18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਮਹਿਲ ਕਲਾਂ ਦੇ ਸਾਬਕਾ ਸੈਨਿਕ ਮਹਿੰਦਰ ਸਿੰਘ ਫੌਜੀ ਦਾ ਅੰਤਿਮ ਸੰਸਕਾਰ

ਮਹਿਲ ਕਲਾਂ, 18 ਨਵੰਬਰ (ਗੁਰਪ੍ਰੀਤ ਸਿੰਘ ਅਣਖੀ)-ਮਹਿਲ ਕਲਾਂ ਦੇ ਸਾਬਕਾ ਸੈਨਿਕ ਮਹਿੰਦਰ ਸਿੰਘ ਫੌਜੀ (78) ਦਾ ਅੰਤਿਮ ਸੰਸਕਾਰ ਪਿੰਡ ਮਹਿਲ ਕਲਾਂ ਸੋਢੇ (ਨੇੜੇ ਨਾਨਕਸਰ ਠਾਠ) ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਮੌਕੇ ਡੀ.

Ad Position 21
No active advertisement
ਅਜੀਤ ਡੈਸਕ 19-11-2026
ਮਹਿਲ ਕਲਾਂ, 18 ਨਵੰਬਰ (ਗੁਰਪ੍ਰੀਤ ਸਿੰਘ ਅਣਖੀ)-ਮਹਿਲ ਕਲਾਂ ਦੇ ਸਾਬਕਾ ਸੈਨਿਕ ਮਹਿੰਦਰ ਸਿੰਘ ਫੌਜੀ (78) ਦਾ ਅੰਤਿਮ ਸੰਸਕਾਰ ਪਿੰਡ ਮਹਿਲ ਕਲਾਂ ਸੋਢੇ (ਨੇੜੇ ਨਾਨਕਸਰ ਠਾਠ) ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਮੌਕੇ ਡੀ.ਜੀ. ਬੀ.ਐਸ.ਐਫ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀ.ਆਈ.ਜੀ. ਹੈੱਡਕੁਆਰਟਰ ਫਿਰੋਜ਼ਪੁਰ ਵਲੋਂ ਪੁੱਜੇ ਇੰਸਪੈਕਟਰ ਕੁਲਦੀਪ ਸਿੰਘ, ਏ.ਐਸ.ਆਈ. ਸੋਮਪਾਲ ਅਤੇ ਕਾਂਸਟੇਬਲ ਸ਼ਿਵ ਨਰਾਇਣ ਨੇ ਮਹਿੰਦਰ ਸਿੰਘ ਫੌਜੀ ਦੀ ਮ੍ਰਿਤਕ ਦੇਹ ’ਤੇ ਰੀਥ ਭੇਟ ਕਰਕੇ ਉਨ੍ਹਾਂ ਦੀਆਂ ਦੇਸ਼ ਪ੍ਰਤੀ ਸੇਵਾਵਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਸਵ. ਮਹਿੰਦਰ ਸਿੰਘ ਫੌਜੀ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਪਰਗਟ ਸਿੰਘ (ਐਮ.ਕੇ. ਟਾਇਰ) ਅਤੇ ਪ੍ਰਵੀਨ ਸਿੰਘ (ਕੰਗਾਰੂ ਇਮੀਗ੍ਰੇਸ਼ਨ) ਨੇ ਦਿਖਾਈ। ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਸੋਗ ਸਾਂਝਾ ਕਰਨ ਲਈ ਇਲਾਕੇ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਸਮੇਂ ਸਰਪੰਚ ਸਰਬਜੀਤ ਸਿੰਘ ਸ਼ੰਭੂ, ਮੰਗਤ ਸਿੰਘ ਸਿੱਧੂ, ਸਰਬਜੀਤ ਸਿੰਘ ਸਰਬੀ, ਹੌਲਦਾਰ ਗੁਰਮੇਲ ਸਿੰਘ, ਭੋਲਾ ਸਿੰਘ ਕਾਉਂਕੇ, ਸਰਬਜੀਤ ਸਿੰਘ ਫੌਜੀ, ਰਾਜਾ ਸਿੰਘ, ਮਾਸਟਰ ਸੋਹਣ ਸਿੰਘ, ਮਲਕੀਤ ਸਿੰਘ ਮੀਤਾ, ਪੰਨਾ ਮਿੱਤੂ, ਰਾਜਾ ਘੁਮਾਣ, ਸੁਖਵਿੰਦਰ ਸਿੰਘ ਸੁੱਖਾ, ਸੂਬੇਦਾਰ ਬਹਾਦੁਰ ਸਿੰਘ, ਹਰਦੀਪ ਸਿੰਘ ਟਿਵਾਣਾ, ਨਛੱਤਰ ਸਿੰਘ ਕਲਕੱਤਾ, ਪ੍ਰਧਾਨ ਸ਼ੇਰ ਸਿੰਘ ਖਾਲਸਾ, ਮਨਪ੍ਰੀਤ ਸਿੰਘ ਸੋਢਾ, ਰਛਪਾਲ ਸਿੰਘ ਬੱਟੀ, ਲੇਖਕ ਸੋਨੀ ਠੁੱਲੇਵਾਲ, ਪਿੰਦਰ ਸਿੰਘ ਸੋਢਾ, ਸਾਬਕਾ ਸਰਪੰਚ ਹਰਭਜਨ ਸਿੰਘ, ਨੰਬਰਦਾਰ ਸੁਖਵਿੰਦਰ ਸਿੰਘ, ਬਰਜਿੰਦਰ ਸਿੰਘ ਔਜਲਾ, ਦਰਸ਼ਨ ਸਿੰਘ ਫੌਜੀ, ਗੱਗੀ ਧਾਲੀਵਾਲ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਬਾਰ ਐਸੋਸੀਏਸ਼ਨ ਦੇ ਅਹੁਦੇਦਾਰ ਨਾਲ ਮੀਟਿੰਗ ਅਗਲੀ ਖ਼ਬਰ ਚੀਮਾ-ਜੋਧਪੁਰ ਸਕੂਲ ਵਿਖੇ ਜ਼ਿਲ੍ਹੇ ਦਾ ਪਹਿਲਾ ਡਿਜੀਟਲ ਨਵੀਨਤਾ ਮੇਲਾ-2026 ਕਰਵਾਇਆ
Ad Position 24