ਬੀ.ਕਾਮ ਭਾਗ ਪਹਿਲਾ ਦੇ ਸਮੈਸਟਰ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ
ਭਦੌੜ, 12 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਬੀ. ਕਾਮ.
ਭਦੌੜ, 12 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਬੀ.ਕਾਮ. ਭਾਗ ਪਹਿਲਾ ਦੇ ਸਮੈਸਟਰ ਪਹਿਲਾ ਦੇ ਜਾਰੀ ਕੀਤੇ ਗਏ ਨਤੀਜਿਆਂ ਵਿਚ ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰ ਕੇ ਆਪਣੀ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਕਮਰਸ ਵਿਭਾਗ ਦੇ ਜਮਾਤ ਇੰਚਾਰਜ ਪ੍ਰੋਫੈਸਰ ਸਾਲੂ ਜਿੰਦਲ ਨੇ ਦੱਸਿਆ ਕਿ ਬੀ.ਕਾਮ. ਭਾਗ ਪਹਿਲਾ ਦੀ ਸਮੁੱਚੀ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਜਿਸ ਵਿਚ ਰਮਨਦੀਪ ਕੌਰ ਨੇ 8.88 ਐਸ.ਜੀ.ਪੀ .ਏ ਪ੍ਰਾਪਤ ਕਰ ਕੇ ਪਹਿਲਾ ਸਥਾਨ, ਸਾਕਸ਼ੀ ਸਿੰਗਲਾ ਨੇ 8.73 ਐਸ.ਜੀ.ਪੀ.ਏ ਪ੍ਰਾਪਤ ਕਰ ਕੇ ਦੂਜਾ ਸਥਾਨ ਅਤੇ ਅਨਮੋਲਪ੍ਰੀਤ ਕੌਰ ਅਤੇ ਮਹਿਕਪ੍ਰੀਤ ਨੇ 8.58 ਐੱਸ.ਸੀ.ਪੀ.ਏ. ਪ੍ਰਾਪਤ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਨ੍ਹਾਂ ਨਤੀਜਿਆਂ ਦੀ ਖ਼ਾਸੀਅਤ ਇਹ ਰਹੀ ਕਿ ਤਿੰਨੇ ਹੀ ਪੁਜ਼ੀਸ਼ਨਾਂ ਵਿਚ ਵਿਦਿਆਰਥਣਾਂ ਨੇ ਬਾਜ਼ੀ ਮਾਰੀ ਹੈ। ਪ੍ਰਿੰ: ਮਲਵਿੰਦਰ ਸਿੰਘ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ’ਤੇ ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਵਿਦਿਆਰਥੀਆਂ ਤੇ ਸਮੂਹ ਸਟਾਫ਼ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਇਸ ਮੌਕੇ ਪ੍ਰੋ: ਸਾਲੂ ਜਿੰਦਲ, ਪ੍ਰੋ: ਹਰਜਿੰਦਰ ਕੌਰ, ਲੈਕ: ਗੁਰਮੀਤ ਕੌਰ, ਡਾ: ਅਮਨਪ੍ਰੀਤ ਕੌਰ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।