13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਅਣਪਛਾਤੇ ਨੌਜਵਾਨ ਦੀ ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਮੌਤ

ਬਰਨਾਲਾ, 12 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਬੀਤੀ ਰਾਤ ਇਕ ਅਣਪਛਾਤੇ ਨੌਜਵਾਨ ਦੀ ਰੇਲ ਗੱਡੀ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਜੀ.

Ad Position 21
No active advertisement
ਅਜੀਤ ਡੈਸਕ 13-10-2026
ਬਰਨਾਲਾ, 12 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਬੀਤੀ ਰਾਤ ਇਕ ਅਣਪਛਾਤੇ ਨੌਜਵਾਨ ਦੀ ਰੇਲ ਗੱਡੀ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਜੀ.ਆਰ.ਪੀ. ਚੌਂਕੀ ਬਰਨਾਲਾ ਦੇ ਇੰਚਾਰਜ ਏ.ਐਸ.ਆਈ ਕਰਨੈਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਰੇਲਵੇ ਸਟੇਸ਼ਨ ਬਰਨਾਲਾ ਦੇ ਨਜ਼ਦੀਕ ਸੇਖਾ ਫਾਟਕ ’ਤੇ ਇਕ ਅਣਪਛਾਤੇ ਨੌਜਵਾਨ ਦੀ ਰੇਲ ਗੱਡੀ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਗਈ। ਜਿਸ ਦੀ ਪਛਾਣ ਨਹੀਂ ਹੋ ਸਕੀ। ਮ੍ਰਿਤਕ ਦੇ ਹੁਲੀਏ ਅਨੁਸਾਰ ਉਸ ਦੀ ਉਮਰ ਲਗਭਗ 35 ਤੋਂ 40 ਸਾਲ ਜਾਪਦੀ ਹੈ। ਮ੍ਰਿਤਕ ਦਾ ਰੰਗ ਕਣਕ ਵੰਨਾ ਸੀ, ਉਸ ਨੇ ਮਹਿਰੂਨ ਰੰਗ ਦੀ ਕਮੀਜ਼, ਲੋਅਰ ਸੁਰਮਈ ਰੰਗ ਦਾ, ਦਾੜ੍ਹੀ ਅਤੇ ਸਿਰ ਦੇ ਵਾਲ ਕੱਟੇ ਹੋਏ, ਪੈਰਾਂ ਵਿਚ ਚੱਪਲਾਂ ਪਾਈਆਂ ਹੋਈਆਂ ਸਨ। ਲਾਸ਼ ਨੂੰ ਸ਼ਨਾਖ਼ਤ ਦੇ ਲਈ ਸਿਵਲ ਹਸਪਤਾਲ ਬਰਨਾਲਾ ਦੀ ਮੋਰਚਰੀ ਵਿਚ 72 ਘੰਟਿਆਂ ਲਈ ਰੱਖਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਪ੍ਰੋਟੈਕਸ਼ਨ ਐਕਟ ਨੂੰ ਲੈ ਕੇ ਗਿਆਨ ਸਿੰਘ ਮੂੰਗੋ ਨੇ ਡੀ.ਬੀ.ਏ. ਬਰਨਾਲਾ ’ਚ ਕੀਤੀ ਮੀਟਿੰਗ ਅਗਲੀ ਖ਼ਬਰ ਸੇਖਾ ਰੋਡ ਗਲੀ ਨੰਬਰ 4 ’ਚ ਵੱਡੀ ਐਲ.ਸੀ.ਡੀ. ’ਤੇ ਦਿਖਾਈ ਜਾ ਰਹੀ ਰਮਾਇਣ
Ad Position 24