24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਪਿੰਡ ਚੀਮਾ ਵਿਖੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਅੱਜ ਤੋਂ

ਟੱਲੇਵਾਲ, 23 ਅਕਤੂਬਰ (ਸੋਨੀ ਚੀਮਾ)-ਇਲਾਕੇ ਦੇ ਪ੍ਰਸਿੱਧ ਧਾਰਮਿਕ ਸਥਾਨ ਨਿਰਮਲ ਡੇਰਾ ਬਾਬਾ ਗੁਲਾਬ ਸਿੰਘ ਚੀਮਾ ਵਿਖੇ ਸੰਤ ਮਹਾਂਪੁਰਸ਼ ਸ੍ਰੀਮਾਨ ਬ੍ਰਹਮ ਗਿਆਨੀ 108 ਸੰਤ ਬਾਬਾ ਭੋਲਾ ਸਿੰਘ ਦੀ ਸਾਲਾਨਾ 74ਵੀਂ ਬਰਸੀ ਅਤੇ ਬ੍ਰਹਮ ਗਿਆਨੀ 108 ਸੰਤ ਬਾਬਾ ਤੋਤਾ ਸਿੰਘ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ ਸਮਾਗਮ ਅਤੇ ਜੋੜ ਮੇਲਾ (ਮਹੋਸਾ) ਸਮੂਹ ਪਿੰਡ ਵਾਸੀਆਂ, ਗ੍ਰਾਮ ਪੰਚਾਇਤ, ਪਿੰਡ ਦੇ ਸਮਾਜ ਸੇਵੀ ਕਲੱਬਾਂ ਦੇ ਸਹਿਯੋਗ ਨਾਲ 24 ਤੋਂ 26 ਅਕਤੂਬਰ ਤਕ ਡੇਰਾ ਚੀਮਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਬਾਬਾ ਗੁਲਾਬ ਸਿੰਘ ਦੇ ਪ੍ਰਬੰਧਕ ਅਤੇ ਬ੍ਰਹਮਲੀਨ ਬਾਬਾ ਮੱਖਣ ਸਿੰਘ ਮਹੰਤ ਦੇ ਸਪੁੱਤਰ ਮਹੰਤ ਅਮਨਦੀਪ ਸਿੰਘ ਕਥਾ ਵਾਚਕ, ਮਹੰਤ ਅਬੈਪ੍ਰਤਾਪ ਸਿੰਘ ਸਪੁੱਤਰ (ਬ੍ਰਹਮਲੀਨ ਮਹੰਤ ਬਿਕਰਮਜੀਤ ਸਿੰਘ ਵਿੱਕੀ), ਸੈਕਟਰੀ ਅਵਤਾਰ ਸਿੰਘ ਕਾਲਾ ਭੰਗੂ ਨੇ ਦੱਸਿਆ ਕਿ ਇਹ ਤਿੰਨ ਰੋਜ਼ਾ ਧਾਰਮਿਕ ਸਮਾਗਮ 24 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਏ ਜਾਣ ਨਾਲ ਸ਼ੁਰੂ ਹੋਣਗੇ ਅਤੇ 25 ਅਕਤੂਬਰ ਨੂੰ ਹਰ ਸਾਲ ਦੀ ਤਰ੍ਹਾਂ ਰਾਤ ਸਮੇਂ ਢਾਡੀ ਅਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਨਿਹਾਲ ਕਰਨਗੇ।

Ad Position 21
No active advertisement
ਅਜੀਤ ਡੈਸਕ 24-10-2026
ਟੱਲੇਵਾਲ, 23 ਅਕਤੂਬਰ (ਸੋਨੀ ਚੀਮਾ)-ਇਲਾਕੇ ਦੇ ਪ੍ਰਸਿੱਧ ਧਾਰਮਿਕ ਸਥਾਨ ਨਿਰਮਲ ਡੇਰਾ ਬਾਬਾ ਗੁਲਾਬ ਸਿੰਘ ਚੀਮਾ ਵਿਖੇ ਸੰਤ ਮਹਾਂਪੁਰਸ਼ ਸ੍ਰੀਮਾਨ ਬ੍ਰਹਮ ਗਿਆਨੀ 108 ਸੰਤ ਬਾਬਾ ਭੋਲਾ ਸਿੰਘ ਦੀ ਸਾਲਾਨਾ 74ਵੀਂ ਬਰਸੀ ਅਤੇ ਬ੍ਰਹਮ ਗਿਆਨੀ 108 ਸੰਤ ਬਾਬਾ ਤੋਤਾ ਸਿੰਘ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ ਸਮਾਗਮ ਅਤੇ ਜੋੜ ਮੇਲਾ (ਮਹੋਸਾ) ਸਮੂਹ ਪਿੰਡ ਵਾਸੀਆਂ, ਗ੍ਰਾਮ ਪੰਚਾਇਤ, ਪਿੰਡ ਦੇ ਸਮਾਜ ਸੇਵੀ ਕਲੱਬਾਂ ਦੇ ਸਹਿਯੋਗ ਨਾਲ 24 ਤੋਂ 26 ਅਕਤੂਬਰ ਤਕ ਡੇਰਾ ਚੀਮਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਬਾਬਾ ਗੁਲਾਬ ਸਿੰਘ ਦੇ ਪ੍ਰਬੰਧਕ ਅਤੇ ਬ੍ਰਹਮਲੀਨ ਬਾਬਾ ਮੱਖਣ ਸਿੰਘ ਮਹੰਤ ਦੇ ਸਪੁੱਤਰ ਮਹੰਤ ਅਮਨਦੀਪ ਸਿੰਘ ਕਥਾ ਵਾਚਕ, ਮਹੰਤ ਅਬੈਪ੍ਰਤਾਪ ਸਿੰਘ ਸਪੁੱਤਰ (ਬ੍ਰਹਮਲੀਨ ਮਹੰਤ ਬਿਕਰਮਜੀਤ ਸਿੰਘ ਵਿੱਕੀ), ਸੈਕਟਰੀ ਅਵਤਾਰ ਸਿੰਘ ਕਾਲਾ ਭੰਗੂ ਨੇ ਦੱਸਿਆ ਕਿ ਇਹ ਤਿੰਨ ਰੋਜ਼ਾ ਧਾਰਮਿਕ ਸਮਾਗਮ 24 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਏ ਜਾਣ ਨਾਲ ਸ਼ੁਰੂ ਹੋਣਗੇ ਅਤੇ 25 ਅਕਤੂਬਰ ਨੂੰ ਹਰ ਸਾਲ ਦੀ ਤਰ੍ਹਾਂ ਰਾਤ ਸਮੇਂ ਢਾਡੀ ਅਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਦੱਸਿਆ ਕਿ 26 ਅਕਤੂਬਰ ਨੂੰ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ੳੁੱਥੇ ਢਾਡੀ ਅਤੇ ਕਵੀਸ਼ਰੀ ਦਰਬਾਰ ਵੀ ਸਜੇਗਾ ਅਤੇ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਬਰਨਾਲਾ ਵਲੋਂ ਐਸ.ਆਈ.ਆਰ. ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ‎ ਪਿੰਡ ਚੰਨਣਵਾਲ ਵਿਖੇ ‘ਮੇਰਾ ਘਰ ਮੇਰੇ ਨਾਮ’ ਮੁਹਿੰਮ ਤਹਿਤ 564 ਲਾਭਪਾਤਰੀਆਂ ਨੂੰ ਸਰਟੀਫਿਕੇਟ ਵੰਡੇ
Ad Position 24