03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਹਲਕਾ ਭਦੌੜ ਅੰਦਰ ਵਿਕਾਸ ਦੇ ਨਾਂਅ ’ਤੇ ਸਿਰਫ਼ ਫੋਕੀਆਂ ਟਾਹਰਾਂ ਮਾਰੀਆਂ ਜਾ ਰਹੀਆਂ ਹਨ-ਐਡਵੋਕੇਟ ਰਾਹੀ ਸੜਕ ਦੇ ਚੱਲ ਰਹੇ ਕੰਮ ਉਪਰ ਪਹੁੰਚ ਕੇ ਪਾਰਟੀ ਆਗੂਆਂ ਦਾ ਹੌਸਲਾ ਵਧਾਇਆ

ਭਦੌੜ, 3 ਨਵੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਬਰਨਾਲਾ-ਬਾਜਾਖਾਨਾ ਮੁੱਖ ਮਾਰਗ ’ਤੇ ਗੋਬਿੰਦ ਸਕੂਲ ਭਦੌੜ ਦੇ ਨੇੜੇ ਸੜਕ ਉਪਰ ਪਿਛਲੇ ਦੋ-ਤਿੰਨ ਸਾਲਾਂ ਤੋਂ ਬਣੇ ਵੱਡੇ ਤੇ ਡੂੰਘੇ ਖੱਡਿਆਂ ਅਤੇ ਸੜਕ ਨੂੰ ਉੱਚਾ ਚੁੱਕਣ ਲਈ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ ਵਲੋਂ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਚਲਾਏ ਜਾ ਕੰਮ ਦੀ ਇਲਾਕੇ ਦੇ ਲੋਕਾਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ, ਸੜਕ ਦੇ ਚੱਲ ਰਹੇ ਕੰਮ ਦੌਰਾਨ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਜਸਵੀਰ ਸਿੰਘ ਧੰਮੀ ਅਤੇ ਪਾਰਟੀ ਆਗੂਆਂ ਤੇ ਸਹਿਯੋਗ ਦੇਣ ਵਾਲੇ ਵਿਅਕਤੀਆਂ ਦੀ ਤਾਰੀਫ਼ ਕੀਤੀ। ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਗੱਲਬਾਤ ਦੌਰਾਨ ਆਦਮੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨੇ ਸੇਧ ਦਿਆ ਕਿਹਾ ਕਿ ਸਿਹਤ ਸਹੂਲਤਾਂ, ਮਿਆਰੀ ਸਿੱਖਿਆ ਅਤੇ ਵਿਕਾਸ ਦੇ ਵੱਡੇ-ਵੱਡੇ ਵਾਅਦੇ ਕਰ ਕੇ ਸੂਬੇ ਦੀ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਆਪਣੇ ਕੀਤੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਪਿੱਛੇ ਹਟ ਚੁੱਕੀ ਹੈ।

Ad Position 21
No active advertisement
ਅਜੀਤ ਡੈਸਕ 04-11-2026
ਭਦੌੜ, 3 ਨਵੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਬਰਨਾਲਾ-ਬਾਜਾਖਾਨਾ ਮੁੱਖ ਮਾਰਗ ’ਤੇ ਗੋਬਿੰਦ ਸਕੂਲ ਭਦੌੜ ਦੇ ਨੇੜੇ ਸੜਕ ਉਪਰ ਪਿਛਲੇ ਦੋ-ਤਿੰਨ ਸਾਲਾਂ ਤੋਂ ਬਣੇ ਵੱਡੇ ਤੇ ਡੂੰਘੇ ਖੱਡਿਆਂ ਅਤੇ ਸੜਕ ਨੂੰ ਉੱਚਾ ਚੁੱਕਣ ਲਈ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ ਵਲੋਂ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਚਲਾਏ ਜਾ ਕੰਮ ਦੀ ਇਲਾਕੇ ਦੇ ਲੋਕਾਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ, ਸੜਕ ਦੇ ਚੱਲ ਰਹੇ ਕੰਮ ਦੌਰਾਨ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਜਸਵੀਰ ਸਿੰਘ ਧੰਮੀ ਅਤੇ ਪਾਰਟੀ ਆਗੂਆਂ ਤੇ ਸਹਿਯੋਗ ਦੇਣ ਵਾਲੇ ਵਿਅਕਤੀਆਂ ਦੀ ਤਾਰੀਫ਼ ਕੀਤੀ। ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਗੱਲਬਾਤ ਦੌਰਾਨ ਆਦਮੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨੇ ਸੇਧ ਦਿਆ ਕਿਹਾ ਕਿ ਸਿਹਤ ਸਹੂਲਤਾਂ, ਮਿਆਰੀ ਸਿੱਖਿਆ ਅਤੇ ਵਿਕਾਸ ਦੇ ਵੱਡੇ-ਵੱਡੇ ਵਾਅਦੇ ਕਰ ਕੇ ਸੂਬੇ ਦੀ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਆਪਣੇ ਕੀਤੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਪਿੱਛੇ ਹਟ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਚੋਣਾਂ ਸਮੇਂ ਲੋਕਾਂ ਨੂੰ ਦਿਖਾਏ ਗਏ ਸੁਪਨੇ ਹੁਣ ਹਕੀਕਤ ਵਿਚ ਪੂਰੇ ਹੁੰਦੇ ਦਿਖਾਈ ਨਹੀਂ ਦੇ ਰਹੇ ਜਿਸ ਕਰ ਕੇ ਹੀ ਅੱਜ ਲੋਕਾਂ ਨੂੰ ਆਪਣੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਲਈ ਖ਼ੁਦ ਹੀ ਯਤਨ ਕਰ ਰਹੇ ਹਨ ਅਤੇ ਭਦੌੜ ਅੰਦਰ ਸੜਕ ਨੂੰ ਠੀਕ ਕਰਨ ਦਾ ਚੱਲ ਰਿਹਾ ਮੌਜੂਦਾ ਕੰਮ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਲੋਕਾਂ ਨੂੰ ਸਰਕਾਰੀ ਪ੍ਰਬੰਧਾਂ ਦੀ ਬਜਾਏ ਆਪਣੇ ਪੱਧਰ ’ਤੇ ਸਮੱਸਿਆਵਾਂ ਦੇ ਹੱਲ ਲਈ ਅੱਗੇ ਆਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਲੋਕ ਸਰਕਾਰ ਦੇ ਕੰਮਕਾਜ ਅਤੇ ਚੋਣਾਂ ਸਮੇਂ ਕੀਤੇ ਵਾਅਦਿਆਂ ਦਾ ਹਿਸਾਬ ਮੰਗਣਗੇ ਤੇ ਦਾਅਵੇ ਕਰਨ ਵਾਲੇ ਇਨਕਲਾਬੀ ਲੋਕ ਤੁਹਾਨੂੰ ਦੂਰ ਭੱਜਦੇ ਦਿਸਣਗੇ ਕਿਉਂਕਿ ਹਲਕਾ ਭਦੌੜ ਅੰਦਰ ਹੋਇਆ ਵਿਕਾਸ ਅੱਜ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਹੈ। ਇਸ ਸਮੇਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ, ਸ਼ਹਿਰੀ ਪ੍ਰਧਾਨ ਅਮਨਿੰਦਰ ਗੋਲਡੀ ਭੁੱਲਰ, ਸਰਕਲ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ, ਸਰਪੰਚ ਗੁਰਜੰਟ ਸਿੰਘ ਜੈਦ, ਪ੍ਰਧਾਨ ਬਲਵਿੰਦਰ ਸਿੰਘ ਲਧਰੋਈ, ਜਗਸੀਰ ਸਿੰਘ ਜੱਗਾ ਬੁੱਟਰ, ਲਾਭ ਸਿੰਘ ਲਧਰੋਈਆ, ਗੁਰਦੀਪ ਸਿੰਘ ਬੱਬੂ, ਸੁਰਜੀਤ ਸਿੰਘ ਗੋਂਦਾਰਾ, ੳਂੁਕਾਰ ਸਿੰਘ ਉਮੀ, ਸਾਬਕਾ ਸਰਪੰਚ ਗੁਰਮੇਲ ਸਿੰਘ ਗੇਲੀ, ਪੱਪੀ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਦੀ ਇਨਸਾਫ਼ ਰੈਲੀ ਪੰਜਾਬ ਦੀ ਸਿਆਸਤ ਵਿਚ ਨਵੀਂ ਹਲਚਲ ਪੈਦਾ ਕਰੇਗੀ-ਬੰਨੀ ਖਹਿਰਾ ਅਗਲੀ ਖ਼ਬਰ ਕੁਲਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ (ਬ) ਸਰਕਲ ਜੰਗੀਆਣਾ ਦੇ ਪ੍ਰਧਾਨ ਨਿਯੁਕਤ ਹੋਏ
Ad Position 24