ਪਿੰਡ ਦੇ ਸਟੇਸ਼ਨ ‘ਤੇ ਨਹੀਂ ਰੁਕਦੀਆਂ ਬਹੁਤੀਆਂ ਰੇਲਾਂ
ਗੋਬਿੰਦਗੜ੍ਹ ਖੋਖਰ ਦੇ ਰੇਲਵੇ ਸਟੇਸ਼ਨ ‘ਤੇ ਬਾਕੀ ਦੀਆਂ ਯਾਤਰੂ ਗੱਡੀਆਂ ਦੇ ਠਹਿਰਾਓ ਬਹਾਲ ਕਰਨ ਦੀ ਮੰਗ
ਲ਼ਹਿਰਾਗਾਗਾ 18 ਅਕਤੂਬਰ ( ਪ੍ਰਵੀਨ ਖੋਖਰ ) – ਹਿਸਾਰ-ਜਾਖਲ-ਧੂਰੀ-ਲੁਧਿਆਣਾ ਰੇਲਵੇ ਸਟੇਸ਼ਨ ਗੋਬਿੰਦਗੜ੍ਹ ਖੋਖਰ ਯਾਤਰੂ ਗੱਡੀਆਂ ਦੇ ਠਹਿਰਾਓ ਦੇ ਮਾਮਲੇ ਦਾ ਪ੍ਰਨਾਲਾ ਭਾਵੇਂ ਕਿ ਕੁੱਝ ਹੱਦ ਤੱਕ ਰਿਸਕਿਆ ਪ੍ਰੰਤੂ ਬਾਕੀ ਦਾ ਪ੍ਰਨਾਲਾ ਉੱਥੇ ਦਾ ਉੱਥੇ ਹੀ ਖੜ੍ਹਾ ਹੈ । ਹਾਲਾਂਕਿ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਇਸ ਸਟੇਸ਼ਨ ’ਤੇ ਯਾਤਰੀਆਂ ਗੱਡੀਆਂ ਦੇ ਕੁੱਝ ਕੁ ਠਹਿਰਾਓ ਤਾਂ ਬਹਾਲ ਕਰ ਦਿੱਤੇ ਹਨ, ਬਾਕੀ ਯਾਤਰੀ ਗੱਡੀਆਂ ਦੇ ਠਹਿਰਾਓ ਦਾ ਮਾਮਲਾ ਜਿਉਂ ਦਾ ਤਿਉਂ ਹੈ ।
ਲ਼ਹਿਰਾਗਾਗਾ 18 ਅਕਤੂਬਰ ( ਪ੍ਰਵੀਨ ਖੋਖਰ ) – ਹਿਸਾਰ-ਜਾਖਲ-ਧੂਰੀ-ਲੁਧਿਆਣਾ ਰੇਲਵੇ ਸਟੇਸ਼ਨ ਗੋਬਿੰਦਗੜ੍ਹ ਖੋਖਰ ਯਾਤਰੂ ਗੱਡੀਆਂ ਦੇ ਠਹਿਰਾਓ ਦੇ ਮਾਮਲੇ ਦਾ ਪ੍ਰਨਾਲਾ ਭਾਵੇਂ ਕਿ ਕੁੱਝ ਹੱਦ ਤੱਕ ਰਿਸਕਿਆ ਪ੍ਰੰਤੂ ਬਾਕੀ ਦਾ ਪ੍ਰਨਾਲਾ ਉੱਥੇ ਦਾ ਉੱਥੇ ਹੀ ਖੜ੍ਹਾ ਹੈ । ਹਾਲਾਂਕਿ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਇਸ ਸਟੇਸ਼ਨ ’ਤੇ ਯਾਤਰੀਆਂ ਗੱਡੀਆਂ ਦੇ ਕੁੱਝ ਕੁ ਠਹਿਰਾਓ ਤਾਂ ਬਹਾਲ ਕਰ ਦਿੱਤੇ ਹਨ, ਬਾਕੀ ਯਾਤਰੀ ਗੱਡੀਆਂ ਦੇ ਠਹਿਰਾਓ ਦਾ ਮਾਮਲਾ ਜਿਉਂ ਦਾ ਤਿਉਂ ਹੈ । ਹਾਲਾਂਕਿ ਇਨ੍ਹਾਂ ਗੱਡੀਆਂ ਦੇ ਠਹਿਰਾਓ ਦੇ ਮਾਮਲੇ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਤੋਂ ਇਲਾਵਾ ਰੇਲ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਨੇਕਾਂ ਵਾਰ ਲਿਖਤੀ ਪੱਤਰਾਂ ਰਾਹੀਂ ਮੰਗ ਕੀਤੀ ਜਾ ਚੁੱਕੀ ਹੈ ਪ੍ਰੰਤੂ ਅਜੇ ਤੱਕ ਇਨ੍ਹਾਂ ਗੱਡੀਆਂ ਦੇ ਠਹਿਰਾਓ ਬਹਾਲ ਨਹੀਂ ਕੀਤੇ ਗਏ । ਵਾਰ-ਵਾਰ ਕੀਤੀਆਂ ਕੋਸ਼ਿਸ਼ਾਂ ਨੂੰ ਏਨਾ ਕੁ ਬੁਰ ਤਾਂ ਪਿਆ ਕਿ ਇਸ ਸਟੇਸ਼ਨ ‘ਤੇ 54053 ਜੀਂਦ-ਲੁਧਿਆਣਾ, 54605 ਚੁਰੂ-ਲੁਧਿਆਣਾ, 54633 ਸਿਰਸਾ-ਲੁਧਿਆਣਾ, 54631 ਭਿਵਾਨੀ-ਧੂਰੀ, 54632 ਧੂਰੀ-ਸਿਰਸਾ, 54634 ਲੁਧਿਆਣਾ-ਭਿਵਾਨੀ, 54054 ਲੁਧਿਆਣਾ-ਜੀਂਦ ਯਾਤਰੀ ਗੱਡੀਆਂ ਦੇ ਸਟਾਪਜ਼ ਤਾਂ ਬਹਾਲ ਕਰ ਦਿੱਤੇ ਗਏ ਹਨ, ਪ੍ਰੰਤੂ ਬਾਕੀ ਗੱਡੀਆਂ ਦੇ ਠਹਿਰਾਓ ਅਜੇ ਤੱਕ ਬਹਾਲ ਨਹੀਂ ਕੀਤੇ ਗਏ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਦੇਵ ਰਾਜ ਡੀ.ਏ.ਵੀ. ਪਬਲਿਕ ਸਕੂਲ ਖਾਈ/ ਲਹਿਰਾਗਾਗਾ ਦੇ ਪ੍ਰਧਾਨ ਲੱਕੀ ਖੋਖਰ ਨੇ ਦੱਸਿਆ ਕਿ ਇਹ ਸਟੇਸ਼ਨ ਜਿਹੜਾ ਕਿ ਪਿੰਡ ਖੋਖਰ ਖੁਰਦ, ਖੋਖਰ ਕਲਾਂ ਅਤੇ ਗੋਬਿੰਦਗੜ੍ਹ ਦਾ ਸਾਂਝਾ ਸਟੇਸ਼ਨ ਹੈ । ਇਸ ਸਟੇਸ਼ਨ ’ਤੇ ਪਿੰਡ ਸੰਗਤਪੁਰਾ, ਚੰਗਾਲੀਵਾਲਾ, ਸੰਗਤੀਵਾਲਾ, ਅੜ੍ਹਕਵਾਸ, ਗੰਢੂਆਂ ਭੈਣੀ, ਲਦਾਲ, ਨੰਗਲਾ ਆਦਿ ਸਮੇਤ ਹੋਰਨਾਂ ਪਿੰਡਾਂ ਦੇ ਵਸਨੀਕ ਸੰਗਰੂਰ, ਸੁਨਾਮ, ਧੂਰੀ, ਲੁਧਿਆਣਾ, ਜਾਖਲ, ਹਿਸਾਰ, ਲਹਿਰਾਗਾਗਾ ਸਮੇਤ ਹੋਰਨਾਂ ਦੂਰ-ਦੁਰਾੜੇ ਸ਼ਹਿਰਾਂ ਵਿੱਚ ਆਪਣੇ ਰੋਜ਼ਮਰਾ ਦੀ ਕੰਮਾਂ-ਕਾਰਾਂ ਲਈ ਇਸ ਸਟੇਸ਼ਨ ਤੋਂ ਆਉਂਦੇ-ਜਾਂਦੇ ਸਨ ਪ੍ਰੰਤੂ ਬਹੁਤੀਆਂ ਯਾਤਰੀਆਂ ਗੱਡੀਆਂ ਦੇ ਠਹਿਰਾਓ ਨਾ ਹੋਣ ਕਰਕੇ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਸਬੰਧੀ ਵੱਖ-ਵੱਖ ਪਿੰਡਾਂ ਦੀ ਪੰਚਾਇਤਾਂ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸੀਅਤਾਂ ਦਾ ਵਫਦ ਜਲਦੀ ਹੀ ਮੈਂਬਰ ਪਾਰਲੀਮੈਂਟ ਮੀਤ ਹੇਅਰ, ਹਲਕੇ ਦੇ ਵਿਧਾਇਕ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੋਂ ਇਲਾਵਾ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਆਪਣੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾ ਕੇ ਯਾਤਰੀ ਗੱਡੀਆਂ ਦੇ ਸਟਾਪਜ਼ ਬਹਾਲ ਕਰਵਾਉਣ ਦੀ ਮੰਗ ਰੱਖੇਗਾ ।