ਪਿੰਡ ਸੇਖਾ ਤੋਂ ਅਗਵਾ ਹੋਏ ਵਿਅਕਤੀ ਦੀ ਲਾਸ਼ ਸ਼ਹਿਣਾ ਨਹਿਰ ’ਚੋਂ ਮਿਲੀ
ਬਰਨਾਲਾ, 18 ਅਕਤੂਬਰ (ਰਾਜ ਪਨੇਸਰ)-ਬੀਤੇ ਦਿਨ ਪਿੰਡ ਸੇਖਾ ਤੋਂ ਅਗਵਾ ਹੋਏ ਇਕ ਵਿਅਕਤੀ ਦੀ ਲਾਸ਼ ਭੇਦਭਰੇ ਹਾਲਾਤਾਂ ਵਿਚ ਸ਼ਹਿਣਾ ਦੀ ਨਹਿਰ ਵਿਚੋਂ ਮਿਲਣ ਬਾਰੇ ਪਤਾ ਲੱਗਾ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਦਈ ਰਾਜ ਸਿੰਘ ਵਾਸੀ ਸੇਖਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਬੀਤੇ ਦਿਨੀਂ ਉਸ ਦੇ ਲੜਕਾ ਗੁਰਦੀਪ ਸਿੰਘ ਨੂੰ ਕੋਈ ਨਾਮਾਲੂਮ ਵਿਅਕਤੀ ਅਗਵਾ ਕਰ ਕੇ ਕਿਧਰੇ ਲੈ ਗਿਆ ਹੈ।
ਬਰਨਾਲਾ, 18 ਅਕਤੂਬਰ (ਰਾਜ ਪਨੇਸਰ)-ਬੀਤੇ ਦਿਨ ਪਿੰਡ ਸੇਖਾ ਤੋਂ ਅਗਵਾ ਹੋਏ ਇਕ ਵਿਅਕਤੀ ਦੀ ਲਾਸ਼ ਭੇਦਭਰੇ ਹਾਲਾਤਾਂ ਵਿਚ ਸ਼ਹਿਣਾ ਦੀ ਨਹਿਰ ਵਿਚੋਂ ਮਿਲਣ ਬਾਰੇ ਪਤਾ ਲੱਗਾ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਦਈ ਰਾਜ ਸਿੰਘ ਵਾਸੀ ਸੇਖਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਬੀਤੇ ਦਿਨੀਂ ਉਸ ਦੇ ਲੜਕਾ ਗੁਰਦੀਪ ਸਿੰਘ ਨੂੰ ਕੋਈ ਨਾਮਾਲੂਮ ਵਿਅਕਤੀ ਅਗਵਾ ਕਰ ਕੇ ਕਿਧਰੇ ਲੈ ਗਿਆ ਹੈ। ਪੁਲਿਸ ਵਲੋਂ ਮੁੱਦਈ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਬਾਰੀਕੀ ਨਾਲ ਪੜਤਾਲ ਸ਼ੁਰੂ ਕੀਤੀ ਤਾਂ ਪੁਲਿਸ ਨੂੰ ਸੂਚਨਾ ਮਿਲੀ ਕਿ ਇਕ ਵਿਅਕਤੀ ਦੀ ਲਾਸ਼ ਸ਼ਹਿਣੇ ਨਹਿਰ ਵਿਚੋਂ ਬਰਾਮਦ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚੋਂ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।