ਮਦਰ ਟੀਚਰ ਸਕੂਲ ਵਿਖੇ ਪਸ਼ੂ ਭਲਾਈ ਦਿਵਸ ਮਨਾਇਆ
ਬਰਨਾਲਾ, 6 ਅਕਤੂਬਰ (ਅਸ਼ੋਕ ਭਾਰਤੀ)-ਮਦਰ ਟੀਚਰ ਸਕੂਲ ਬਰਨਾਲਾ ਵਿਖੇ ਪਸ਼ੂ ਭਲਾਈ ਦਿਵਸ ਮਨਾਇਆ ਗਿਆ। ਇਸ ਮੌਕੇ ਪਲੇਅ ਵੇਅ ਤੋਂ ਯੂ.
ਬਰਨਾਲਾ, 6 ਅਕਤੂਬਰ (ਅਸ਼ੋਕ ਭਾਰਤੀ)-ਮਦਰ ਟੀਚਰ ਸਕੂਲ ਬਰਨਾਲਾ ਵਿਖੇ ਪਸ਼ੂ ਭਲਾਈ ਦਿਵਸ ਮਨਾਇਆ ਗਿਆ। ਇਸ ਮੌਕੇ ਪਲੇਅ ਵੇਅ ਤੋਂ ਯੂ.ਕੇ.ਜੀ ਤੱਕ ਦੇ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਸਕੂਲ ਵਿਚ ਬਨਾਵਟੀ ਜੰਗਲੀ ਵਾਤਾਵਰਨ ਤਿਆਰ ਕਰ ਕੇ ਵੱਖ-ਵੱਖ ਬਨਸਪਤੀ ਅਤੇ ਜੀਵ-ਜੰਤੂਆਂ ਨੂੰ ਦਰਸਾਉਂਦੀ ਮਨਮੋਹਕ ਝਲਕ ਪੇਸ਼ ਕੀਤੀ ਗਈ। ਸਮਾਗਮ ਦੀ ਮੁੱਖ ਪੇਸ਼ਕਾਰੀ ਇਕ ਕਹਾਣੀ ਦੇ ਨਾਟਕੀ ਰੂਪਾਂਤਰਨ ’ਤੇ ਆਧਾਰਿਤ ਸੀ, ਜਿਸ ਰਾਹੀਂ ਜਾਨਵਰਾਂ ਨੂੰ ਮਾਰਨ ਦੀ ਪ੍ਰਵਿਰਤੀ ਦਾ ਵਿਰੋਧ ਕਰਦਿਆਂ ਉਨ੍ਹਾਂ ਦੀ ਸੁਰੱਖਿਆ ਅਤੇ ਸੰਭਾਲ ਦਾ ਸੰਦੇਸ਼ ਦਿੱਤਾ ਗਿਆ। ਨੰਨ੍ਹੇ ਵਿਦਿਆਰਥੀਆਂ ਨੇ ਮਨੁੱਖਾਂ ਅਤੇ ਜਾਨਵਰਾਂ ਵਿਚਕਾਰ ਪਿਆਰ, ਸਤਿਕਾਰ ਅਤੇ ਸਹਿ-ਅਸਤਿਤਵ ਦੀ ਮਹੱਤਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕੀਤਾ। ਪ੍ਰਿੰਸੀਪਲ ਨੇ ਬੱਚਿਆਂ ਨੂੰ ਚਾਰ-ਪੈਰੀ ਜਾਨਵਰਾਂ ਨੂੰ ਮਨੁੱਖਾਂ ਦੇ ਮਿੱਤਰ ਵਜੋਂ ਜਾਣੂ ਕਰਵਾਉਂਦਿਆਂ ਵੱਖ-ਵੱਖ ਜਾਨਵਰਾਂ ਦੇ ਵਿਲੱਖਣ ਗੁਣਾਂ, ਆਦਤਾਂ ਅਤੇ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।