ਪਿੰਡ ਉੱਗੋਕੇ ਵਾਸੀਆਂ ਨੇ ਲਾਭ ਸਿੰਘ ਉੱਗੋਕੇ ਨੂੰ ਟਿਕਟ ਮਿਲਣ ’ਤੇ ਲੱਡੂ ਵੰਡੇ
ਸ਼ਹਿਣਾ, 31 ਅਕਤੂਬਰ (ਸੁਰੇਸ਼ ਗੋਗੀ)-ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਜੱਦੀ ਪਿੰਡ ਉੱਗੋਕੇ ਵਿਖੇ ਉਨ੍ਹਾਂ ਨੂੰ ਵਿਧਾਨ ਸਭਾ ਦੀ ਟਿਕਟ ਮਿਲਣ ਦੀ ਖ਼ੁਸ਼ੀ ਵਿਚ ਲੱਡੂ ਵੰਡੇ ਗਏ। ਪਿੰਡ ਦੇ ਸਰਪੰਚ ਰਾਮ ਸਿੰਘ ਦਿਉਲ ਦੀ ਅਗਵਾਈ ਵਿਚ ਲਾਇਬ੍ਰੇਰੀ ਵਿਖੇ ਇਕੱਤਰ ਪਿੰਡ ਵਾਸੀਆਂ ਨੇ ਲਾਭ ਸਿੰਘ ਉੱਗੋਕੇ ਦੇ ਭਰਾ ਸੁਖਚੈਨ ਸਿੰਘ ਫ਼ੌਜੀ ਦਾ ਮੂੰਹ ਮਿੱਠਾ ਕਰਵਾਇਆ ਅਤੇ ਖ਼ੁਸ਼ੀ ਸਾਂਝੀ ਕੀਤੀ।
ਸ਼ਹਿਣਾ, 31 ਅਕਤੂਬਰ (ਸੁਰੇਸ਼ ਗੋਗੀ)-ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਜੱਦੀ ਪਿੰਡ ਉੱਗੋਕੇ ਵਿਖੇ ਉਨ੍ਹਾਂ ਨੂੰ ਵਿਧਾਨ ਸਭਾ ਦੀ ਟਿਕਟ ਮਿਲਣ ਦੀ ਖ਼ੁਸ਼ੀ ਵਿਚ ਲੱਡੂ ਵੰਡੇ ਗਏ। ਪਿੰਡ ਦੇ ਸਰਪੰਚ ਰਾਮ ਸਿੰਘ ਦਿਉਲ ਦੀ ਅਗਵਾਈ ਵਿਚ ਲਾਇਬ੍ਰੇਰੀ ਵਿਖੇ ਇਕੱਤਰ ਪਿੰਡ ਵਾਸੀਆਂ ਨੇ ਲਾਭ ਸਿੰਘ ਉੱਗੋਕੇ ਦੇ ਭਰਾ ਸੁਖਚੈਨ ਸਿੰਘ ਫ਼ੌਜੀ ਦਾ ਮੂੰਹ ਮਿੱਠਾ ਕਰਵਾਇਆ ਅਤੇ ਖ਼ੁਸ਼ੀ ਸਾਂਝੀ ਕੀਤੀ। ਇਸ ਮੌਕੇ ਕੌਰ ਸਿੰਘ ਥਾਣੇਦਾਰ, ਬਲਵੀਰ ਸਿੰਘ ਸਿੱਧੂ, ਦਲਜੀਤ ਸਿੰਘ ਬਿੱਟੂ, ਅੰਗਰੇਜ਼ ਸਿੰਘ, ਗਿਆਨੀ ਗੁਰਮੇਲ ਸਿੰਘ, ਭਿੰਦਰ ਸਿੰਘ ਪੰਚ, ਭੂਰਾ ਸਿੰਘ ਚੌਕੀਦਾਰ, ਬੂਟਾ ਦੀਨ, ਜਗਰਾਜ ਸਿੰਘ ਜਗਜੀਤਪੁਰਾ, ਹਰਪ੍ਰੀਤ ਸਿੰਘ, ਨਛੱਤਰ ਸਿੰਘ ਪੰਚ, ਗਿਆਨੀ ਰਾਜ ਸਿੰਘ, ਕਰਮਵੀਰ ਸਿੰਘ, ਪਰਦੀਪ ਸਿੰਘ, ਸੁਰਿੰਦਰ ਸਿੰਘ ਬੰਪੀ, ਸੁਖਦੇਵ ਸਿੰਘ ਰਿੰਕੂ, ਸੁਖਚੈਨ ਸਿੰਘ, ਗੁਰਚਰਨ ਸਿੰਘ ਘੱਚਾ, ਗੁਰਜੀਤ ਸਿੰਘ ਜੀਤੀ ਅਤੇ ਸੀਰਾ ਸਿੰਘ ਵੀ ਹਾਜਰ ਸਨ।