04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਦੋ ਰੋਜ਼ਾ ਬਲਾਕ ਪੱਧਰੀ ਵਿੱਦਿਅਕ ਮੇਲਾ ਕਰਵਾਇਆ

ਤਪਾ ਮੰਡੀ, 3 ਨਵੰਬਰ (ਪ੍ਰਵੀਨ ਗਰਗ)-ਪੀ. ਐਮ.

Ad Position 21
No active advertisement
ਦੋ ਰੋਜ਼ਾ ਬਲਾਕ ਪੱਧਰੀ ਮੇਲੇ ਦੌਰਾਨ ਸਕੂਲੀ ਬੱਚੇ। ਤਸਵੀਰ : ਪ੍ਰਵੀਨ ਗਰਗ 04-11-2026
ਤਪਾ ਮੰਡੀ, 3 ਨਵੰਬਰ (ਪ੍ਰਵੀਨ ਗਰਗ)-ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ (ਲੜਕੇ) ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸੁਨੀਤਇੰਦਰ ਸਿੰਘ ਦੀ ਰਹਿਨੁਮਾਈ, ਪ੍ਰਿੰਸੀਪਲ ਅਨਿਲ ਕੁਮਾਰ ਮੋਦੀ ਦੀ ਅਗਵਾਈ ਤੇ ਇੰਚਾਰਜ ਪ੍ਰਿੰਸੀਪਲ ਤਲਵਿੰਦਰ ਸਿੰਘ ਸਿੱਧੂ ਦੀ ਦੇਖਰੇਖ ਹੇਠ ਦੋ ਰੋਜ਼ਾ ਬਲਾਕ ਪੱਧਰੀ ਵਿੱਦਿਅਕ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਵਿਚ ਪੀ.ਐਮ.ਸ੍ਰੀ ਸ.ਸ.ਸ.ਸ. ਤਪਾ (ਲੜਕੇ) ਸਮੇਤ ਸ਼ਾਂਤੀ ਦੇਵੀ ਮੈਮੋਰੀਅਲ ਸ.ਹ.ਸ. (ਲੜਕੀਆਂ) ਤਪਾ, ਸ.ਹ.ਸ. ਦਰਾਜ਼, ਸ.ਮਿ.ਸ. ਮਹਿਤਾ, ਸ.ਸ.ਸ.ਸ. ਘੁੰਨਸ ਤੇ ਸ.ਸ.ਸ.ਸ. ਢਿਲਵਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਬਲਾਕ ਪੱਧਰੀ ਮੇਲੇ ਦੌਰਾਨ ਸਹਾਇਕ ਪ੍ਰੋਫੈਸਰ ਬ੍ਰਿਜੇਸ਼ ਪਾਠਕ, ਹਰਵਿੰਦਰ ਸਿੰਘ ਰੋਮੀ ਬੀ.ਆਰ.ਸੀ., ਤਜਿੰਦਰ ਸ਼ਰਮਾ ਬੀ.ਆਰ.ਸੀ., ਹੈੱਡ ਮਿਸਟਰੈੱਸ ਸਰਿਤਾ ਰਾਣੀ, ਹਰਜੀਤ ਕੌਰ ਪੰਜਾਬੀ ਮਿਸਟਰੈੱਸ ਵਲੋਂ ਜੱਜ ਦੀ ਜ਼ਿੰਮੇਵਾਰੀ ਨਿਭਾਈ ਗਈ। ਵਧੇਰੇ ਜਾਣਕਾਰੀ ਦਿੰਦਿਆਂ ਕੋਆਰਡੀਨੇਟਰ ਕਿਰਨਜੋਤ ਕੌਰ ਨੇ ਦੱਸਿਆ ਕਿ ਇਸ ਦੋ ਰੋਜ਼ਾ ਵਿੱਦਿਅਕ ਮੇਲੇ ਦੇ ਪਹਿਲੇ ਦਿਨ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਜਿਸ ਵਿਚ ਰੀਅਲ ਲਾਈਫ਼ ਐਪਲੀਕੇਸ਼ਨ ਥੀਮ ਤੇ ਪੇਸ਼ ਕੀਤੇ ਮਾਡਲਾਂ ਤੇ ਪ੍ਰੋਜੈਕਟਾਂ ਵਿਚੋਂ ਪੀ.