13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਔਰਤ ਦੀ ਚੇਨ ਝਪਟ ਕੇ ਭੱਜ ਰਹੇ ਨੌਜਵਾਨ ਨੂੰ ਲੋਕਾਂ ਨੇ ਕੀਤਾ ਕਾਬੂ

ਜ਼ੀਰਕਪੁਰ (ਮੁਹਾਲੀ), 13 ਅਕਤੂਬਰ - ਜ਼ੀਰਕਪੁਰ ਵਿਚ ਪੈਂਦੇ ਬਲਟਾਣਾ ਦੇ ਵਧਾਵਾ ਨਗਰ ਨੇੜੇ ਜ਼ੀਰਕਪੁਰ-ਸ਼ਿਮਲਾ ਹਾਈਵੇਅ 'ਤੇ ਨੌਜਵਾਨ ਨੇ ਕਥਿਤ ਤੌਰ 'ਤੇ ਔਰਤ ਦੇ ਗਲੇ ਵਿਚੋਂ ਚੇਨ ਝਪਟ ਕੇ ਭੱਜਣ...

Ad Position 21
No active advertisement
ਅਜੀਤ ਡੈਸਕ 13-10-2026

ਜ਼ੀਰਕਪੁਰ (ਮੁਹਾਲੀ), 13 ਅਕਤੂਬਰ - ਜ਼ੀਰਕਪੁਰ ਵਿਚ ਪੈਂਦੇ ਬਲਟਾਣਾ ਦੇ ਵਧਾਵਾ ਨਗਰ ਨੇੜੇ ਜ਼ੀਰਕਪੁਰ-ਸ਼ਿਮਲਾ ਹਾਈਵੇਅ 'ਤੇ ਨੌਜਵਾਨ ਨੇ ਕਥਿਤ ਤੌਰ 'ਤੇ ਔਰਤ ਦੇ ਗਲੇ ਵਿਚੋਂ ਚੇਨ ਝਪਟ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਦੀ ਕੁੱਟਮਾਰ ਕਰ ਦਿੱਤੀ।
ਜਾਣਕਾਰੀ ਅਨੁਸਾਰ ਇਸ ਦੌਰਾਨ ਔਰਤ ਦੀ ਖੋਹੀ ਗਈ ਚੇਨ ਵੀ ਬਰਾਮਦ ਕਰ ਲਈ ਗਈ। ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਕੁਝ ਲੋਕ ਕਥਿਤ ਸਨੈਚਰ ਦੀ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਬਾਅਦ ਵਿਚ ਕਾਬੂ ਕੀਤੇ ਗਏ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਜਾਂਚ ਤੋਂ ਬਾਅਦ ਹੀ ਘਟਨਾ ਦੇ ਅਸਲ ਹਾਲਾਤ ਅਤੇ ਕਥਿਤ ਮੁਲਜ਼ਮ ਦੀ ਭੂਮਿਕਾ ਬਾਰੇ ਸਥਿਤੀ ਸਪੱਸ਼ਟ ਹੋ ਸਕੇਗੀ।

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਮਾਨਸਾ ਸ਼ਹਿਰ 'ਚ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਿੱਖ ਨੌਜਵਾਨ ਪਰਵਿੰਦਰ ਸਿੰਘ (ਝੋਟਾ) ਦੇ... ਅਗਲੀ ਖ਼ਬਰ ਈ.ਡੀ. ਵਲੋਂ ਰਾਜਬੀਰ ਸਿੰਘ ਘੁੰਮਣ ਮਾਮਲੇ ਸੰਬੰਧੀ ਜਲੰਧਰ ਵਿਚ ਕੇਸ ਦਰਜ
Ad Position 24