਈ.ਆਰ ਡਿਊਟੀ ਤੇ ਜਾਣ ਦੀ ਮਜਬੂਰੀ ਹੋਣ ਕਾਰਨ ਉਨ੍ਹਾਂ ਨੂੰ ਇਹ ਟਰੇਨਿੰਗ ਮੌਕੇ ’ਤੇ ਹੀ ਮੁਲਤਵੀ ਕਰਨੀ ਪਈ ਹੈ।
Ad Position 22
No active advertisement
ਪਿਛਲੀ ਖ਼ਬਰ ਹੈੱਡ ਮਾਸਟਰ ਦਰਸ਼ਨ ਸਿੰਘ ਪੰਡੋਰੀ ਦੇ ਦਿਹਾਂਤ ’ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਭਾਜਪਾ ਦੀ ਸਮਰਸਤਾ ਸੰਕਲਪ ਯਾਤਰਾ ਲਈ ਜਿੰਦਲ ਅਤੇ ਪ੍ਰੋ. ਓਂਕਾਰ ਦੀ ਅਗਵਾਈ ਹੇਠ ਕਾਫ਼ਲਾ ਰਵਾਨਾ
Ad Position 24