13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਐਡਵੋਕੇਟ ਪ੍ਰੋਟੈਕਸ਼ਨ ਐਕਟ ਨੂੰ ਲੈ ਕੇ ਗਿਆਨ ਸਿੰਘ ਮੂੰਗੋ ਨੇ ਡੀ.ਬੀ.ਏ. ਬਰਨਾਲਾ ’ਚ ਕੀਤੀ ਮੀਟਿੰਗ

ਬਰਨਾਲਾ, 12 ਅਕਤੂਬਰ (ਨਰਿੰਦਰ ਅਰੋੜਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਨਾਭਾ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਲੀਗਲ ਸੈੱਲ ਦੇ ਪ੍ਰਧਾਨ ਗਿਆਨ ਸਿੰਘ ਮੂੰਗੋ ਵਲੋਂ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ (ਡੀ. ਬੀ.

Ad Position 21
No active advertisement
ਅਜੀਤ ਡੈਸਕ 13-10-2026
ਬਰਨਾਲਾ, 12 ਅਕਤੂਬਰ (ਨਰਿੰਦਰ ਅਰੋੜਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਨਾਭਾ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਲੀਗਲ ਸੈੱਲ ਦੇ ਪ੍ਰਧਾਨ ਗਿਆਨ ਸਿੰਘ ਮੂੰਗੋ ਵਲੋਂ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ (ਡੀ.ਬੀ.ਏ.) ਬਰਨਾਲਾ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਬਾਰ ਰੂਮ ਵਿਖੇ ਵਕੀਲ ਭਾਈਚਾਰੇ ਨਾਲ ਇਕ ਅਹਿਮ ਮੀਟਿੰਗ ਕੀਤੀ, ਜਿਸ ਵਿਚ ਵਕੀਲਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸ: ਮੂੰਗੋ ਨੇ ਕਿਹਾ ਕਿ ਵਕੀਲਾਂ ਦੀ ਸੁਰੱਖਿਆ ਲਈ ਐਡਵੋਕੇਟ ਪ੍ਰੋਟੈਕਸ਼ਨ ਐਕਟ ਨੂੰ ਲਾਗੂ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਵਕੀਲਾਂ ਦੇ ਹਿਤਾਂ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ ਅਤੇ ਅਗਲੀ ਰਣਨੀਤੀ ਉਲੀਕ ਕੇ ਇਸ ਮੰਗ ਨੂੰ ਸਰਕਾਰ ਪੱਧਰ ’ਤੇ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ। ਬਰਨਾਲਾ ਦੇ ਪ੍ਰਧਾਨ ਜਤਿੰਦਰ ਬਹਾਦਰਪੁਰੀਆ ਨੀ ਸੰਬੋਧਨ ਕਰਦਿਆਂ ਜੋ ਮੁੱਦਾ ਉਠਾਇਆ ਸੀ ਕਿ ਵਕੀਲਾਂ ਦੀ ਰਿਸਪੈਕਟ ਬਹਾਲ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਤਹਿਸੀਲਦਾਰ ਦਫ਼ਤਰ ਵਿਚ ਕਾਲੇ ਕੋਟ ਵਾਲੇ ਵਕੀਲ ਤਾਂ ਖੜ੍ਹੇ ਹੁੰਦੇ ਹਨ ਜਦਕਿ ਪ੍ਰੋਪਰਟੀ ਡੀਲਰ ਕੁਰਸੀਆਂ ’ਤੇ ਬੈਠੇ ਚਾਹ ਪੀ ਰਹੇ ਹੁੰਦੇ ਹਨ, ਜੋ ਕਿ ਬਹੁਤ ਹੀ ਮੰਦਭਾਗਾ ਹੈ। ਇਸ ਸਬੰਧੀ ਵੀ ਅਹਿਮ ਫ਼ੈਸਲੇ ਲਏ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਜੋ ਵੀ ਫਾਈਨੈਂਸ ਸਬੰਧੀ ਕੰਮ ਹੈ, ਉਸ ਨੂੰ ਵੀ ਤਬਦੀਲ ਕੀਤਾ ਜਾਣਾ ਚਾਹੀਦਾ ਹੈ। ਇਸ ਦਾ ਜਵਾਬ ਦਿੰਦਿਆਂ ਸ: ਮੂੰਗੋ ਨੇ ਕਿਹਾ ਕਿ ਸਾਡੇ ਵਲੋਂ ਤਿੰਨ ਜੁਡੀਸ਼ੀਅਲ ਅਫ਼ਸਰ ਵੀ ਕਰਪਸ਼ਨ ਦੇ ਮਾਮਲੇ ਵਿਚ ਡਿਸਮਿਸ ਕਰਵਾਏ ਗਏ ਹਨ, ਜੋ ਕਿ ਪੰਜਾਬ ਦਾ ਨਹੀਂ ਇੰਡੀਆ ਦਾ ਰਿਕਾਰਡ ਹੈ। ਜੇ ਸਾਡੀ ਯੂਨਿਟੀ ਹੈ ਕਿਸੇ ਅਫ਼ਸਰ ਦੀ ਜ਼ੁਰਤ ਨਹੀਂ ਜੋ ਸਾਡੇ ਵਕੀਲ ਨੂੰ ਜ਼ਲੀਲ ਕਰ ਸਕੇ। ਇਸ ਮੌਕੇ ਪ੍ਰਧਾਨ ਐਡਵੋਕੇਟ ਜਤਿੰਦਰ ਬਹਾਦਰਪੁਰੀਆ, ਐਡਵੋਕੇਟ ਧੀਰਜ ਕੁਮਾਰ, ਐਡਵੋਕੇਟ ਕੁਲਵੰਤ ਰਾਏ ਗੋਇਲ, ਐਡਵੋਕੇਟ ਪੰਕਜ ਬਾਂਸਲ, ਐਡਵੋਕੇਟ ਰਾਹੁਲ ਗੁਪਤਾ, ਐਡਵੋਕੇਟ ਧਰਮਪਾਲ ਸਿੰਘ, ਐਡਵੋਕੇਟ ਹਿਮਾਂਸ਼ੂ ਗਰਗ, ਐਡਵੋਕੇਟ ਭਾਵਨਾ, ਐਡਵੋਕੇਟ ਅਨੂਪ ਸ਼ਰਮਾ, ਐਡਵੋਕੇਟ ਹਰਿੰਦਰ ਪਾਲ ਸਿੰਘ ਰਾਣੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਨੇ ਸੇਵਾ ਕੇਂਦਰ ਬੰਦ ਕਰ ਕੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਪੁਤਲੇ ਫੂਕੇ ਅਗਲੀ ਖ਼ਬਰ ਅਣਪਛਾਤੇ ਨੌਜਵਾਨ ਦੀ ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਮੌਤ
Ad Position 24