ਐਮ.ਸ੍ਰੀ ਸ.ਸ.ਸ.ਸ. ਤਪਾ (ਲੜਕੇ) ਨੇ ਪਹਿਲਾ, ਸ.ਮਿ.ਸ. ਮਹਿਤਾ ਨੇ ਦੂਜਾ ਤੇ ਸ.ਸ.ਸ.ਸ. ਢਿੱਲਵਾਂ ਨੇ ਤੀਜਾ ਸਥਾਨ ਹਾਸਲ ਕੀਤਾ। ਆਰਟ ਇੰਟੇਗ੍ਰੇਟਿਡ ਲਰਨਿੰਗ ਥੀਮ ਵਿਚ ਸ.ਸ.ਸ.ਸ. ਢਿਲਵਾਂ ਨੇ ਪਹਿਲਾ, ਸ.ਸ.ਸ.ਸ. ਘੁੰਨਸ ਨੇ ਦੂਜਾ ਤੇ ਸ਼ਾਂਤੀ ਦੇਵੀ ਮੈਮੋਰੀਅਲ ਸ.ਹ.ਸ. (ਲੜਕੀਆਂ) ਤਪਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇੰਡੀਅਨ ਇਥੋਜ ਥੀਮ ਵਿਚ ਸ਼ਾਂਤੀ ਦੇਵੀ ਮੈਮੋਰੀਅਲ ਸ.ਹ.ਸ. (ਲੜਕੀਆਂ) ਤਪਾ ਨੇ ਪਹਿਲਾ ਤੇ ਪੀ.ਐਮ.ਸ੍ਰੀ ਸ.ਸ.ਸ.ਸ. ਤਪਾ (ਲੜਕੇ) ਨੇ ਦੂਜਾ ਸਥਾਨ ਹਾਸਲ ਕੀਤਾ। ਵਿੱਦਿਅਕ ਮੇਲੇ ਦੇ ਦੂਜੇ ਦਿਨ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਜਿਸ ਵਿਚ ਰੀਅਲ ਲਾਈਫ਼ ਐਪਲੀਕੇਸ਼ਨ ਥੀਮ ’ਤੇ ਪੇਸ਼ ਕੀਤੇ ਮਾਡਲਾਂ ਤੇ ਪ੍ਰੋਜੈਕਟਾਂ ਵਿਚੋਂ ਪੀ.ਐਮ.ਸ੍ਰੀ ਸ.ਸ.ਸ.ਸ. ਤਪਾ (ਲੜਕੇ) ਨੇ ਪਹਿਲਾ, ਸ.ਹ.ਸ. ਦਰਾਜ਼ ਨੇ ਦੂਜਾ ਤੇ ਸ.ਸ.ਸ.ਸ. ਢਿੱਲਵਾਂ ਨੇ ਤੀਜਾ ਸਥਾਨ ਹਾਸਲ ਕੀਤਾ। ਆਰਟ ਇੰਟੇਗ੍ਰੇਟਿਡ ਲਰਨਿੰਗ ਥੀਮ ਵਿਚ ਸ਼ਾਂਤੀ ਦੇਵੀ ਮੈਮੋਰੀਅਲ ਸ.ਹ.ਸ. (ਲੜਕੀਆਂ) ਤਪਾ ਨੇ ਪਹਿਲਾ, ਸ.ਸ.ਸ.ਸ. ਢਿੱਲਵਾਂ ਨੇ ਦੂਜਾ ਤੇ ਪੀ.ਐਮ. ਸ੍ਰੀ ਸ.ਸ.ਸ.ਸ. ਤਪਾ (ਲੜਕੇ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇੰਡੀਅਨ ਇਥੋਜ ਥੀਮ ਵਿਚ ਪੀ.ਐਮ. ਸ੍ਰੀ ਸ.ਸ.ਸ.ਸ. ਤਪਾ (ਲੜਕੇ) ਨੇ ਪਹਿਲਾ ਤੇ ਸ਼ਾਂਤੀ ਦੇਵੀ ਮੈਮੋਰੀਅਲ ਸ.ਹ.ਸ. (ਲੜਕੀਆਂ) ਤਪਾ ਨੇ ਦੂਜਾ ਅਤੇ ਸ.ਹ.ਸ. ਦਰਾਜ਼ ਨੇ ਤੀਜਾ ਸਥਾਨ ਹਾਸਲ ਕੀਤਾ। ਵਿੱਦਿਅਕ ਮੇਲੇ ਦੌਰਾਨ ਪਹਿਲੇ ਦੂਜੇ ਤੇ ਤੀਜੇ ਸਥਾਨ ਤੇ ਰਹਿਣ ਵਾਲੀਆਂ ਟੀਮਾਂ ਨੂੰ ਟਰਾਫ਼ੀਆਂ, ਸਰਟੀਫਿਕੇਟ ਤੇ ਸਟੇਸ਼ਨਰੀ ਨਾਲ ਸਨਮਾਨਿਤ ਕੀਤਾ ਗਿਆ ਜਦਕਿ ਭਾਗ ਲੈਣ ਵਾਲੇ ਸਾਰੇ ਵਿਦਿਆਰਥੀ ਨੂੰ ਭਾਗੀਦਾਰੀ ਸਰਟੀਫਿਕੇਟ ਤੇ ਸਟੇਸ਼ਨਰੀ ਦੇ ਕੇ ਹੌਸਲਾ ਅਫ਼ਜਾਈ ਕੀਤੀ ਗਈ। ਮੇਲੇ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਅਮਨਦੀਪ ਕੌਰ ਪੰਜਾਬੀ ਮਿਸਟਰੈੱਸ ਤੇ ਸ਼ਿਵਾਲੀ ਗੋਇਲ ਇੰਗਲਿਸ਼ ਮਿਸਟਰੈੱਸ ਨੇ ਬਾਖ਼ੂਬੀ ਨਿਭਾਈ। ਇਨਾਮ ਵੰਡ ਸਮਾਗਮ ਦੌਰਾਨ ਵਿਦਿਆਰਥੀਆਂ ਦੁਆਰਾ ਪੇਸ਼ ਕੀਤੀਆਂ ਸਭਿਆਚਾਰ ਗਤੀਵਿਧੀਆਂ ਨੇ ਖ਼ੂਬ ਰੰਗ ਬੰਨਿ੍ਹਆ। ਇਸ ਮੌਕੇ ਲੈਕਚਰਾਰ ਸਰਜੀਵਨ ਕੁਮਾਰ ਉੱਪਲ, ਲੈਕਚਰਾਰ ਜਗਸੀਰ ਸਿੰਘ, ਲੈਕਚਰਾਰ ਕਰਮਜੀਤ ਕੌਰ, ਲੈਕਚਰਾਰ ਸੰਗੀਤਾ ਗੋਇਲ, ਲੈਕਚਰਾਰ ਵਰਸ਼ਾ ਰਾਣੀ, ਮਾਸਟਰ ਅਮਨਦੀਪ ਸਿੰਘ, ਮਾਸਟਰ ਸੁਖਦੀਪ ਸਿੰਘ, ਮੈਡਮ ਮੁਨੀਸ਼ ਬਾਲਾ, ਮੈਡਮ ਰਾਜਵਿੰਦਰ ਸ਼ਰਮਾ, ਕਮਲਦੀਪ ਸ਼ਰਮਾ ਡੀ.ਪੀ.ਈ., ਰਾਜਿੰਦਰ ਸਿੰਘ ਆਰਟ ਐਂਡ ਕਰਾਫ਼ਟ ਅਧਿਆਪਕ, ਅਸ਼ਵਨੀ ਕੁਮਾਰ ਕੰਪਿਊਟਰ ਫੈਕਲਟੀ, ਮਾਸਟਰ ਰਿਸ਼ੀ ਕੁਮਾਰ, ਮਾਸਟਰ ਅੰਮ੍ਰਿਤਪਾਲ, ਕੁਲਦੀਪ ਸਿੰਘ ਵੋਕੇਸ਼ਨਲ ਟਰੇਨਰ, ਸੰਦੀਪ ਸਿੰਘ ਵੋਕੇਸ਼ਨਲ ਟਰੇਨਰ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਰੀਆਭੱਟਾ ਕਾਲਜ ਬੀ.ਕਾਮ. ਸਮੈਸਟਰ ਚੌਥਾ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਸੁਤੰਤਰਤਾ ਸੰਗਰਾਮੀ ਤਾਰਾ ਸਿੰਘ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੇ ਪਹਿਲੀਆਂ ਪੁਜ਼ੀਸ਼ਨਾਂ ਕੀਤੀਆਂ ਹਾਸਿਲ
Ad Position 24